ਫੀਫਾ ਰੈਫਰੀ ਸੂਚੀ ’ਚ 3 ਹੋਰ ਭਾਰਤੀ ਸ਼ਾਮਲ
Thursday, Jan 01, 2026 - 11:04 AM (IST)
ਨਵੀਂ ਦਿੱਲੀ– ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਮਹਿਲਾ ਸਮੇਤ 3 ਭਾਰਤੀ ਰੈਫਰੀਆਂ ਨੂੰ ਫੀਫਾ ਦੀ 2026 ਕੌਮਾਂਤਰੀ ਮੈਚ ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਗੁਜਰਾਤ ਦੀ ਰਚਨਾ ਕਮਾਨੀ ਨੂੰ ਮਹਿਲਾ ਰੈਫਰੀ ਦੀ ਫੀਫਾ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਪੁਡੂਚੇਰੀ ਦੇ ਅਸ਼ਵਿਨ ਕੁਮਾਰ ਤੇ ਦਿੱਲੀ ਦੇ ਆਦਿੱਤਿਆ ਪੁਰਕਾਯਸਥ ਨੂੰ ਪਰਸ਼ ਰੈਫਰੀ ਦੇ ਰੂਪ ਵਿਚ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਪੁਡੂਚੇਰੀ ਦੇ ਮੁਰਲੀਧਰਨ ਪਾਂਡੂਰੰਗਨ ਤੇ ਮਹਾਰਾਸ਼ਟਰ ਦੇ ਪੀਟਰ ਕ੍ਰਿਸਟੋਫਰ ਨੂੰ ਫੀਫਾ ਸਹਾਇਕ ਰੈਫਰੀ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ 2026 ਲਈ ਫੀਫਾ ਕੌਮਾਂਤਰੀ ਮੈਚ ਅਧਿਕਾਰੀਆਂ ਦੀ ਸੂਚੀ ਵਿਚ ਭਾਰਤ ਦੇ ਕੁੱਲ 19 ਅਧਿਕਾਰੀ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ 8 ਰੈਫਰੀ, 10 ਸਹਾਇਕ ਰੈਫਰੀ ਤੇ ਇਕ ਫੁਟਸਾਲ ਰੈਫਰੀ ਸ਼ਾਮਲ ਹੈ।
