ਰਿੰਕੂ ਸਿੰਘ ''ਤੇ BCCI ਨੇ ਲਾਈ 3 ਮਹੀਨੇ ਦੀ ਪਾਬੰਦੀ

05/30/2019 9:31:13 PM

ਨਵੀਂ ਦਿੱਲੀ- ਭਾਰਤ-ਏ ਟੀਮ ਤੇ ਉੱਤਰ ਪ੍ਰਦੇਸ਼ ਦੇ ਰਣਜੀ ਖਿਡਾਰੀ ਰਿੰਕੂ ਸਿੰਘ ਨੂੰ ਆਬੂ ਧਾਬੀ ਵਿਚ ਗੈਰ-ਅਧਿਕਾਰਤ ਟੀ-20 ਲੀਗ ਦਾ ਹਿੱਸਾ ਬਣਨ ਦੇ ਦੋਸ਼ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 3 ਮਹੀਨੇ ਲਾਈ ਪਾਬੰਦੀਸ਼ੁਦਾ ਕਰ ਦਿੱਤਾ ਹੈ।
ਬੀ. ਸੀ. ਸੀ. ਆਈ. ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਬਿਆਨ ਵਿਚ ਦੱਸਿਆ ਕਿ ਰਿੰਕੂ ਨੇ ਟੀ-20 ਲੀਗ ਵਿਚ ਹਿੱਸਾ ਲੈਣ ਲਈ ਭਾਰਤੀ ਬੋਰਡ ਤੋਂ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ, ਜਿਹੜੀ ਬੀ. ਸੀ. ਸੀ. ਆਈ. ਦੇ ਨਿਯਮ-ਕਾਨੂੰਨ ਦੀ ਸਿੱਧੀ ਉਲੰੰਘਣਾ ਹੈ। ਰਿੰਕੂ ਨੂੰ ਮੌਜੂਦਾ ਭਾਰਤ-ਏ ਟੀਮ ਤੋਂ ਵੀ ਹਟਾ ਦਿੱਤਾ ਗਿਆ ਹੈ। ਭਾਰਤ-ਏ ਟੀਮ 31 ਮਈ ਤੋਂ ਸ਼੍ਰੀਲੰਕਾ ਵਿਰੁੱਧ ਗੈਰ-ਅਧਿਕਾਰਤ ਟੈਸਟ ਮੈਚ ਖੇਡੇਗੀ।


Gurdeep Singh

Content Editor

Related News