ਹਾਕੀ ਮੈਚ ਦੌਰਾਨ ਬਿਜਲੀ ਡਿੱਗਣ ਨਾਲ 3 ਦਰਸ਼ਕਾਂ ਦੀ ਮੌਤ
Monday, Jun 11, 2018 - 02:29 PM (IST)

ਰਾਊਰਕੇਲਾ : ਸੁੰਦਰਗੜ੍ਹ ਜ਼ਿਲੇ 'ਚ ਅੱਜ ਹਾਕੀ ਦੇ ਇਕ ਮੈਚ ਦੌਰਾਨ ਬਿਜਲੀ ਡਿੱਗਣ ਨਾਲ ਤਿਨ ਦਰਸ਼ਕਾਂ ਦੀ ਮੌਤ ਹੋ ਗਈ ਅਤੇ ਹੋਰ ਦੋ ਜ਼ਖਮੀ ਹੋ ਗਏ। ਪੁਲਸ ਮੁਤਾਬਕ ਤਲਸਾਰਾ ਥਾਣੇ ਦੇ ਸਗਬਹਿਲ 'ਚ ਇਕ ਘਰੇਲੂ ਮੈਚ ਚੱਲ ਰਿਹਾ ਸੀ। ਮੈਚ ਦੇਖਣ ਲਈ ਸੈਂਕੜੇ ਲੋਕ ਉਥੇ ਇਕੱਠੇ ਸਨ। ਬਾਰਿਸ਼ ਕਾਰਨ ਮੈਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਅਤੇ ਕਈ ਦਰਸ਼ਕ ਬਰਗਦ ਦੇ ਦਰਖਤ ਹੇਠ ਇਕੱਠੇ ਹੋ ਗਏ। ਪੁਲਸ ਨੇ ਦੱਸਿਆ ਕਿ ਉਸੇ ਦਰਖੱਤ 'ਤੇ ਬਿਜਲੀ ਡਿੱਗੀ ਅਤੇ 3 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ 'ਚੋਂ ਭਰਾ ਹਨ। ਜ਼ਖਮੀ ਦੋਵੇਂ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਹੈ।