ਵਿੰਟਰ ਪੈਰਾਲੰਪਿਕ ਖੇਡਾਂ ਲਈ ਚੀਨ ਨਹੀਂ ਪਹੁੰਚੇ ਯੂਕ੍ਰੇਨ ਦੇ 20 ਖਿਡਾਰੀ
Monday, Feb 28, 2022 - 09:50 PM (IST)
ਵਾਸ਼ਿੰਗਟਨ- ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਨੇ ਸੋਮਵਾਰ ਨੂੰ ਕਿਹਾ ਕਿ ਇਸ ਹਫਤੇ ਸ਼ੁਰੂ ਹੋ ਰਹੇ ਵਿੰਟਰ ਪੈਰਾਲੰਪਿਕ ਖੇਡਾਂ ਦੇ ਲਈ ਯੂਕ੍ਰੇਨ ਪੈਰਾਲੰਪਿਕ ਟੀਮ ਦੇ 20 ਖਿਡਾਰੀਆਂ ਵਿਚੋਂ ਇਕ ਵੀ ਬੀਜਿੰਗ ਨਹੀਂ ਪਹੁੰਚਿਆ ਹੈ। ਆਈ. ਪੀ. ਸੀ. ਦੇ ਬੁਲਾਰਾ ਕ੍ਰੇਗ ਸਪੈਂਸ ਨੇ ਏਪੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਖਿਡਾਰੀ ਸ਼ੁੱਕਰਵਾਰ ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ਦੇ ਲਈ ਚੀਨ ਪਹੁੰਚ ਜਾਣਗੇ।
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਸੁਰੱਖਿਆ ਚਿੰਤਾਵਾਂ ਅਤੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਕਾਰਨ ਉਨ੍ਹਾਂ ਨੇ ਹਾਲਾਂਕਿ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਖਿਡਾਰੀ ਹੁਣ ਕਿੱਥੇ ਹਨ। ਸਪੈਂਸ ਨੇ ਕਿਹਾ ਕਿ ਅਸੀਂ ਖੇਡਾਂ ਵਿਚ ਨੁਮਾਇੰਦਗੀ ਨੂੰ ਲੈ ਕੇ ਲਗਾਤਾਰ ਯੂਕ੍ਰੇਨ ਨਾਲ ਗੱਲ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਇੱਥੇ ਲਿਆਉਣ ਦੇ ਲਈ ਅਸੀਂ ਪਰਦੇ ਦੇ ਪਿੱਛੇ ਸਖਤ ਮਿਹਨਤ ਕਰ ਰਹੇ ਹਾਂ। ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਕੋਈ ਉਡਾਣ ਨਹੀਂ ਹੈ। ਇੰਨਾ ਹੀ ਨਹੀਂ, ਪੈਰਾਲੰਪਿਕ ਅਤੇ ਹਾਲ ਹੀ ਵਿਚ ਖਤਮ ਹੋਈਆਂ ਓਲੰਪਿਕ ਦੇ ਲਈ ਚੀਨ ਵਿਚ ਆਉਣ ਦੇ ਲਈ ਸਿਰਫ ਕੁਝ ਹਵਾਈ ਅੱਡਿਆਂ ਤੋਂ ਹੀ ਉਡਾਣ ਉਪਲੱਬਧ ਕਰਵਾਈ ਗਈ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।