IPL ਉਦਘਾਟਨ ਦੇ 20 ਕਰੋੜ CRPF ਤੇ ਸੈਨਾਵਾਂ ਨੂੰ ਸਮਰਪਿਤ

03/23/2019 7:23:06 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਉਦਘਾਟਨੀ ਸਮਾਰੋਹ 'ਤੇ ਖਰਚ ਹੋਣ ਵਾਲੇ 20 ਕਰੋੜ ਰੁਪਏ ਸੀ. ਆਰ. ਪੀ. ਐੱਫ. ਤੇ ਸੈਨਾਵਾਂ ਨੂੰ ਸਮਰਪਿਤ ਕੀਤੇ ਗਏ ਹਨ। ਹਰ ਸਾਲ ਆਈ. ਪੀ. ਐੱਲ. ਦਾ ਉਦਘਾਟਨੀ ਸਮਾਰੋਹ ਸਿਤਾਰਿਆਂ ਨਾਲ ਸਜਿਆ ਹੁੰਦਾ ਹੈ, ਜਿਸ ਵਿਚ ਤੜਕ-ਭੜਕ ਤੇ ਗਲੈਮਰ ਦਾ ਤੜਕਾ ਲੱਗਾ ਹੁੰਦਾ ਹੈ ਪਰ ਇਸ ਸਾਲ ਬਹੁਤ ਕੁਝ ਬਦਲ ਗਿਆ ਹੈ। 

PunjabKesari

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਬੀ. ਸੀ. ਸੀ. ਆਈ. ਦਾ ਸੰਚਾਲਨ ਦੇਖ ਰਹੀ ਅਧਿਕਾਰੀਆਂ ਦੀ ਕਮੇਟੀ ਨੇ ਜਨ- ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਉਦਘਾਟਨੀ ਸਮਾਰੋਹ ਰੱਦ ਕਰਨ ਤੇ ਇਸ ਦੇ ਲਈ ਵਰਤੀ ਜਾਣ ਵਾਲੀ ਰਾਸ਼ੀ ਸੈਨਾਵਾਂ ਨੂੰ ਦੇਣ ਦਾ ਫੈਸਲਾ ਕੀਤਾ। ਆਈ. ਪੀ. ਐੱਲ. ਉਦਘਾਟਨੀ ਸਮਾਰੋਹ ਦੀ ਅੰਦਾਜ਼ਨ ਲਾਗਤ 20 ਕਰੋੜ ਰੁਪਏ ਹੈ। ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਤੇ 11 ਕਰੋੜ ਰੁਪਏ ਭਾਰਤੀ ਸੈਨਾ ਨੂੰ, 7 ਕਰੋੜ ਰੁਪਏ ਸੀ. ਆਰ. ਪੀ. ਐੱਫ. ਨੂੰ ਅਤੇ 1-1 ਕਰੋੜ ਰੁਪਏ ਨੇਵੀ ਤੇ ਹਵਾਈ ਸੈਨਾ ਨੂੰ ਦਿੱਤੇ ਜਾਣ।


Related News