ਟੋਕੀਓ ਓਲੰਪਿਕ ਪ੍ਰਬੰਧਕੀ ਕਮੇਟੀ ਦੇ 2 ਕਾਮੇ ਕੋਰੋਨਾ ਪਾਜ਼ੇਟਿਵ

08/08/2020 9:47:36 PM

ਟੋਕੀਓ- ਟੋਕੀਓ ਓਲੰਪਿਕ ਪ੍ਰਬੰਧਕੀ ਕਮੇਟੀ ਦੇ 2 ਕਰਮਚਾਰੀ ਕੋਵਿਡ-19 ਜਾਂਚ 'ਚ ਪਾਜ਼ੇਟਿਵ ਆਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਕਮੇਟੀ 'ਚ ਕੋਵਿਡ-19 ਪਾਜ਼ੇਟਿਵ ਕਰਮਚਾਰੀਆਂ ਦੀ ਗਿਣਤੀ 3 ਹੋ ਗਈ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇਕ ਮਹਿਲਾ ਤੇ ਇਕ ਪੁਰਸ਼ ਕੋਰੋਨਾ ਵਾਇਰਸ ਪਾਜ਼ੇਟਿਵ ਮਿਲੇ ਹਨ ਪਰ ਇਸ ਦੇ ਵਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਰਸ਼ 20 ਦੀ ਉਮਰ ਤੇ ਮਹਿਲਾ 30 ਦੀ ਉਮਰ ਦੀ ਹੈ ਤੇ ਦੋਵੇਂ ਹੈੱਡਕੁਆਰਟਰ ਦੀ ਵਜਾਏ ਘਰ ਤੋਂ ਹੀ ਕੰਮ ਕਰ ਰਹੇ ਹਨ। ਪ੍ਰਬੰਧਕੀ ਕਮੇਟੀ ਦੇ ਕਈ ਕਰਮਚਾਰੀ ਘਰ ਤੋਂ ਹੀ ਕੰਮ ਕਰ ਰਹੇ ਹਨ, ਹਾਲਕਿ ਪਿਛਲੇ ਕੁਝ ਮਹੀਨਿਆਂ 'ਚ ਕੁਝ ਦਫਤਰ ਆਉਣਾ ਸ਼ੁਰੂ ਕਰ ਦਿੱਤਾ ਹੈ।
ਕੋਰੋਨਾ ਮਹਾਮਾਰੀ ਦੇ ਚੱਲਦੇ 2020 ਟੋਕੀਓ ਓਲੰਪਿਕ ਨੂੰ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਇਹ 23 ਜੁਲਾਈ 2021 ਤੋਂ ਸ਼ੁਰੂ ਹੋਵੇਗਾ। ਜਾਪਾਨ 'ਚ ਕੋਵਿਡ-19 ਨਾਲ ਹੁਣ ਤਕ 1,000 ਤੋਂ ਜ਼ਿਆਦਾ ਜਾਨ ਗਈ ਹੈ।


Gurdeep Singh

Content Editor

Related News