1983 ਵਿਸ਼ਵ ਕੱਪ ’ਤੇ ਬਣੀ ਰਣਵੀਰ ਦੀ ‘83’ ਦੀ ਰਿਲੀਜ਼ ਤਾਰੀਖ਼ ਦਾ ਹੋਇਆ ਐਲਾਨ

Saturday, Feb 20, 2021 - 04:00 PM (IST)

1983 ਵਿਸ਼ਵ ਕੱਪ ’ਤੇ ਬਣੀ ਰਣਵੀਰ ਦੀ ‘83’ ਦੀ ਰਿਲੀਜ਼ ਤਾਰੀਖ਼ ਦਾ ਹੋਇਆ ਐਲਾਨ

ਮੁੰਬਈ (ਵਾਰਤਾ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫ਼ਿਲਮ ‘83’ ਇਸ ਸਾਲ 4 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਭਾਰਤ ਦੀ 1983 ਦੇ ਵਿਸ਼ਵ ਕੱਪ ਦੀ ਜਿੱਤ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ

ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਰਲਡ ਕੱਪ ਜਿੱਤ ’ਤੇ ਬਣੀ ਫ਼ਿਲਮ ‘83’ ਵਿਚ ਰਣਵੀਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਵਿਚ ਰਣਵੀਰ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਰਣਵੀਰ ਨੇ ਦੱਸਿਆ ਹੈ ਕਿ ਇਹ ਫ਼ਿਲਮ 4 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ

PunjabKesari

 

ਰਣਵੀਰ ਨੇ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਇਹ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘4 ਜੂਨ 2021, ਹਿੰਦੀ, ਤਮਿਲ, ਤੇਲਗੁ, ਕੰਨੜ, ਮਲਿਆਲਮ, ਤੁਹਾਨੂੰ ਮਿਲਦੇ ਹਾਂ ਸਿਨੇਮਾ ਹਾਲ ਵਿਚ।’

ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ

ਜ਼ਿਕਰਯੋਗ ਹੈ ਕਿ ਫ਼ਿਲਮ ‘83’ ਪਿਛਲੇ ਸਾਲ ਹੀ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਦੇ ਚੱਲਦੇ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਆ। ਫ਼ਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ।

ਇਹ ਵੀ ਪੜ੍ਹੋ: ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News