ਦਿੱਲੀ ਇੰਟਨਰੈਸ਼ਨਲ ਸ਼ਤਰੰਜ 'ਚ ਭਾਰਤ ਦਾ ਕਾਰਤਿਕ ਤੇ ਕ੍ਰਿਸ਼ਨਾ ਸਾਂਝੀ ਬੜ੍ਹਤ 'ਤੇ

01/12/2020 10:14:01 AM

ਸਪੋਰਟਸ ਡੈਸਕ— ਦਿੱਲੀ ਇੰਟਨਰੈਸ਼ਨਲ ਸ਼ਤਰੰਜ ਦੇ ਚੌਥੇ ਰਾਊਂਡ ਤੋਂ ਬਾਅਦ ਭਾਰਤ ਦਾ ਕਾਰਤਿਕ ਵੈਂਕਟਰਮਨ ਤੇ ਸੀ. ਆਰ. ਜੀ. ਕ੍ਰਿਸ਼ਨਾ ਆਪਣੇ ਚਾਰੇ ਮੁਕਾਬਲੇ ਜਿੱਤ ਕੇ ਪੇਰੂ ਦੇ ਮਾਰਟੀਨੇਜ ਐਡਿਊਰਡੋ, ਬੇਲਾਰੂਸ ਦੇ ਅਲੇਕਸੇਜ ਅਲੈਕਸਾਂਦ੍ਰੋਵ ਤੇ ਬੰਗਲਾਦੇਸ਼ ਦਾ ਜਿਓਰ ਰਹਿਮਾਨ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। PunjabKesari

ਪਹਿਲੇ ਬੋਰਡ 'ਤੇ ਪੇਰੂ ਦਾ ਮਾਰਟੀਨੇਜ ਨੇ ਭਾਰਤ ਦੇ ਹਿਮਲ ਗੁਸੇਨ ਨੂੰ, ਦੂਜੇ ਬੋਰਡ 'ਤੇ ਰੂਸ ਦੇ ਅਲੈਕਸੇਜ ਨੇ ਭਾਰਤ ਦੇ ਨਿਰੰਜਣ ਨਵਲਗੁੰਡ ਨੂੰ ਹਰਾ ਕੇ ਭਾਰਤ ਨੂੰ ਝਟਕਾ ਦਿੱਤਾ। ਤੀਜੇ ਬੋਰਡ 'ਤੇ ਭਾਰਤ ਦੇ ਕਾਰਤਿਕ ਨੇ ਹਮਵਤਨ ਇਸ਼ਵੀ ਅਗਰਵਾਲ ਨੂੰ ਤੇ ਚੌਥੇ ਬੋਰਡ 'ਤੇ ਸੀ. ਆਰ. ਜੀ. ਕ੍ਰਿਸ਼ਨਾ ਨੇ ਹਮਵਤਨ ਰੁਦ੍ਰਾਸ਼ੀਸ਼ ਚਕਰਵਰਤੀ ਨੂੰ ਹਰਾਉਂਦਿਆਂ ਇਕ ਚੌਥਾ ਅੰਕ ਬਣਾਇਆ। 5ਵੇਂ ਬੋਰਡ 'ਤੇ ਬੰਗਲਾਦੇਸ਼ ਦੇ ਜਿਓਰ ਰਹਿਮਾਨ ਨੇ ਮਿਸਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹੇਸ਼ਮ ਅਬਦੇਲ ਰਹਿਮਾਨ ਨੂੰ ਹਰਾਇਆ।


Related News