ਵਾਸਕੋ ਡਾ ਗਾਮਾ ਦੇ 16 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ
Monday, Jun 01, 2020 - 02:52 PM (IST)

ਰਿਓ ਡੀ ਜਨੇਰੀਓ : ਬ੍ਰਾਜ਼ੀਲੀ ਫੁੱਟਬਾਲ ਕਲੱਬ ਵਾਸਕੋ ਡਾ ਗਾਮਾ ਨੇ ਕਿਹਾ ਹੈ ਕਿ ਉਸ ਦੇ 16 ਖਿਡਾਰੀ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਨਿਕਲੇ ਹਨ। ਕਲੱਬ ਨੇ ਕਿਹਾ ਕਿ 250 ਲੋਕਾਂ ਦੇ ਟੈਸਟ ਕਰਾਏ ਗਏ ਜਿਸ ਤੋਂ ਬਾਅਦ ਬਾਅਦ ਇਹ ਨਤੀਜੇ ਆਏ ਹਨ। 3 ਖਿਡਾਰੀ ਇਨਫੈਕਸ਼ਨ ਤੋਂ ਉਭਰ ਚੁੱਕੇ ਹਨ ਅਤੇ ਬਾਕੀਆਂ ਨੂੰ ਵੱਖ ਰੱਖਿਆ ਗਿਆ ਹੈ। ਕਲੱਬ ਨੇ ਕਿਹਾ ਕਿ ਉਸ ਨੇ ਟੀਮ ਦੇ ਮੈਂਬਰਾਂ ਦੇ ਲਗਾਤਾਰ ਟੈਸਟ ਸ਼ੁਰੂ ਕਰਾ ਦਿੱਤੇ ਹਨ। ਬ੍ਰਾਜ਼ੀਲ ਵਿਚ ਫੁੱਟਬਾਲ ਦੀ ਬਹਾਲੀ ਦੀ ਅਜੇ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਹੈ।