IPL 2019 ''ਚ ਖੇਡਣਗੇ ਪੰਜਾਬ ਦੇ 15 ਖਿਡਾਰੀ, ਜਾਣੋ ਕਿਸ ਟੀਮ ''ਚ ਖੇਡਣਗੇ ਇਹ ਖਿਡਾਰੀ
Friday, Dec 21, 2018 - 10:48 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 12ਵੇਂ ਸੈਸ਼ਨ ਦੇ ਲਈ ਖਿਡਾਰੀਆਂ ਦੀ ਆਖਰੀ ਸੂਚੀ ਜਾਰੀ ਹੋ ਚੁੱਕੀ ਹੈ। ਜੈਪੁਰ 'ਚ ਹੋਈ ਨੀਲਾਮੀ ਦੇ ਦੌਰਾਨ ਪੰਜਾਬ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਵੱਖ-ਵੱਖ ਫ੍ਰੈਂਚਾਇਜ਼ੀਆਂ ਨੇ ਖਰੀਦਿਆ। 2019 ਦੇ ਮਾਰਚ-ਅਪ੍ਰੈਲ 'ਚ ਹੋਣ ਵਾਲੇ ਸੀਜ਼ਨ 'ਚ ਇਸ ਵਾਰ ਫੈਨਸ ਨੂੰ ਪੰਜਾਬ ਦੇ ਕੁੱਲ 14 ਖਿਡਾਰੀ ਖੇਡਦੇ ਹੋਏ ਦਿਖਣਗੇ।
ਕਿਹੜੇ ਹਨ ਉਹ ਖਿਡਾਰੀ ਤੇ ਕਿਸ ਟੀਮ ਦੇ ਲਈ ਖੇਡਣਗੇ।
ਨਾਮ | ਟੀਮ | ਸ਼ਹਿਰ | ਕੀਮਤ |
ਹਰਭਜਨ ਸਿੰਘ | ਚੇਨਈ ਸੁਪਰ ਕਿੰਗ | ਜਲੰਧਰ | 2 ਕਰੋੜ |
ਯੁਵਰਾਜ ਸਿੰਘ | ਮੁੰਬਈ ਇੰਡੀਅਨਸ | ਚੰਡੀਗੜ੍ਹ | 1 ਕਰੋੜ |
ਮਨਨ ਵੋਹਰਾ | ਰਾਜਸਥਾਨ ਰਾਇਲਸ | ਚੰਡੀਗੜ੍ਹ | 20 ਲੱਖ |
ਸ਼ੁਭਮਨ ਗਿੱਲ | ਕੋਲਕਾਤਾ ਨਾਈਟ ਰਾਈਡਰਸ | ਚੰਡੀਗੜ੍ਹ | 1 ਕਰੋੜ 80 ਲੱਖ |
ਅਨਮੋਲਪ੍ਰੀਤ | ਮੁੰਬਈ ਇੰਡੀਅਨਸ | ਪਟਿਆਲਾ | 80 ਲੱਖ |
ਵਰਿੰਦਰ ਸਿੰਘ ਸਰਾਂ | ਮੁੰਬਈ ਇੰਡੀਅਨਸ | ਸਿਰਸਾ | 3 ਕਰੋੜ 40 ਲੱਖ |
ਪ੍ਰਭਸਿਮਰਨ ਸਿੰਘ | ਕਿੰਗਜ਼ ਇਲੈਵਨ ਪੰਜਾਬ | ਪਟਿਆਲਾ | 4 ਕਰੋੜ 80 ਲੱਖ |
ਮਾਰਕਡੇਅ ਮਯੰਕ | ਮੁੰਬਈ ਇੰਡੀਅਨਸ | ਬਠਿੰਡਾ | 20 ਲੱਖ |
ਗੁਰਕੀਰਤ ਮਾਨ | ਰਾਇਲ ਚੈਲੇਂਜਰਸ ਬੈਂਗਲੁਰੂ | ਸ੍ਰੀ ਮੁਕਤਸਰ ਸਾਹਿਬ | 50 ਲੱਖ |
ਸਿਧਾਰਥ ਕੌਲ | ਸਨਰਾਈਜ਼ਰਸ ਹੈਦਰਾਬਾਦ | ਪਠਾਨਕੋਟ | 3 ਕਰੋੜ 80 ਲੱਖ |
ਸੰਦੀਪ ਸ਼ਰਮਾ | ਸਨਰਾਈਜ਼ਰਸ ਹੈਦਰਾਬਾਦ | ਪਟਿਆਲਾ | 3 ਕਰੋੜ |
ਹਰਪ੍ਰੀਤ ਬ੍ਰਾਰ | ਕਿੰਗਜ਼ ਇਲੈਵਨ ਪੰਜਾਬ | ਮੋਗਾ | 20 ਲੱਖ |
ਅਰਸ਼ਦੀਪ ਸਿੰਘ | ਕਿੰਗਜ਼ ਇਲੈਵਨ ਪੰਜਾਬ | ਖਰੜ | 20 ਲੱਖ |
ਅਭਿਸ਼ੇਕ ਸ਼ਰਮਾ | ਸਨਰਾਈਜ਼ਰਸ ਹੈਦਰਾਬਾਦ | ਅੰਮ੍ਰਿਤਸਰ | 55 ਲੱਖ |
ਸੰਦੀਪ ਸਿੰਘ | ਕਿੰਗਜ਼ ਇਲੈਵਨ ਪੰਜਾਬ | ਜਲੰਧਰ | 1 ਕਰੋੜ 40 ਲੱਖ |