12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ : ਸੁਖਵੀਰ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

Sunday, Apr 24, 2022 - 08:41 PM (IST)

12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ :  ਸੁਖਵੀਰ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

ਜਲੰਧਰ (ਬਿਊਰੋ)- ਸੁਖਵੀਰ ਕੌਰ 11 ਮਈ ਤੋਂ ਇੰਫਾਲ (ਮਨੀਪੁਰ) ਭੋਪਾਲ (ਮੱਧ ਪ੍ਰਦੇਸ਼) ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ-ਜੂਨੀਅਰ ਮਹਿਲਾ ਸਹਾਕੀ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਕਰੇਗੀ । ਭਾਰਤ 'ਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 11 ਤੋਂ 22 ਮਈ ਤਕ ਇੰਫਾਲ (ਮਨੀਪੁਰ) ਵਿਚ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਸੁਖਵੀਰ ਕੌਰ ਕਰੇਗੀ ਜਦੋਂ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦੀ ਹਾਕੀ ਅਕੈਡਮੀ ਦੀ ਖਿਡਾਰਨ ਹਰਜੋਤ ਕੌਰ ਪੰਜਾਬ ਟੀਮ ਦੀ ਉਪ ਕਪਤਾਨ ਹੋਵੇਗੀ।

PunjabKesari

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
ਸ਼ੰਮੀ ਅਨੁਸਾਰ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਤਾਸ਼ਿਬਾ, ਸੁਖਪ੍ਰੀਤ ਕਪੂਰ, ਜਸਲੀਨ ਕੌਰ, ਪਵਨਦੀਪ ਕੌਰ, ਜੈਸਿਕਦੀਪ ਕਪੂਰ, ਅਮਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਲਖਵੀਰ ਕੌਰ, ਹਰਜੋਤ ਕੌਰ (ਉਪ ਕਪਤਾਨ)  ਸੁਖਪ੍ਰੀਤ ਕੌਰ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਸਾਨੀਆ, ਗੁਰਜੀਤ ਕੌਰ, ਮਨਦੀਪ ਕੌਰ, ਹਰਲੀਨ ਕੌਰ ਅਤੇ ਸੁਖਮੀਤ ਕੰਬੋਜ ਨੂੰ ਸ਼ਮਿਲ ਕੀਤਾ ਗਿਆ ਹੈ, ਜਦੋਂਕਿ ਸੁਖਦੀਪ ਕੌਰ, ਨਿਰਮਲ ਜੀਤ ਕੌਰ, ਕਮਲਦੀਪ ਕੌਰ ਅਤੇ ਪ੍ਰਭਦੀਪ ਕੌਰ ਨੂੰ ਸਟੈਂਡ ਬਾਈ ਖਿਡਾਰਨਾਂ ਚੁਣੀਆਂ ਗਈਆਂ ਹਨ।

ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News