100 ਮੀਟਰ ਦੀ ਅੜਿੱਕਾ ਦੌੜਾਕ ਜਯੋਤੀ ਦੇ ਗੋਡੇ ਦੀ ਹੋਈ ਸਰਜਰੀ
Monday, Jul 14, 2025 - 08:48 PM (IST)

ਨਵੀਂ ਦਿੱਲੀ–ਏਸ਼ੀਆਈ ਚੈਂਪੀਅਨ ਤੇ ਰਾਸ਼ਟਰੀ ਰਿਕਰਾਡਧਾਰਕ 100 ਮੀਟਰ ਅੜਿੱਕਾ ਦੌੜ ਦੀ ਐਥਲੀਟ ਜਯੋਤੀ ਯਾਰਾਜੀ ਦੇ ਗੋਡੇ ਦੀ ਸਰਜਰੀ ਸਫਲ ਰਹੀ। ਇਸ ਸਰਜਰੀ ਕਾਰਨ ਉਹ ਸਤੰਬਰ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਜਾਵੇਗੀ ਤੇ ਨਾਲ ਹੀ ਮੌਜੂਦਾ ਸੈਸ਼ਨ ਦਾ ਉਸਦੇ ਲਈ ਅੰਤ ਹੋ ਜਾਵੇਗਾ 25 ਸਾਲਾ ਯਾਰਾਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਦੇ ਸੱਜੇ ਗੋਡੇ ਦੇ ਏ. ਸੀ. ਐੱਲ. (ਐਂਟੀਰੀਅਰ ਕਰੂਸੀਏਟ ਲਿਗਾਮੇਂਟ) ਦੀ ਸਰਜਰੀ ਹੋਈ। ਇਹ ਸਰਜਰੀ ਮੰਨੇ-ਪ੍ਰਮੰਨੇ ਸਰਜਨ ਡਾ. ਦਿਨਾਸ਼ ਪਾਰਦੀਵਾਲਾ ਨੇ ਕੀਤੀ।