‘ਆਲ ਬਲੈਕ ਪੋਡੀਅਮ’ ਕਾਰਨ ਮੇਰੇ ਤੋਂ ਓਲੰਪਿਕ ਤਮਗਾ ਖੋਹਿਆ ਗਿਆ : ਜੌਰਡਨ ਚਿਲੀਜ਼
Thursday, Nov 13, 2025 - 08:47 PM (IST)
ਸਪੋਰਟਸ ਡੈਸਕ- ਅਮਰੀਕਾ ਦੀ ਸਟਾਰ ਜਿਮਨਾਸਟ ਜੌਰਡਨ ਚਿਲੀਜ਼ ਨੇ ਦੋਸ਼ ਲਾਇਆ ਹੈ ਕਿ ਪੈਰਿਸ 2024 ਦੀਆਂ ਓਲੰਪਿਕ ਵਿਚ ਜਿੱਤਿਆ ਉਸਦਾ ਕਾਂਸੀ ਤਮਗਾ ਇਸ ਲਈ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਤਿੰਨ ਅਸ਼ਵੇਤ ਮਹਿਲਾਵਾਂ ਜਿਨ੍ਹਾਂ ਵਿਚ ਬ੍ਰਾਜ਼ੀਲ ਦੀ ਰਿਬੈਕਾ ਆਂਦ੍ਰੇ (ਸੋਨ ਤਮਗਾ), ਸਿਮੋਨਾ ਬਿਲਸ (ਚਾਂਦੀ) ਤੇ ਖੁਦ ਜੌਰਡਨ ਚਿਲੀਜ਼ (ਕਾਂਸੀ ਤਮਗਾ) ਨੂੰ ਲੋਕ ਪੋਡੀਅਮ ’ਤੇ ਦੇਖਣਾ ਨਹੀਂ ਚਾਹੁੰਦੇ ਸਨ। ਇਕ ਅਪੀਲ ਤੋਂ ਬਾਅਦ ਉਸ ਤੋਂ ਕਾਂਸੀ ਤਮਗਾ ਖੋਹ ਕੇ ਰੋਮਾਨੀਆ ਦੀ ਅਨਾ ਬਾਰਬੋਸੂ ਨੂੰ ਦਿੱਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਕੁਝ ਸੈਕੰਡ ਕਾਰਨ ਉਹ ਅੱਗੇ ਰਹੀ ਸੀ।
ਮੌਜੂਦਾ ਸਮੇਂ ਵਿਚ ਜੌਰਡਨ ‘ਡਾਂਸਿੰਗ ਵਿਦ ਦਾ ਸਟਾਰਸ’ ਦੀ ਮੁਕਾਬਲੇਬਾਜ਼ ਵੀ ਹੈ। ਉਸ ਇਕ ਇੰਟਰਵਿਊ ਦੌਰਾਨ ਨਸਲਵਾਦ ਦਾ ਦੋਸ਼ ਲਾਇਆ ਹੈ। ਉਸ ਤੋਂ ਜਦੋਂ ਪੁੱਛਿਆ ਗਿਆ ਕਿ ਤਮਗਾ ਖੋਹੇ ਜਾਣ ’ਤੇ ਉਸ ਨੂੰ ਕਿਹੋ ਜਿਹਾ ਲੱਗਦਾ ਹੈ ਕਿ ਉਸ ਨੇ ਕਿਹਾ ਕਿ ਇਸ ਦੌਰਾਨ ਨਸਲਬਾਦ ਦਾ ਤਜਰਬਾ ਹੋਇਆ ਹੈ। ਉਸ ਨੇ ਕਿਹਾ ਕਿ ਇਹ ‘ਇਕ ਆਲ ਬਲੈਕ ਪੋਡੀਅਮ’ ਦਾ ਵਿਰੋਧ ਸੀ।
