ਮੀਰਾਬਾਈ ਚਾਨੂ ਦਾ ਭਾਰ ਵਰਗ 2028 ਓਲੰਪਿਕ ’ਚੋਂ ਹਟਾਇਆ ਗਿਆ
Wednesday, Nov 05, 2025 - 10:44 AM (IST)
ਨਵੀਂ ਦਿੱਲੀ– ਸਟਾਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਦਾ 49 ਕਿ. ਗ੍ਰਾ. ਦਾ ਭਾਰ ਵਰਗ 2028 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਉਸ ਨੂੰ 53 ਕਿ. ਗ੍ਰਾ. ਭਾਰ ਵਰਗ ਵਿਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਉਹ ਇਸਦੇ ਲਈ ਤਿਆਰ ਹੈ। ਚਾਨੂ ਨੇ ਟੋਕੀਓ ਓਲੰਪਿਕ ਵਿਚ 49 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗਾ ਜਿੱਤਿਆ ਸੀ ਪਰ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਓਲੰਪਿਕ ਵਿਚ ਵੇਟਲਿਫਟਿੰਗ ਪ੍ਰਤੀਯੋਗਿਤਾਵਾਂ ਦੀ ਕੁੱਲ ਗਿਣਤੀ 12 ਕਰ ਦਿੱਤੀ ਗਈ ਹੈ, ਜਿਸ ਵਿਚ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਮਹਿਲਾਵਾਂ ਦੇ ਲਈ ਨਵਾਂ ਵਰਗ ਹੁਣ 53 ਕਿ. ਗ੍ਰਾ. ਹੈ।
ਭਾਰਤ ਦੇ ਮੁੱਖ ਰਾਸ਼ਟਰੀ ਕੋਚ ਵਿਜੇ ਸ਼ਰਮਾ ਦਾ ਮੰਨਣਾ ਹੈ ਕਿ 53 ਕਿ. ਗ੍ਰਾ. ਤੱਕ ਭਾਰ ਵਧਾਉਣਾ ਚਾਨੂ ਲਈ ਫਾਇਦੇਮੰਦ ਹੋਵੇਗਾ ਪਰ ਉਸ ਨੇ ਕਿਹਾ ਕਿ ਮਣੀਪੁਰ ਦੀ ਇਹ ਖਿਡਾਰਨ ਅਗਲੇ ਸਾਲ ਏਸ਼ੀਆਈ ਖੇਡਾਂ ਤੱਕ ਆਪਣੇ ਪੁਰਾਣੇ ਵਰਗ ਵਿਚ ਹੀ ਖੇਡਦੀ ਰਹੇਗੀ।
