ਕਦੇ ''ਖ਼ੁਦ ਨਾਲ ਮੁਲਾਕਾਤ'' ਕਰ ਲੈਣ ''ਚ ਹਰਜ਼ ਕੀ ਹੈ?

01/04/2020 12:55:09 AM

ਅਕਸਰ ਜੀਵਨ 'ਚ ਇਹੀ ਹੁੰਦਾ ਹੈ ਕਿ ਕੋਈ ਵੀ ਵਿਸ਼ਾ ਸਮੱਸਿਆ ਜਾਂ ਪ੍ਰੇਸ਼ਾਨੀ ਹੋਵੇ, ਹਰ ਕੋਈ ਉਸ ਦੇ ਪੈਦਾ ਹੋਣ ਲਈ ਦੂਜਿਆਂ ਨੂੰ ਜ਼ਿੰਮੇਵਾਰ ਮੰਨਦੇ ਹੋਏ ਆਪਣੇ ਆਪ ਨੂੰ ਉਸ ਦਾ ਹੱਲ ਕੱਢਣ ਲਈ ਸਭ ਤੋਂ ਵੱਧ ਗਿਆਨੀ ਮੰਨਦਾ ਅਤੇ ਸਮਝਦਾ ਹੈ। ਕੋਈ ਵੀ ਵਿਵਾਦ, ਜੋ ਭਾਵੇਂ ਕਿੰਨੇ ਹੀ ਸਾਲ, ਮਹੀਨੇ, ਦਿਨ ਦੀ ਮਿਆਦ ਪਾਰ ਕਰ ਚੁੱਕਾ ਹੋਵੇ, ਇਨ੍ਹਾਂ ਲਈ ਚੁਟਕੀ ਵਜਾ ਕੇ ਹੱਲ ਕੀਤਾ ਜਾ ਸਕਦਾ ਹੈ, ਜੇਕਰ ਇਨ੍ਹਾਂ ਦੇ ਸੁਝਾਏ ਤਰੀਕਿਆਂ ਦੀ ਵਰਤੋਂ ਕੀਤੀ ਜਾਏ। ਇਸ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਇਨ੍ਹਾਂ ਸਤਰਾਂ ਦਾ ਅਨੰਦ ਮਾਣੋ :

ਮਾਨਾ ਕਿ ਯਹ ਵਰਸ਼
ਸੁਲਝਨੋਂ ਔਰ ਉਲਝਨੋਂ ਕੇ ਬੀਚ ਬੀਤਾ
ਤੋ ਨਵ ਵਰਸ਼ ਮੇਂ ਭੀ
ਸਮੱਸਿਆਓਂ ਕੇ ਨਿਦਾਨ ਮਿਲਤੇ ਰਹੇਂ
ਤੋ ਹਰਜ਼ ਕਿਆ ਹੈ?

ਮਾਨਾ ਕਿ ਕੁਛ ਨਏ ਰਿਸ਼ਤੇ ਬਨੇ, ਕੁਛ ਪੁਰਾਨੇ ਬਿਗੜੇ
ਤੋ ਫਿਰ ਇਸ ਵਰਸ਼ ਭੀ
ਨਵੀਨ ਕਾ ਸਵਾਗਤ ਔਰ ਪੁਰਾਤਨ ਸੇ ਬਿਛੋਹ
ਹੋ ਜਾਏ ਤੋ ਹਰਜ਼ ਕਿਆ ਹੈ?

ਸੰਭਲ ਕਰ ਚਲਨੇ ਪਰ ਭੀ
ਲੜਖੜਾਏ ਕਈ ਬਾਰ ਔਰ ਫਿਰ ਆਗੇ ਬੜ ਗਏ
ਤੋ ਫਿਰ ਨਵ ਵਰਸ਼ ਮੇਂ ਭੀ
ਗਿਰਤੇ-ਪੜਤੇ ਉਠਕਰ ਚਲ ਪੜਨੇ ਮੇਂ ਹਰਜ਼ ਕਿਆ ਹੈ?

ਸਪਨੇ ਕੁਛ ਪੂਰੇ, ਕੁਛ ਅਧੂਰੇ, ਕੁਛ ਟੂਟ ਗਏ ਹੋਂਗੇ
ਸਪਨੇ ਤੋ ਸਪਨੇ ਹੈਂ ਜਬ ਚਾਹੇ ਗੜ੍ਹ ਲੋ
ਨਏ ਵਰਸ਼ ਮੇਂ ਨਏ-ਨਏ ਸਪਨੇ ਬੁਨਨੇ ਔਰ
ਪੂਰਾ ਹੋਨੇ ਕੀ ਆਸ ਲਗਾਨੇ ਮੇਂ ਹਰਜ਼ ਕਿਆ ਹੈ?

ਪਿਆਰ ਕਾ ਇਜ਼ਹਾਰ, ਇਕਰਾਰ, ਤਕਰਾਰ ਭੀ ਹੂਈ ਹੋਗੀ
ਪਿਆਰ ਕਾ ਕਿਆ ਹੈ
ਕਭੀ ਭੀ, ਕਿਸੀ ਸੇ ਭੀ ਔਰ ਕਹੀਂ ਭੀ ਹੋ ਜਾਏ
ਨਵ ਵਰਸ਼ ਮੇਂ ਨਯਾ ਸਾ ਪਿਆਰ ਕਰਨੇ ਮੇਂ ਹਰਜ਼ ਕਿਆ ਹੈ?

ਉਮਰ ਕੋਈ ਭੀ ਹੋ ਵਕਤ ਕੇ ਸਾਥ ਸਵਭਾਵ ਬਦਲਤੀ ਹੈ
ਚਾਹਤ ਕਾ ਕੋਈ ਅੰਤ ਨਹੀਂ
ਕਿਸੀ ਨਾ ਕਿਸੀ ਰੂਪ ਮੇਂ ਹੋ ਹੀ ਜਾਤੀ ਹੈ
ਨਏ ਸਾਲ ਮੇਂ ਨਈ ਇੱਛਾ ਕਰਨੇ ਮੇਂ ਹਰਜ਼ ਕਿਆ ਹੈ?

ਤੈਅ ਹੈ ਕਿ ਭਾਗਯ ਕਾ ਲੇਖਾ ਮਿਟ ਨਹੀਂ ਸਕਤਾ
ਤੈਅ ਹੈ ਕਿ ਜੀਵਨ ਕਾ ਅੰਤ ਹੋਨਾ ਹੀ ਹੈ
ਤੋ ਫਿਰ ਨਵ ਵਰਸ਼ ਮੇਂ
ਕੋਈ ਨਯਾ ਜੋਖਿਮ ਲੇਨੇ ਮੇਂ ਹਰਜ਼ ਕਿਆ ਹੈ?

ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ
ਬਚਪਨ, ਜਵਾਨੀ ਔਰ ਉਮਰਦਰਾਜ਼ ਹੋਨੇ ਕਾ ਦੌਰ
ਸਭੀ ਕੇ ਹਿੱਸੇ ਮੇਂ ਆਤਾ ਹੈ
ਨਏ ਸਾਲ ਮੇਂ ਨਏ ਢੰਗ ਸੇ ਜੀਨੇ ਮੇਂ ਹਰਜ਼ ਿਕਆ ਹੈ?

ਨਵ ਵਰਸ਼ ਨੂਤਨ ਔਰ ਅਭਿਨੰਦਨ ਕਾ ਵਰਸ਼ ਹੋ
ਕਿਸੀ ਭੀ ਹਾਲ ਮੇਂ ਰਹੇਂ
ਹਾਥ ਫੈਲਾਕਰ ਗਲੇ ਲਗਾਕਰ
ਸਵਾਗਤ ਕਰਨੇ ਮੇਂ ਹਰਜ਼ ਹੀ ਕਿਆ ਹੈ?


ਖ਼ੁਦ ਨਾਲ ਗੱਲਬਾਤ
ਜਦੋਂ ਅਸੀਂ ਖ਼ੁਦ ਨਾਲ ਗੱਲ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਦਿਮਾਗ ਵਿਚ ਜੋ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਕਿਸੇ ਚੀਜ਼, ਵਿਅਕਤੀ, ਭਾਵ ਜੜ੍ਹ ਅਤੇ ਜੀਵਨ ਨਾਲ ਜੁੜਿਆ ਕੁਝ ਵੀ ਹੋ ਸਕਦਾ ਹੈ, ਜਿਸ ਪ੍ਰਤੀ ਅਸੀਂ ਆਪਣੀਆਂ ਸਾਰੀਆਂ ਇੰਦਰੀਆਂ ਸਮੇਤ ਆਕਰਸ਼ਿਤ ਹੁੰਦੇ ਹਾਂ। ਇਹ ਆਕਰਸ਼ਣ ਹੀ ਹੈ, ਜੋ ਸਭ ਤੋਂ ਪਹਿਲਾਂ ਸਾਡੇ ਮਨ ਵਿਚ ਆਉਂਦਾ ਹੈ ਅਤੇ ਉਸ ਨੂੰ ਅਸੀਂ ਵੱਖਰੇ-ਵੱਖਰੇ ਤਰੀਕੇ ਨਾਲ ਜ਼ਾਹਿਰ ਕਰਨ ਲਈ ਉਤਾਰੂ ਹੋ ਜਾਂਦੇ ਹਾਂ।

ਇਹ ਕਵਿਤਾ, ਕਹਾਣੀ, ਸੰਗੀਤ, ਚਿੱਤਰਕਾਰੀ, ਨ੍ਰਿਤ, ਗਾਇਨ, ਵਾਦਨ, ਅਭਿਨੈ ਵਰਗੀਆਂ ਵਿਧਾਵਾਂ ਵਿਚੋਂ ਕੁਝ ਵੀ ਹੋ ਸਕਦਾ ਹੈ। ਮਤਲਬ ਇਹ ਕਿ ਆਪਣੀ ਚਾਹਤ, ਲਗਾਅ ਅਤੇ ਸਮਰਪਣ ਨੂੰ ਆਪਣੇ ਨਾਲ ਗੱਲਬਾਤ ਕਰਨ ਦੀ ਪ੍ਰਕਿਰਿਆ ਦੌਰਾਨ ਮਜ਼ਬੂਤ ਕਰਦੇ ਹਾਂ ਅਤੇ ਜਦੋਂ ਵੀ ਕੋਈ ਮੌਕਾ ਮਿਲਦਾ ਹੈ, ਆਪਣੀ ਗੱਲ ਕਹਿ ਦਿੰਦੇ ਹਾਂ। ਇਹ ਹਰ ਯੁੱਗ ਵਿਚ ਹੁੰਦਾ ਆਇਆ ਹੈ, ਪ੍ਰਾਚੀਨ ਕਾਲ ਤੋਂ ਪੱਥਰਾਂ 'ਤੇ ਅੰਕਿਤ ਸ਼ਿਲਾਲੇਖ, ਤਾਮਰ ਪੱਤਰਾਂ 'ਤੇ ਲਿਖੇ ਵੇਰਵੇ, ਪਾਂਡੂਲਿੱਪੀਆਂ 'ਤੇ ਵਰਣਿਤ ਆਪਣੇ ਸਮੇਂ ਦੇ ਦਸਤਾਵੇਜ਼ ਅਤੇ ਮੌਜੂਦਾ ਯੁੱਗ ਵਿਚ ਆਧੁਨਿਕ ਸੰਚਾਰ ਅਤੇ ਪੜ੍ਹਨ, ਲਿਖਣ, ਦੇਖਣ, ਸੁਣਨ ਦੇ ਵੱਖ-ਵੱਖ ਸਾਧਨਾਂ ਦੀ ਵਰਤੋਂ ਆਪਣੀ ਗੱਲ ਕਹਿਣ ਲਈ ਹੁੰਦੀ ਆਈ ਹੈ।
ਇਹ ਜੋ ਨਿਯਮ-ਕਾਇਦੇ ਬਣਦੇ ਹਨ, ਕਾਨੂੰਨ ਬਣਾਏ ਜਾਂਦੇ ਹਨ, ਧਾਰਮਿਕ ਗ੍ਰੰਥਾਂ ਦਾ ਹਵਾਲਾ ਦੇ ਕੇ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਸਭ ਆਪਣੇ ਆਪ ਨਾਲ ਗੱਲਬਾਤ ਕਰਨ ਤੋਂ ਬਾਅਦ, ਭਾਵ ਜੋ ਨਿੱਜੀ ਹੈ, ਉਸ ਨੂੰ ਜਨਤਕ ਤੌਰ 'ਤੇ ਮਾਨਤਾ ਦਿਵਾਉਣ ਦੀ ਕੋਸ਼ਿਸ਼ ਹੁੰਦੀ ਹੈ, ਜਿਸ ਵਿਚ ਕੁਝ ਵਿਅਕਤੀਵਾਦੀ, ਮਰਦ ਹੋਣ ਜਾਂ ਔਰਤਾਂ, ਹੱਦਾਂ ਪਾਰ ਕਰ ਜਾਂਦੇ ਹਨ।
ਇਨ੍ਹਾਂ ਵਿਚ ਹਿਟਲਰ ਵਰਗੇ ਤਾਨਾਸ਼ਾਹ ਅਤੇ ਗਾਂਧੀ ਵਰਗੇ ਮਾਨਵਤਾ ਦੇ ਰੱਖਿਅਕ, ਕੋਈ ਵੀ ਹੋ ਸਕਦੇ ਹਨ। ਫਰਕ ਸਿਰਫ ਇਹ ਹੈ ਕਿ ਅਸੀਂ ਪੂਰਨਿਆਂ 'ਤੇ ਚੱਲਣ ਲਈ ਕਿਸ ਨੂੰ ਚੁਣਦੇ ਹਾਂ–ਹਿਟਲਰ ਜਾਂ ਗਾਂਧੀ ਨੂੰ, ਇਹੀ ਨਿੱਜੀ ਸੋਚ ਦੇ ਸਹੀ ਜਾਂ ਗਲਤ ਹੋਣ ਦੀ ਕਸੌਟੀ ਹੈ।
ਇਹ ਜੋ ਰਾਜਨੀਤਕ ਜਾਂ ਸਮਾਜਿਕ ਅੰਦੋਲਨ ਹੁੰਦੇ ਹਨ, ਇਹ ਸਭ ਇਕ ਤਰ੍ਹਾਂ ਨਾਲ ਆਪਣੀ ਸੋਚ, ਜਿਸ ਨੂੰ ਅਕਸਰ ਸਿਧਾਂਤ ਦਾ ਨਾਂ ਦਿੰਦੇ ਹਾਂ, ਉਸੇ ਦਾ ਨਤੀਜਾ ਹੁੰਦੇ ਹਨ। ਜ਼ਰੂਰੀ ਨਹੀਂ ਕਿ ਸਾਡੀ ਸੋਚ ਦੂਜਿਆਂ ਨਾਲ ਮੇਲ ਖਾਵੇ ਪਰ ਅਸੀਂ ਉਸ 'ਤੇ ਅੜੇ ਰਹਿੰਦੇ ਹਾਂ। ਨਤੀਜਾ ਹਿੰਸਾਤਕ ਵਿਦਰੋਹ ਤਕ ਹੋ ਸਕਦਾ ਹੈ, ਜਿਸ ਨੂੰ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਤੋਂ ਲੈ ਕੇ ਕੋਈ ਵੀ ਆਕਰਸ਼ਕ ਨਾਂ ਦੇ ਕੇ ਸਮਾਜ ਵਿਚ ਖਿੰਡਾਅ ਤਕ ਪੈਦਾ ਕਰ ਦਿੰਦੇ ਹਾਂ।
ਆਪਣੇ ਆਪ ਨਾਲ ਗੱਲਬਾਤ ਦਾ ਨਤੀਜਾ ਇਥੇ ਇਕ ਹੋਰ ਸੁੱਖ ਦਾ ਕਾਰਣ ਬਣ ਸਕਦਾ ਹੈ, ਉਥੇ ਆਪਣੀ ਹੀ ਵਿਗੜੀ ਸੋਚ ਦਾ ਨਤੀਜਾ, ਥੋੜ੍ਹੀ ਜਿਹੀ ਗੱਲ ਦਾ ਅਫਸਾਨਾ ਬਣਾਉਣ ਵਿਚ ਵੀ ਨਿਕਲ ਸਕਦਾ ਹੈ। ਮਿਸਾਲ ਵਜੋਂ ਕੀ ਜ਼ਰੂਰਤ ਹੈ ਅੱਜ ਇਹ ਕਹਿਣ ਦੀ ਕਿ ਭਾਰਤ ਦੀ ਵੰਡ ਧਾਰਮਿਕ ਆਧਾਰ 'ਤੇ ਹੋਈ ਅਤੇ ਇਹ ਕਿਸੇ ਮਰਹੂਮ ਨੇਤਾ ਦੀ ਆਪਣੀ ਸੋਚ ਕਾਰਣ ਹੋਈ। ਕੀ ਇਹ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣਾ ਨਹੀਂ ਹੈ, ਜਿਸ ਦੀ ਵਰਤੋਂ ਅੱਜ ਆਪਣੀ ਨਿੱਜੀ ਸੋਚ ਨੂੰ ਦੂਜਿਆਂ 'ਤੇ ਲੱਦਣ ਲਈ ਕੀਤੀ ਜਾ ਰਹੀ ਹੈ? ਇਸੇ ਤਰ੍ਹਾਂ ਕੀ ਲੋੜ ਹੈ ਨਾਗਰਿਕਤਾ ਕਾਨੂੰਨ ਸੋਧ, ਆਬਾਦੀ ਜਾਂ ਨਾਗਰਿਕ ਰਜਿਸਟਰ ਬਣਾਉਣ ਦੀ ਗੱਲ 'ਤੇ ਸੱਤਾ ਪੱਖ ਹੋਵੇ ਜਾਂ ਵਿਰੋਧੀ ਧਿਰ, ਇੰਨਾ ਬਵਾਲ ਕਰਨ ਦੀ ਕਿ ਸਮਾਜ ਵਿਚ ਵਿਵਸਥਾ ਦੀ ਨੀਂਹ ਹੀ ਹਿੱਲ ਜਾਵੇ?

ਹਾਂ-ਪੱਖੀ ਸੋਚ
ਮੰਨ ਲਓ, ਤੁਸੀਂ ਕੋਈ ਨੌਕਰੀ ਕਰਦੇ ਹੋ ਅਤੇ ਇਹ ਸੋਚਦੇ ਹੋ ਕਿ ਤੁਸੀਂ ਆਪਣੇ ਅਹੁਦੇ ਤੋਂ ਅੱਗੇ ਵਧ ਨਹੀਂ ਸਕਦੇ ਤਾਂ ਤੁਸੀਂ ਜੀਵਨ ਭਰ ਉਸ ਨਾਲ ਬੱਝੇ ਰਹਿ ਸਕਦੇ ਹੋ ਪਰ ਜੇਕਰ ਤੁਹਾਡੀ ਸੋਚ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸੰਸਥਾ ਦੇ ਸਰਵਉੱਚ ਅਹੁਦੇ 'ਤੇ ਦੇਖਣਾ ਚਾਹੁੰਦੇ ਹੋ ਤਾਂ ਯਕੀਨ ਮੰਨੋ, ਇਕ ਦਿਨ ਤੁਸੀਂ ਉਥੇ ਆਪਣੇ ਆਪ ਨੂੰ ਬੈਠੇ ਹੋਏ ਪਾਓਗੇ। ਇਕ ਉਦਾਹਰਣ ਹੈ :
ਜਦੋਂ ਦੇਸ਼ ਵਿਚ ਸੀ. ਐੱਸ. ਆਈ. ਆਰ. ਦੀ ਸਥਾਪਨਾ ਹੋਈ ਤਾਂ ਉਸ ਦੇ ਡਾਇਰੈਕਟਰ ਜਨਰਲ ਡਾ. ਆਤਮਾ ਰਾਮ ਤੋਂ ਪੁੱਛਿਆ ਕਿ ਤੁਸੀਂ ਇਥੋਂ ਤਕ ਕਿਵੇਂ ਪਹੁੰਚੇ। ਉਨ੍ਹਾਂ ਦਾ ਜਵਾਬ ਸੀ ਕਿ ''ਮੈਂ ਸਭ ਤੋਂ ਹੇਠਲੇ ਖੋਜ ਸਹਾਇਕ ਦੇ ਅਹੁਦੇ 'ਤੇ ਨਿਯੁਕਤ ਹੋਇਆ ਸੀ। ਬਾਅਦ ਵਿਚ ਜਿਉਂ ਹੀ ਮੇਰੇ ਤੋਂ ਉਪਰਲੇ ਅਹੁਦੇ 'ਤੇ ਬੈਠਾ ਵਿਅਕਤੀ ਛੁੱਟੀ 'ਤੇ ਜਾਂਦਾ ਸੀ ਤਾਂ ਮੈਂ ਉਸ ਦਾ ਵੀ ਕੰਮ ਕਰਨ ਦੀ ਪੇਸ਼ਕਸ਼ ਅਧਿਕਾਰੀਆਂ ਨੂੰ ਕਰ ਦਿੰਦਾ ਸੀ, ਜੋ ਮੰਨ ਲਈ ਜਾਂਦੀ ਸੀ। ਇਸ ਤਰ੍ਹਾਂ ਮੈਨੂੰ ਮੌਕਾ ਅਤੇ ਤਜਰਬਾ ਦੋਵੇਂ ਮਿਲਦੇ ਰਹੇ ਅਤੇ ਮੈਂ ਇਥੋਂ ਤਕ ਪਹੁੰਚ ਗਿਆ।
ਇਸੇ ਤਰ੍ਹਾਂ ਮੰਨ ਲਓ, ਤੁਸੀਂ ਕੋਈ ਵਪਾਰ ਜਾਂ ਕਾਰੋਬਾਰ ਕਰਦੇ ਹੋ ਤਾਂ ਤੁਹਾਡੇ ਆਕਰਸ਼ਣ ਦਾ ਕੇਂਦਰ ਦੋ ਚੀਜ਼ਾਂ ਹੋ ਸਕਦੀਆਂ ਹਨ। ਪਹਿਲੀ ਇਹ ਕਿ ਮੈਂ ਇਹ ਜੋ ਧਨ, ਜਾਇਦਾਦ ਹਾਸਿਲ ਕੀਤੀ ਹੈ, ਕਿਤੇ ਖੁੱਸ ਨਾ ਜਾਵੇ, ਮੇਰੇ ਉੱਤੇ ਜੋ ਕਰਜ਼ਾ ਹੈ, ਕਿਤੇ ਮੈਂ ਉਸ ਨੂੰ ਚੁਕਾ ਨਾ ਸਕਾਂ, ਮੈਂ ਹੁਣ ਤਕ ਜੋ ਕਮਾਇਆ, ਉਹੀ ਕਾਫੀ ਹੈ, ਅੱਗੇ ਪਤਾ ਨਹੀਂ ਕੀ ਹੋਵੇ ਮਤਲਬ ਇਹ ਕਿ ਜੋ ਜ਼ਿਆਦਾਤਰ ਗੁਆਉਣ ਬਾਰੇ ਸੋਚਦਾ ਰਹਿੰਦਾ ਹੈ ਜਾਂ ਤਾਂ ਉਹ ਵਿਅਕਤੀ ਉਥੇ ਦਾ ਉਥੇ ਹੀ ਰਹਿੰਦਾ ਹੈ ਜਾਂ ਫਿਰ ਗੁਆਉਂਦਾ ਹੀ ਰਹਿੰਦਾ ਹੈ।
ਦੂਜੀ ਸੋਚ ਇਹ ਹੋ ਸਕਦੀ ਹੈ ਕਿ ਮੈਂ ਅਜੇ ਬਹੁਤ ਕੁਝ ਹਾਸਿਲ ਕਰਨਾ ਹੈ। ਮੈਨੂੰ ਦਫਤਰ ਲਈ ਆਲੀਸ਼ਾਨ ਬਿਲਡਿੰਗ ਚਾਹੀਦੀ ਹੈ, ਮੇਰਾ ਕਾਰੋਬਾਰ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਤਕ ਵਿਚ ਫੈਲੇ, ਮਤਲਬ ਇਹ ਕਿ ਹਰ ਸਮੇਂ ਉਸ ਦੇ ਮਨ ਵਿਚ ਤਰੰਗ ਜਿਹੀ ਉੱਠਦੀ ਰਹਿੰਦੀ ਹੈ ਕਿ ਮੈਂ ਇਹ ਕਰਨਾ ਹੈ, ਉਹ ਕਰਨਾ ਹੈ, ਇੰਨਾ ਧਨ, ਸਨਮਾਨ ਅਤੇ ਸ਼ਾਨੋ-ਸ਼ੌਕਤ ਹਾਸਿਲ ਕਰਨੀ ਹੈ, ਤਾਂ ਹੁੰਦਾ ਇਹ ਹੈ ਕਿ ਉਸ ਦੀ ਸੋਚ ਇਨ੍ਹਾਂ ਸਭ ਚੀਜ਼ਾਂ ਨਾਲ ਟਕਰਾ ਕੇ ਵਾਪਿਸ ਉਸ ਵੱਲ ਪਰਤਦੀ ਹੈ ਤਾਂ ਉਹ ਹਮੇਸ਼ਾ ਹਾਸਿਲ ਹੀ ਕਰਦਾ ਰਹਿੰਦਾ ਹੈ।
ਇਕ ਅੰਕੜਾ ਹੈ ਕਿ ਦੁਨੀਆ ਦੀ 96 ਫੀਸਦੀ ਆਮਦਨੀ ਸਿਰਫ ਇਕ ਫੀਸਦੀ ਲੋਕਾਂ ਵਲੋਂ ਹਾਸਿਲ ਕੀਤੀ ਜਾਂਦੀ ਹੈ। ਮਿਸਾਲ ਵਜੋਂ ਆਪਣੇ ਹੀ ਦੇਸ਼ ਦੇ ਅੰਬਾਨੀ ਪਰਿਵਾਰ ਦੇ ਦੋਹਾਂ ਭਰਾਵਾਂ ਨੂੰ ਹੀ ਲੈ ਲਓ। ਇਕ ਹਮੇਸ਼ਾ ਹਾਸਿਲ ਹੀ ਕਰਦਾ ਰਹਿੰਦਾ ਹੈ, ਤਾਂ ਦੂਜਾ ਗੁਆਉਂਦਾ ਹੀ ਰਹਿੰਦਾ ਹੈ।
ਇਹ ਆਪਣੀ ਚਾਹਤ ਦੀ ਹੀ ਖੇਡ ਹੈ। ਚਾਹੋ ਤਾਂ ਮਿਲੇਗਾ, ਨਾ ਚਾਹੋ ਤਾਂ ਨਹੀਂ ਮਿਲੇਗਾ। ਜਾਂ ਤਾਂ ਆਪਣੇ ਦਿਲ ਅਤੇ ਦਿਮਾਗ ਦੀ ਸੁਣ ਲਓ ਜਾਂ ਫਿਰ ਦੂਜਿਆਂ ਦੀਆਂ ਕਹੀਆਂ ਗੱਲਾਂ ਸੁਣ ਕੇ ਖ਼ੁਦ ਵੀ ਉਹੀ ਕਹਿਣ ਅਤੇ ਕਰਨ ਲੱਗੋ।
ਖੁਸ਼ੀ ਅਤੇ ਗ਼ਮ ਚੁੰਬਕ ਵਾਂਗ ਹੁੰਦੇ ਹਨ, ਇਕ ਦੇ ਆਕਰਸ਼ਣ ਵਿਚ ਖੁਸ਼ ਰਹਿਣਾ ਹੈ ਤਾਂ ਦੂਜੇ ਵਿਚ ਗ਼ਮਗੀਨ। ਜ਼ਰਾ ਸੋਚੋ, ਜਦੋਂ ਤੁਸੀਂ ਕਿਸੇ ਸਵੇਰ ਅਚਾਨਕ ਕੋਈ ਗਾਣਾ ਗੁਣਗੁਣਾਉਣਾ ਸ਼ੁਰੂ ਕਰਦੇ ਹੋ ਤਾਂ ਦਿਨ ਭਰ ਗੁਣਗੁਣਾਉਂਦੇ ਹੀ ਰਹਿੰਦੇ ਹੋ ਅਤੇ ਜੇਕਰ ਕਦੇ ਕੋਈ ਪੁਰਾਣੀ ਦੁਖਦਾਈ ਸੋਚ ਹਾਵੀ ਹੁੰਦੀ ਹੈ ਤਾਂ ਪੂਰਾ ਦਿਨ ਦੁੱਖ ਨਾਲ ਭਰੇ ਰਹਿੰਦੇ ਹੋ। ਇਸ ਲਈ ਜਿਥੋਂ ਤਕ ਹੋ ਸਕੇ, ਹਾਂ-ਪੱਖੀ ਸੋਚ ਨਾਲ ਸ਼ੁਰੂਆਤ ਅਤੇ ਨਾਂਹ-ਪੱਖੀ ਸੋਚ ਨੂੰ ਵਿਦਾ ਕਰਦੇ ਰਹੋ।

                                                                                                      —ਪੂਰਨ ਚੰਦ ਸਰੀਨ


KamalJeet Singh

Content Editor

Related News