ਲੋੜ ਹੈ 35 ਹਜ਼ਾਰ ਸ਼ਾਤਿਰ ਕੁੱਤਿਆਂ ਦੀ!

10/11/2019 12:52:03 AM

ਦੇਸ਼ ਦੀ ਸੁਰੱਖਿਆ ਨੂੰ ਵਧਾਉਣ ਅਤੇ ਸੁਰੱਖਿਆ ਬਲਾਂ ਨੂੰ ਆਧੁਨਿਕ ਬਣਾਉਣ ਲਈ ਅੱਜ ਦੇ ਦੌਰ 'ਚ 3 ਚੀਜ਼ਾਂ ਦੀ ਲੋੜ ਹੈ। ਇਹ ਤਿੰਨੋਂ ਚੀਜ਼ਾਂ ਹਿੰਦੋਸਤਾਨੀ ਸੁਰੱਖਿਆ ਬਲਾਂ ਅਤੇ ਪੁਲਸ ਕੋਲ ਹੋਣ ਤਾਂ ਇਨ੍ਹਾਂ ਨੂੰ ਅੱਤਵਾਦ ਦਾ ਸਾਹਮਣਾ ਕਰਨ 'ਚ ਕੋਈ ਨਹੀਂ ਰੋਕ ਸਕਦਾ। ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਬੰਦ ਹੋ ਜਾਵੇਗੀ। ਅਪਰਾਧ ਦਾ ਖੁਲਾਸਾ ਤੇਜ਼ੀ ਨਾਲ ਹੋਵੇਗਾ। ਨਾਲ ਹੀ ਇਸ ਨਾਲ ਸੁਰੱਖਿਆ ਬਲਾਂ ਦੀ ਤਾਕਤ 'ਚ ਵਾਧਾ ਹੋਵੇਗਾ। ਇਹ ਗੱਲਾਂ ਕਹੀਆਂ ਵਿਵੇਕ ਭਾਰਦਵਾਜ ਨੇ। ਵਿਵੇਕ ਭਾਰਦਵਾਜ ਗ੍ਰਹਿ ਵਿਭਾਗ ਦੇ ਐਡੀਸ਼ਨਲ ਸੈਕ੍ਰੇਟਰੀ ਹਨ ਅਤੇ ਉਹ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਆਯੋਜਿਤ ਤਿੰਨ ਦਿਨਾ ਇੰਡੀਆ ਇੰਟਰਨੈਸ਼ਨਲ ਸਕਿਓਰਿਟੀ ਐਕਸਪੋ-2019 'ਚ ਸ਼ਾਮਲ ਹੋਣ ਆਏ ਸਨ। ਐਡੀਸ਼ਨਲ ਸੈਕ੍ਰੇਟਰੀ ਵਿਵੇਕ ਭਾਰਦਵਾਜ ਨੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ 35 ਹਜ਼ਾਰ ਸ਼ਾਤਿਰ ਕੁੱਤਿਆਂ ਦੀ। ਇਹ ਉਨ੍ਹਾਂ ਦੇ ਸਭ ਤੋਂ ਬਿਹਤਰੀਨ ਦੋਸਤ ਸਾਬਿਤ ਹੋਣਗੇ ਅਤੇ ਅੱਤਵਾਦੀਆਂ ਵਰਗੇ ਸ਼ੈਤਾਨਾਂ ਨੂੰ ਫੜਨ 'ਚ ਕਾਫੀ ਮਦਦਗਾਰ ਸਾਬਿਤ ਹੋਣਗੇ। ਸਕਿਓਰਿਟੀ ਐਕਸਪੋ ਦੇ ਪਹਿਲੇ ਦਿਨ ਵਿਵੇਕ ਭਾਰਦਵਾਜ ਨੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਨੂੰ ਅੱਜ ਸਭ ਤੋਂ ਜ਼ਿਆਦਾ ਜਿਹੜੀਆਂ ਤਿੰਨ ਚੀਜ਼ਾਂ ਦੀ ਲੋੜ ਹੈ, ਉਹ ਹਨ ਸੁਰੱਖਿਆ ਅਤੇ ਨਿਗਰਾਨੀ ਸੈਟੇਲਾਈਟ, ਡਰੋਨ ਅਤੇ ਕੁੱਤੇ। ਇਨ੍ਹਾਂ ਤਿੰਨਾਂ ਨਾਲ ਹਿੰਦੋਸਤਾਨੀ ਸੁਰੱਖਿਆ ਬਲਾਂ ਨੂੰ ਜ਼ਿਆਦਾ ਤਾਕਤ ਮਿਲੇਗੀ। ਕਿਸੇ ਵੀ ਕਾਰਵਾਈ ਤੋਂ ਪਹਿਲਾਂ ਇਨ੍ਹਾਂ ਜ਼ਰੀਏ ਰੇਕੀ ਕੀਤੀ ਜਾ ਸਕੇਗੀ, ਨਾਲ ਹੀ ਸਾਡੇ ਜਵਾਨਾਂ ਦੀ ਜਾਨ ਬਚੇਗੀ। ਸੈਟੇਲਾਈਟ 'ਤੇ ਤਾਂ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਹੁਣੇ ਜਿਹੇ ਸੈਟੇਲਾਈਟ ਜ਼ਰੀਏ ਅਸੀਂ ਅੱਤਵਾਦ ਵਿਰੁੱਧ ਕਈ ਸਖਤ ਕਦਮ ਚੁੱਕੇ ਹਨ। ਸਰਹੱਦ ਪਾਰ ਜਾ ਕੇ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਵੀ ਕੀਤੇ। ਡਰੋਨ ਨਾਲ ਵੀ ਨਿਗਰਾਨੀ ਕੀਤੀ ਜਾਂਦੀ ਹੈ। ਇਨ੍ਹਾਂ ਦੋਵਾਂ ਜ਼ਰੀਏ ਹਿੰਦੋਸਤਾਨੀ ਸੁਰੱਖਿਆ ਬਲ ਲਗਾਤਾਰ ਸਰਹੱਦਾਂ 'ਤੇ ਅਤੇ ਸਰਹੱਦਾਂ ਦੇ ਅੰਦਰ ਨਿਗਰਾਨੀ ਕਰ ਕੇ ਅਣਹੋਣੀ ਰੋਕ ਰਹੇ ਹਨ ਜਾਂ ਐਕਸ਼ਨ 'ਚ ਮਦਦ ਕਰ ਰਹੇ ਹਨ। ਐਡੀਸ਼ਨਲ ਸੈਕ੍ਰੇਟਰੀ ਵਿਵੇਕ ਭਾਰਦਵਾਜ ਨੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ 35 ਹਜ਼ਾਰ ਕੁੱਤਿਆਂ ਦੀ। ਇਹ ਉਨ੍ਹਾਂ ਦੇ ਸਭ ਤੋਂ ਬਿਹਤਰੀਨ ਦੋਸਤ ਸਾਬਿਤ ਹੋਣਗੇ। ਸਾਡੇ ਸੁਰੱਖਿਆ ਬਲਾਂ ਕੋਲ ਕੇ-9 ਟੀਮ ਹੈ, ਜਿਸ 'ਚ ਸਨਿਫਰ ਕੁੱਤੇ ਹਨ। ਇਨ੍ਹਾਂ ਕੁੱਤਿਆਂ ਕਾਰਣ ਕਈ ਅੱਤਵਾਦੀ ਹਮਲੇ ਰੋਕੇ ਗਏ। ਧਮਾਕਾਖੇਜ਼ ਪਦਾਰਥ ਬਰਾਮਦ ਕੀਤੇ ਗਏ। ਡਰੱਗਜ਼ ਦੀ ਖੇਪ ਫੜੀ ਗਈ ਪਰ ਅੱਜ ਵੀ ਦੇਸ਼ 'ਚ 34 ਹਜ਼ਾਰ ਕੁੱਤਿਆਂ ਦੀ ਕਮੀ ਹੈ। ਇਨ੍ਹਾਂ ਦੀ ਜਲਦ ਤੋਂ ਜਲਦ ਭਰਤੀ ਹੋਣੀ ਚਾਹੀਦੀ ਹੈ। ਜੇਕਰ ਸੁਰੱਖਿਆ ਬਲਾਂ ਅਤੇ ਪੁਲਸ ਦੇ ਨਾਲ ਇਨ੍ਹਾਂ ਕੁੱਤਿਆਂ ਦੀ ਭਰਤੀ ਕੀਤੀ ਜਾਵੇ ਤਾਂ ਇਹ ਸੁਰੱਖਿਆ ਬਲਾਂ ਦੀ ਤਾਕਤ ਵਧਾਉਣਗੇ। ਇਸ ਦੇ ਨਾਲ ਹੀ ਪੁਲਸ ਵਿਭਾਗ ਲਈ ਵੱਖਰੇ ਤੌਰ 'ਤੇ ਸੈਟੇਲਾਈਟ ਹੋਣੇ ਚਾਹੀਦੇ ਹਨ ਤਾਂ ਕਿ ਉਹ ਕਿਸੇ ਵੀ ਅਪਰਾਧੀ ਨੂੰ ਫੜਨ, ਸਾਈਬਰ ਅਪਰਾਧ ਨੂੰ ਸੁਲਝਾਉਣ 'ਚ ਅੱਗੇ ਵਧ ਸਕਣ। ਵਿਵੇਕ ਭਾਰਦਵਾਜ ਨੇ ਕਿਹਾ ਕਿ ਦੋ ਜੰਗਾਂ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਸ ਸਮੇਂ ਦੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਸੀ। ਪਲਾਸੀ ਦੀ ਜੰਗ 'ਚ ਸਿਰਾਜੂਦੌਲਾ ਬ੍ਰਿਟਿਸ਼ ਫੌਜਾਂ ਤੋਂ ਹਾਰ ਗਏ, ਜਦਕਿ ਉਨ੍ਹਾਂ ਕੋਲ ਜ਼ਿਆਦਾ ਫੌਜੀ ਸਨ। ਬ੍ਰਿਟਿਸ਼ ਫੌਜਾਂ ਕੋਲ 2000 ਫੌਜੀ ਸਨ ਅਤੇ ਕੁਝ ਤੋਪਾਂ, ਜਦਕਿ ਸਿਰਾਜੂਦੌਲਾ ਕੋਲ ਕਰੀਬ 50 ਹਜ਼ਾਰ ਫੌਜੀ ਸਨ ਅਤੇ ਤੋਪ।


KamalJeet Singh

Content Editor

Related News