ਜੇਕਰ ਵੋਡਾ-ਆਈਡੀਆ ਹੋਏ ਅਸਫਲ ਤਾਂ ਕਿਸ ਨੂੰ ਹੋਵੇਗਾ ''ਫਾਇਦਾ''
Saturday, Feb 22, 2020 - 12:30 AM (IST)

ਅਜਿਹੀ ਹਾਲਤ 'ਚ ਜਦਕਿ ਭਾਰਤ 'ਚ ਸੰਸਾਰਕ ਤੌਰ 'ਤੇ ਇਕ ਵੱਕਾਰੀ ਕੰਪਨੀ ਵੋਡਾਫੋਨ ਆਪਣੇ ਦਿਨ ਗਿਣ ਰਹੀ ਹੈ ਅਤੇ ਇਹ ਤਰਕਹੀਣ ਸਵਾਲ ਉੱਠਦਾ ਹੈ ਕਿ ਕੌਣ ਜਿੱਤਿਆ ਅਤੇ ਕੌਣ ਹਾਰਿਆ। ਇਹ ਸਵਾਲ ਉਸ ਸਮੇਂ ਉੱਠਿਆ, ਜਦੋਂ ਸਰਕਾਰ ਦੀ ਟੈਲੀਕਾਮ ਸੈਕਟਰ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਉਦੋਂ ਇਹ ਇਸ ਦੇ ਉਲਟ ਸੀ। ਸੁਪਰੀਮ ਕੋਰਟ ਨੇ ਵੀ ਵੋਡਾਫੋਨ-ਆਈਡੀਆ ਦੇ ਨਿਸ਼ਚਿਤ ਤੌਰ 'ਤੇ ਬੰਦ ਹੋਣ ਦੇ ਅਸਰ ਵੱਲ ਧਿਆਨ ਨਹੀਂ ਦਿੱਤਾ। ਹੁਣ ਜਦਕਿ ਪੂਰਾ ਵਿਸ਼ਵ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਦੀ ਹਾਰ ਵੱਲ ਦੇਖ ਰਿਹਾ ਹੈ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਜੇਕਰ ਸੂਤਰਾਂ 'ਤੇ ਭਰੋਸਾ ਕਰੀਏ ਤਾਂ ਕਿਸੇ ਸਮੇਂ ਸਭ ਤੋਂ ਮੋਹਰੀ ਰਹੀ ਟੈਲੀਕਾਮ ਕੰਪਨੀ ਵੋਡਾਫੋਨ ਹੁਣ ਦੀਵਾਲੀਆ ਹੋਣ ਦੇ ਕੰਢੇ 'ਤੇ ਹੈ। ਯੂ. ਕੇ. ਦੇ ਮੁੱਖ ਦਫਤਰ ਵਾਲੀ ਵੋਡਾਫੋਨ ਅਤੇ ਕੁਮਾਰ ਮੰਗਲਮ ਬਿਰਲਾ ਦੀ ਆਈਡੀਆ ਨੇ ਕਿਹਾ ਹੈ ਕਿ ਬੁਰੇ ਦੌਰ ਤੋਂ ਬਾਅਦ ਉਹ ਹੋਰ ਪੈਸਾ ਨਹੀਂ ਲਾਉਣਗੇ। 340 ਮਿਲੀਅਨ ਖਪਤਕਾਰ ਵਾਲੀ ਕੰਪਨੀ ਲਈ ਆਪਣੇ ਆਪ ਨੂੰ ਬੰਦ ਕਰਨ ਦਾ ਇਹ ਇਕ ਪ੍ਰਮੁੱਖ ਕਾਰਣ ਹੋਵੇਗਾ। ਇਸ ਦੇ ਗਾਹਕ ਕਿਸੇ ਸੁਰੱਖਿਅਤ ਪਲੇਟਫਾਰਮ 'ਤੇ ਆਪਣੇ ਨੰਬਰਾਂ 'ਤੇ ਪੋਰਟਿੰਗ ਕਰਨ ਲਈ ਮੁੜ ਵਿਚਾਰ ਕਰਨਗੇ। ਇਸ ਕਲੇਸ਼ 'ਚ ਉਨ੍ਹਾਂ ਕੋਲ ਦੋ ਨਿੱਜੀ ਕੰਪਨੀਆਂ 'ਚੋਂ ਇਕ ਨੂੰ ਚੁਣਨਾ ਹੋਵੇਗਾ, ਉਹ ਹਨ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ। ਵੋਡਾ-ਆਈਡੀਆ ਦੇ ਖਪਤਕਾਰ ਪਹਿਲਾਂ ਤੋਂ ਹੀ ਪੋਰਟਿੰਗ ਕਰਨਾ ਸ਼ੁਰੂ ਕਰ ਚੁੱਕੇ ਹਨ ਤਾਂ ਕਿ ਉਹ ਬਿਨਾਂ ਮੋਬਾਇਲ ਕੁਨੈਕਸ਼ਨ ਦੇ ਨਾ ਰਹਿ ਜਾਣ। ਹੁਣ ਏਅਰਟੈੱਲ (327 ਮਿਲੀਅਨ ਖਪਤਕਾਰ) ਅਤੇ ਜੀਓ (369 ਮਿਲੀਅਨ ਖਪਤਕਾਰ) ਵਿੱਤੀ ਮਾਰ ਸਹਿ ਰਹੀਆਂ ਵੋਡਾਫੋਨ-ਆਈਡੀਆ ਤੋਂ ਵਾਂਝੇ ਹੋਏ ਖਪਤਕਾਰਾਂ ਨੂੰ ਕਿਵੇਂ ਆਪਣੇ 'ਚ ਸਮਾਉਣਗੀਆਂ। ਸਭ ਨੂੰ ਸਮਾਉਣਾ ਇਨ੍ਹਾਂ ਕੰਪਨੀਆਂ ਲਈ ਮੁਸ਼ਕਿਲ ਹੋਵੇਗਾ। ਇਹੀ ਸਵਾਲ ਸਾਨੂੰ ਜੇਤੂ ਅਤੇ ਹਾਰਨ ਵਾਲੀ ਗੱਲ ਕਹਿੰਦਾ ਹੈ। ਭਾਰਤੀ ਏਅਰਟੈੱਲ ਟੈਲੀਕਾਮ ਕੰਪਨੀ ਬਾਰੇ ਮਾਰਕੀਟ 'ਚ ਬਹੁਤ ਭਰੋਸਾ ਪਾਇਆ ਜਾਂਦਾ ਹੈ। ਇਸ ਕੋਲ ਇੰਨੇ ਕਾਫੀ ਮਾਤਰਾ 'ਚ ਫੰਡ ਹਨ ਕਿ ਇਹ ਸਰਕਾਰ ਨੂੰ 35500 ਕਰੋੜ ਏ. ਜੀ. ਆਰ.-ਲਿਕਵਿਡ ਬਕਾਇਆ ਦੇ ਸਕੇ। ਇਹ ਵੀ ਸੱਚ ਹੈ ਕਿ ਿੲਹ ਵੋਡਾ-ਆਈਡੀਆ ਸਬਸਕ੍ਰਾਈਬਰ ਬੇਸ ਦਾ ਚੰਗਾ ਸ਼ੇਅਰ ਹਾਸਲ ਕਰ ਲਵੇਗੀ। ਇਹ ਉਦੋਂ ਤਕ ਹੀ ਸੰਭਵ ਹੋਵੇਗਾ, ਜਦੋਂ ਤਕ ਕਿ ਇਸ ਦੀ ਨੈੱਟਵਰਕ ਸਮਰੱਥਾ ਇਸ ਨੂੰ ਇਜਾਜ਼ਤ ਦੇਵੇਗੀ। ਕਈ ਨੁਕਤਿਆਂ 'ਤੇ ਇਹ ਗੱਲ ਮਾਇਨੇ ਰੱਖਦੀ ਹੈ ਕਿ ਸੁਨੀਲ ਮਿੱਤਲ ਦੀ ਇਸ ਕੰਪਨੀ 'ਤੇ ਬੋਝ ਵਧ ਜਾਵੇਗਾ। ਜੇਕਰ ਏਅਰਟੈੱਲ, ਵੋਡਾ-ਆਈਡੀਆ ਅਤੇ ਜੀਓ ਤਿੰਨਾਂ ਕੰਪਨੀਆਂ ਨੇ ਮਿਲ ਕੇ 45000-50000 ਕਰੋੜ ਰੁਪਏ ਦਾ ਸਾਲਾਨਾ ਨਿਵੇਸ਼ ਕੀਤਾ ਹੁੰਦਾ ਤਾਂ ਉਦੋਂ ਭਾਰ ਦੋ ਟੈਲੀਕਾਮ ਕੰਪਨੀਆਂ 'ਤੇ ਪੈ ਜਾਂਦਾ ਅਤੇ ਇਹ ਇਕ ਚੁਣੌਤੀ ਹੈ। ਟਾਵਰ ਕਿਰਾਏਦਾਰੀ ਨੂੰ ਲੈ ਕੇ ਵੀ ਏਅਰਟੈੱਲ ਅਤੇ ਜੀਓ 'ਤੇ ਭਾਰ ਪਵੇਗਾ। ਭਾਰਤੀ ਗਰੁੱਪ, ਜਿਸ ਦਾ ਕਿ ਪਹਿਲਾਂ ਵੋਡਾਫੋਨ ਦੇ ਨਾਲ ਸਹਿਯੋਗ ਸੀ, ਨੇ ਯੂ. ਕੇ. ਮੁੱਖ ਦਫਤਰ ਸਰਵਿਸ ਪ੍ਰੋਵਾਈਡਰ ਦੇ ਨਾਲ ਵਿਸ਼ੇਸ਼ ਬੰਧਨ ਵੰਡਿਆ ਸੀ। ਅਦਾਲਤਾਂ 'ਚ ਏ. ਜੀ. ਆਰ. ਝਗੜੇ ਸਮੇਤ ਕਈ ਫਾਰਮਾਂ 'ਚ ਪਾਏ ਜਾਣ ਵਾਲੇ ਸੰਯੁਕਤ ਵਰਣਨਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ। ਜਦੋਂ ਜੀਓ ਨੇ ਟੈਲੀਕਾਮ ਖੇਡ ਵਿਗਾੜੀ, ਉਦੋਂ ਭਾਰਤੀ ਅਤੇ ਵੋਡਾਫੋਨ-ਆਈਡੀਆ ਨੇ ਮਿਲ ਕੇ ਕਈ ਮੁੱਦਿਆਂ 'ਤੇ ਇਕ-ਦੂਜੇ ਦਾ ਸਾਥ ਦਿੱਤਾ। ਪਿਛਲੇ ਇਕ ਸਾਲ 'ਚ ਕਈ ਮੰਤਰੀਆਂ ਅਤੇ ਨੌਕਰਸ਼ਾਹਾਂ ਨਾਲ ਮਿੱਤਲ ਨੇ ਵੋਡਾ-ਆਈਡੀਆ ਅਤੇ ਬਿਰਲਾ ਨੂੰ ਲੈ ਕੇ ਮੁਲਾਕਾਤਾਂ ਕੀਤੀਆਂ। ਬੁੱਧਵਾਰ ਉਨ੍ਹਾਂ ਨੇ ਵੋਡਾ-ਆਈਡੀਆ ਨੂੰ ਕਾਰੋਬਾਰ 'ਚ ਬਣੇ ਰਹਿਣ ਲਈ ਮਦਦ ਅਤੇ ਰਾਹਤ ਦੇਣ ਲਈ ਅਜਿਹਾ ਕਿਹਾ।
ਰਿਲਾਇੰਸ ਜੀਓ ਨੂੰ ਵੀ ਅਜਿਹੇ ਹੀ ਮੁੱਦੇ ਸ਼ੇਅਰ ਕਰਨੇ ਹੋਣਗੇ ਪਰ ਇਸ ਕੋਲ ਤਕਨੀਕ ਹੈ। ਉਂਝ ਇਹ ਇਸ ਘਟਨਾਚੱਕਰ 'ਚ ਦੇਰ ਨਾਲ ਦਾਖਲ ਹੋਈ। ਰਿਲਾਇੰਸ ਇੰਡਸਟਰੀਜ਼ ਲਈ ਟੈਲੀਕਾਮ ਇਸ ਦੇ ਅਨੇਕਾਂ ਕਾਰੋਬਾਰਾਂ 'ਚੋਂ ਇਕ ਹੈ। ਭਾਰਤੀ ਏਅਰਟੈੱਲ ਦੀ ਤੁਲਨਾ 'ਚ ਜੀਓ ਵਿਰਾਸਤੀ ਨੈੱਟਵਰਕ ਦੇ ਬੋਝ ਹੇਠ ਨਹੀਂ ਹੈ। ਉਹ ਵੋਡਾ-ਆਈਡੀਆ ਸਬਸਕ੍ਰਾਈਬਰਜ਼ ਨੂੰ ਤੇਜ਼ੀ ਨਾਲ ਸਮਾਉਣ ਦੀ ਸਮਰੱਥਾ ਰੱਖਦੀ ਹੈ। ਵੋਡਾ-ਆਈਡੀਆ ਤੋਂ ਬਿਨਾਂ ਇਹ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਹੀਂ ਕਰਦੀ, ਇਸ ਲਈ ਤਾਂ ਇਹ ਇਕ ਜੇਤੂ ਵਾਂਗ ਹੈ ਪਰ ਸਰਕਾਰ, ਜੋ 16 ਸਾਲਾਂ ਤੋਂ ਏ. ਜੀ. ਆਰ. ਮੁੱਦਿਆਂ 'ਤੇ ਟੈਲੀਕਾਮ ਇੰਡਸਟਰੀ ਨਾਲ ਲੜ ਰਹੀ ਹੈ, ਨਿਸ਼ਚਿਤ ਤੌਰ 'ਤੇ ਹਾਰਨ ਵਾਲੀ ਹੈ। ਡੂੰਘਾ ਧੱਕਾ ਸਹਿ ਰਹੀ ਟੈਲੀਕਾਮ ਇੰਡਸਟਰੀ ਕਿਸੇ ਮਜ਼ਬੂਤ ਖਿਡਾਰੀ ਦੀ ਗੈਰ-ਮੌਜੂਦਗੀ 'ਚ ਆਉਣ ਵਾਲੇ ਦਿਨਾਂ 'ਚ ਸਪੈਕਟ੍ਰਮ ਨੀਲਾਮੀ 'ਤੇ ਬੁਰੀ ਤਰ੍ਹਾਂ ਨਾਲ ਪ੍ਰਭਾਵ ਪਾਏਗੀ। ਇਸ ਨਾਲ ਸਰਕਾਰ ਦੇ ਬਹੁਮੁਖੀ ਪ੍ਰਾਜੈਕਟ ਡਿਜੀਟਲ ਇੰਡੀਆ 'ਤੇ ਵੀ ਅਸਰ ਪਵੇਗਾ। ਏ. ਜੀ ਆਰ. ਦਾ ਝਗੜਾ 2003 'ਚ ਸ਼ੁਰੂ ਹੋਇਆ ਸੀ। ਜੇਤੂ ਅਤੇ ਹਾਰਨ ਦੀ ਬਹਿਸ 'ਚ ਇਕ ਸਵਾਲ ਹੋਰ ਉੱਠਿਆ ਹੈ ਕਿ ਕੀ ਵੋਡਾ-ਆਈਡੀਆ ਨੂੰ ਬਚਾਉਣ ਲਈ ਕੁਝ ਕੀਤਾ ਜਾ ਸਕਦਾ ਹੈ? ਦਬਾਅ ਸਹਿ ਰਹੀਆਂ ਟੈਲੀਕਾਮ ਕੰਪਨੀਆਂ ਨੂੰ ਕਿੰਨਾ ਫੰਡ ਮਿਲ ਸਕਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਹਜ਼ਾਰਾਂ ਦੀ ਤਾਦਾਦ 'ਚ ਲੋਕ ਆਪਣੀਆਂ ਨੌਕਰੀਆਂ ਗੁਆ ਦੇਣਗੇ। ਯੰਤਰਾਂ ਅਤੇ ਨੈੱਟਵਰਕ 'ਤੇ ਵੀ ਇਸ ਦੀ ਮਾਰ ਪਵੇਗੀ।
—ਨਿਵੇਦਿਤਾ ਮੁਖਰਜੀ