ਲਗਾਤਾਰ ਘੱਟਦਾ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ

Saturday, Dec 02, 2023 - 05:19 PM (IST)

ਕਿਸੇ ਵੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਉਸ ਦੀ ਆਰਥਿਕ ਤਾਕਤ ਨੂੰ ਦੁਨੀਆ ਦੇ ਸਾਹਮਣੇ ਦਿਖਾਉਂਦਾ ਹੈ। ਜੇ ਵਿਦੇਸ਼ੀ ਮੁਦਰਾ ਭੰਡਾਰ ਭਰਿਆ ਹੋਇਆ ਹੈ ਤਦ ਉਸ ਦੇਸ਼ ਦੀ ਆਰਥਿਕ ਹਾਲਤ ਵਧੀਆ ਹੈ ਅਤੇ ਜੇ ਉਹ ਵਧ ਰਿਹਾ ਹੈ ਤਾਂ ਇਸ ਨੂੰ ਤਸੱਲੀਬਖਸ਼ ਤਰੱਕੀ ਕਿਹਾ ਜਾਵੇਗਾ ਪਰ ਜੇ ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਅਤੇ ਉਸ ’ਚ ਪਿਛਲੇ ਬਹੁਤ ਸਮੇਂ ਤੋਂ ਨਾ ਤਾਂ ਸਥਿਰਤਾ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਉਸ ’ਚ ਕੋਈ ਬੜ੍ਹਤ ਦਿਸ ਰਹੀ ਹੈ, ਅਜਿਹੇ ’ਚ ਦੇਸ਼ ਦੀ ਆਰਥਿਕ ਹਾਲਤ ਬਹੁਤ ਚਿੰਤਾਜਨਕ ਹੁੰਦੀ ਹੈ। ਇਨ੍ਹੀਂ ਦਿਨੀਂ ਕੁਝ ਅਜਿਹਾ ਹਾਲ ਭਾਰਤ ਦੇ ਗੁਆਂਢੀ ਦੇਸ਼ ਚੀਨ ਦਾ ਹੈ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਗਿਰਾਵਟ ਦੇਖ ਰਿਹਾ ਹੈ।

ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕਮੀ ਦੇ ਪਿੱਛੇ ਇਕ ਨਹੀਂ ਸਗੋਂ ਕਈ ਕਾਰਨ ਮੌਜੂਦ ਹਨ। ਚੀਨ ਦੀ ਲਗਾਤਾਰ ਡਿੱਗਦੀ ਆਰਥਿਕ ਸਥਿਤੀ ਅਤੇ ਰੀਅਲ ਅਸਟੇਟ ’ਚ ਆਏ ਸੰਕਟ ਪਿੱਛੋਂ ਹੁਣ ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕਮੀ ਆਉਣ ਕਾਰਨ ਚੀਨ ਦੀ ਆਰਥਿਕ ਹਾਲਤ ’ਤੇ ਇਕ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਜਿਸ ਨੇ ਪਿਛਲੇ ਕਈ ਸਾਲਾਂ ਤੋਂ ਕੋਈ ਬੜ੍ਹਤ ਨਹੀਂ ਦੇਖੀ ਹੈ ਅਤੇ ਲਗਾਤਾਰ ਗਿਰਾਵਟ ਦੇਖਦਾ ਜਾ ਰਿਹਾ ਹੈ। ਉੱਥੇ ਚੀਨ ਉਪਰ ਵਿਦੇਸ਼ੀ ਕਰਜ਼ਾ ਵੀ ਵਧਦਾ ਜਾ ਰਿਹਾ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੀ ਯੂਰਪ ਅਤੇ ਅਮਰੀਕਾ ਨੂੰ ਬਰਾਮਦ ਘਟਦੀ ਜਾ ਰਹੀ ਹੈ।

ਉੱਥੇ ਦੂਜੇ ਪਾਸੇ ਅਮਰੀਕੀ ਡਾਲਰ ਦੀ ਤੁਲਨਾ ’ਚ ਚੀਨੀ ਯੂਆਨ ਦੇ ਲਗਾਤਾਰ ਡਿੱਗਦੇ ਭਾਅ ਨਾਲ ਚੀਨ ਦੀ ਆਰਥਿਕ ਸਾਖ ਖਰਾਬ ਹੋ ਰਹੀ ਹੈ ਅਤੇ ਅਜਿਹੇ ’ਚ ਵਿਦੇਸ਼ੀ ਨਿਵੇਸ਼ਕ ਚੀਨ ’ਚ ਨਿਵੇਸ਼ਿਤ ਆਪਣੀ ਵਿਦੇਸ਼ੀ ਮੁਦਰਾ ਨੂੰ ਬਾਹਰ ਕੱਢ ਰਹੇ ਹਨ। ਇਸ ਨਾਲ ਪਹਿਲਾਂ ਤੋਂ ਹੀ ਖਰਾਬ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਹੋਰ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ ਅਤੇ ਚੀਨ ਦੀ ਆਰਥਿਕ ਹਾਲਤ ਵੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ।

ਇਸ ਸਾਲ ਸਤੰਬਰ ਦੇ ਅਖੀਰ ਤੱਕ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ 31151 ਅਰਬ ਡਾਲਰ ਦਾ ਸੀ, ਉਂਝ ਤਾਂ ਇਹ ਬੁਰੀ ਰਕਮ ਨਹੀਂ ਹੈ ਪਰ ਆਰਥਿਕ ਮਾਹਿਰਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਲਗਾਤਾਰ ਵਿਦੇਸ਼ੀ ਮੁਦਰਾ ਨੂੰ ਹੋਣ ਵਾਲਾ ਨੁਕਸਾਨ ਚੀਨ ਨੂੰ ਲੰਬੇ ਸਮੇਂ ਲਈ ਆਰਥਿਕ ਸੰਕਟ ਤੋਂ ਨਹੀਂ ਬਚਾ ਸਕੇਗਾ।

ਵਿਦੇਸ਼ੀ ਮੁਦਰਾ ਭੰਡਾਰ ’ਚ ਇਹ ਕਮੀ ਅਗਸਤ ਮਹੀਨੇ ਤੋਂ ਹੁਣ ਤੱਕ 45 ਅਰਬ ਡਾਲਰ ਦੀ ਰਹੀ ਹੈ। ਇਹ ਕਮੀ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਸੀ, ਇਸ ਦੇ ਨਾਲ ਹੀ ਜਿੰਨੀ ਵੱਡੀ ਗਿਰਾਵਟ ਅਜੇ ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਦੇਖੀ ਜਾ ਰਹੀ ਹੈ, ਇਹ ਪਿਛਲੇ 7 ਮਹੀਨਿਆਂ ’ਚ ਵੀ ਨਹੀਂ ਦੇਖੀ ਗਈ।

ਯੂਨਿਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਤਾਈਵਾਨ ਦੇ ਪ੍ਰੋ. ਛਿਨਪਿੰਗਦਾ, ਜੋ ਵਿੱਤੀ ਅਤੇ ਅਰਥਸ਼ਾਸਤਰ ਦੇ ਵਿਸ਼ੇ ਪੜ੍ਹਾਉਂਦੇ ਹਨ, ਉਹ ਚੀਨ ਦੇ ਆਰਥਿਕ ਮਾਮਲਿਆਂ ਦੇ ਮਾਹਿਰ ਹਨ, ਉਨ੍ਹਾਂ ਮੁਤਾਬਕ ਚੀਨ ਦੀ ਆਰਥਿਕ ਸਥਿਤੀ ਪਹਿਲਾਂ ਦੀ ਤੁਲਨਾ ’ਚ ਹੋਰ ਵੀ ਜ਼ਿਆਦਾ ਖਰਾਬ ਹੋਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਾਲ ਚੀਨ ਉਪਰ ਬਾਹਰੀ ਕਰਜ਼ਾ 2.4 ਖਰਬ ਡਾਲਰ ਦਾ ਚੜ੍ਹ ਚੁੱਕਾ ਸੀ, ਜਿਸ ਪਿੱਛੋਂ ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚੋਂ ਕਰਜ਼ੇ ਦੀ ਰਕਮ ਕੱਟ ਲੈਣ ਪਿੱਛੋਂ ਸਿਰਫ 680 ਅਰਬ ਡਾਲਰ ਹੀ ਬਚੇ ਸਨ।


Rakesh

Content Editor

Related News