ਭਾਰਤ ਨਾਲ ਨਹੀਂ ਉਲਝਣਾ ਚਾਹੁੰਦਾ ਚੀਨ, ਆਪਣਾ ਧਿਆਨ ਦੱਖਣੀ-ਪੂਰਬੀ ਏਸ਼ੀਆ ’ਚ ਲਗਾਇਆ

06/19/2022 9:26:40 PM

ਚੀਨ ਨੇ ਆਪਣਾ ਧਿਆਨ ਦੱਖਣੀ ਏਸ਼ੀਆ ਤੋਂ ਹਟਾ ਕੇ ਦੱਖਣ-ਪੂਰਬੀ ਏਸ਼ੀਆ ’ਚ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਚੀਨ ਪਹਿਲਾਂ ਭਾਰਤ ਨੂੰ ਘੇਰਨ ਲਈ ਭਾਰਤ ਦੇ ਗੁਆਂਢੀਆਂ ਨੂੰ ਆਪਣੇ ਪਾਲੇ ’ਚ ਮਿਲਾਉਣਾ ਚਾਹੁੰਦਾ ਸੀ, ਇਸ ਦੇ ਲਈ ਚੀਨ ਨੇ ਇਨ੍ਹਾਂ ਦੇਸ਼ਾਂ ’ਚ ਆਪਣੇ ਖਾਹਿਸ਼ੀ ਪ੍ਰਾਜੈਕਟ ਬੀ. ਆਰ. ਆਈ. ਦੇ ਤਹਿਤ ਭਾਰੀ ਨਿਵੇਸ਼ ਵੀ ਕੀਤਾ, ਇਸ ਬਹਾਨੇ ਚੀਨ ਨੇ ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ, ਮਾਲਦੀਵਸ ਅਤੇ ਅਫਗਾਨਿਸਤਾਨ ’ਚ ਕਈ ਵੱਡੇ-ਵੱਡੇ ਪ੍ਰਾਜੈਕਟ ਵੀ ਚਲਾਏ ਪਰ ਇਕ ਸਮੇਂ ਤੱਕ ਭਾਰੀ ਖਰਚ ਦੇ ਬਾਵਜੂਦ ਜਦੋਂ ਚੀਨ ਨੂੰ ਇਨ੍ਹਾਂ ਦੇਸ਼ਾਂ ’ਚ ਕੀਤੇ ਗਏ ਨਿਵੇਸ਼ ਦਾ ਕੋਈ ਆਰਥਿਕ ਲਾਭ ਨਾ ਮਿਲਿਆ ਤਾਂ ਚੀਨ ਨੇ ਆਪਣਾ ਧਿਆਨ ਇਸ ਪਾਸਿਓਂ ਹਟਾ ਲਿਆ।ਅਜਿਹਾ ਨਹੀਂ ਹੈ ਕਿ ਚੀਨ ਨੂੰ ਸਿਰਫ ਆਰਥਿਕ ਨੁਕਸਾਨ ਹੋ ਰਿਹਾ ਸੀ ਜੋ ਚੀਨ ਨੇ ਦੱਖਣੀ ਏਸ਼ੀਆ ਤੋਂ ਆਪਣਾ ਧਿਆਨ ਹਟਾਇਆ, ਸ਼੍ਰੀਲੰਕਾ ਅਤੇ ਪਾਕਿਸਤਾਨ ’ਚ ਚੀਨ ਨੇ ਬੜੀ ਚਲਾਕੀ ਨਾਲ ਦੋ ਬੰਦਰਗਾਹਾਂ ਨੂੰ 99 ਸਾਲ ਤੱਕ ਪੱਟੇ ’ਤੇ ਲੈ ਲਿਆ। ਇਸ ਦੇ ਲਈ ਚੀਨ ਨੇ ਪਹਿਲਾਂ ਇਨ੍ਹਾਂ ਦੇਸ਼ਾਂ ਦੇ ਸਿਆਸਤਦਾਨਾਂ ਨੂੰ ਰਿਸ਼ਵਤ ਦੇ ਕੇ ਆਪਣੇ ਨਾਲ ਮਿਲਾਇਆ, ਫਿਰ ਇਨ੍ਹਾਂ ਦੇਸ਼ਾਂ ’ਚ ਭਾਰੀ ਨਿਵੇਸ਼ ਕੀਤਾ। ਜਿੰਨੇ ਕਰਜ਼ੇ ਦੀ ਇਨ੍ਹਾਂ ਨੂੰ ਲੋੜ ਸੀ, ਚੀਨ ਨੇ ਿਦੱਤਾ ਪਰ ਉੱਚੀਆਂ ਵਿਆਜ ਦਰਾਂ ’ਤੇ। ਕਰਜ਼ੇ ਦੀਆਂ ਸ਼ਰਤਾਂ ਪਾਰਦਰਸ਼ੀ ਨਹੀਂ ਸਨ, ਇਸ ਕਾਰਨ ਇਹ ਦੇਸ਼ ਚੀਨ ਦੇ ਕਰਜ਼ੇ ਦੇ ਜਾਲ ’ਚ ਫਸ ਗਏ। ਉਸ ਸਮੇਂ ਚੀਨ ਨੇ ਇਨ੍ਹਾਂ ਦੇਸ਼ਾਂ ਦੀਆਂ ਦੋਵਾਂ ਬੰਦਰਗਾਹਾਂ ਗਵਾਦਰ ਅਤੇ ਹੰਬਨਟੋਟਾ ਨੂੰ ਪੱਟੇ ’ਤੇ ਲੈ ਲਿਆ।

ਇਸ ਕਾਰਨ ਇਨ੍ਹਾਂ ਦੇਸ਼ਾਂ ’ਚ ਚੀਨ ਦੇ ਵਿਰੁੱਧ ਰੋਸ ਵਿਖਾਵੇ ਵੀ ਹੋਣ ਲੱਗੇ ਜਿਸ ਦੇ ਕਾਰਨ ਚੀਨੀ ਪ੍ਰਾਜੈਕਟਾਂ ਦਾ ਇੱਥੇ ਚੱਲਣਾ ਮੁਸ਼ਕਲ ਹੋ ਗਿਆ। ਪਾਕਿਸਤਾਨ ਅਤੇ ਸ਼੍ਰੀਲੰਕਾ ’ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਚੀਨ ਉਨ੍ਹਾਂ ਨੂੰ ਤਰੱਕੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੁੱਟਣ ਆਇਆ ਹੈ। ਨੇਪਾਲ ਅਤੇ ਬੰਗਲਾਦੇਸ਼ ’ਚ ਵੀ ਚੀਨ ਨੂੰ ਲੈ ਕੇ ਲੋਕਾਂ ’ਚ ਭਾਰੀ ਗੁੱਸਾ ਹੈ, ਨੇਪਾਲ ’ਚ ਵੀ ਚੀਨੀਆਂ ਤੇ ਨੇਪਾਲੀਆਂ ਦਰਮਿਆਨ ਇੱਕਾ-ਦੁੱਕਾ ਝੜਪਾਂ ਹੋ ਚੁੱਕੀਆਂ ਹਨ।ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਬੀਜਿੰਗ ਹੁਣ ਆਪਣਾ ਧਿਆਨ ਦੱਖਣੀ ਏਸ਼ੀਆ ਤੋਂ ਹਟਾ ਕੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਅਤੇ ਅਫਰੀਕਾ ’ਤੇ ਲਾ ਰਿਹਾ ਹੈ। ਗੋਟਾਬਾਯਾ ਨੇ ਅੱਗੇ ਦੱਸਿਆ ਕਿ ਦੱਖਣੀ ਏਸ਼ੀਆਈ ਦੇਸ਼ ਆਰਥਿਕ ਮੰਦਹਾਲੀ ’ਚ ਹਨ, ਇਸ ਲਈ ਚੀਨ ਇਸ ਖੇਤਰ ’ਚ ਹੁਣ ਪਹਿਲਾਂ ਵਰਗੀ ਦਿਲਚਸਪੀ ਨਹੀਂ ਲੈ ਰਿਹਾ। ਸ਼੍ਰੀਲੰਕਾ ਚੀਨ ਤੋਂ ਡੇਢ ਅਰਬ ਡਾਲਰ ਦਾ ਕਰਜ਼ਾ ਨਹੀਂ ਲੈ ਸਕਿਆ। ਜਦੋਂ ਸ਼੍ਰੀਲੰਕਾ ਨੇ ਚੀਨ ਤੋਂ ਜ਼ਰੂਰੀ ਸਾਮਾਨ ਖਰੀਦਣ ਲਈ 1 ਅਰਬ ਡਾਲਰ ਦੇ ਕਰਜ਼ੇ ਦੀ ਮੰਗ ਕੀਤੀ ਤਾਂ ਉਸ ਨੂੰ ਚੀਨ ਤੋਂ ਇਹ ਸੁਣਨ ਨੂੰ ਮਿਲਿਆ ਕਿ ਚੀਨ ਸ਼੍ਰੀਲੰਕਾ ਦੀ ਮਦਦ ਕਰੇਗਾ ਪਰ ਉਸ ਨੂੰ ਇਹ ਪਸੰਦ ਨਹੀਂ ਕਿ ਪੁਰਾਣਾ ਕਰਜ਼ਾ ਮੋੜਨ ਲਈ ਕੋਈ ਨਵਾਂ ਕਰਜ਼ਾ ਲਵੇ ਭਾਵ ਚੀਨ ਨੇ ਸ਼੍ਰੀਲੰਕਾ ਦੀ ਮਦਦ ਤਾਂ ਨਹੀਂ ਕੀਤੀ ਸਗੋਂ ਉਸ ਨੂੰ ਨਫਰਤ ਭਰਿਆ ਇਕ ਸੰਦੇਸ਼ ਜ਼ਰੂਰ ਸੁਣਾ ਿਦੱਤਾ ਅਤੇ ਸ਼੍ਰੀਲੰਕਾ ਨੂੰ ਉਸ ਦੀ ਔਕਾਤ ਯਾਦ ਦਿਵਾ ਦਿੱਤੀ।

ਚੀਨ ਦੀਆਂ ਤਾਜ਼ਾ ਸਰਗਰਮੀਆਂ ’ਚ ਅਜਿਹਾ ਲੱਗਦਾ ਹੈ ਕਿ ਚੀਨ ਨੇ ਆਪਣੀ ਰਣਨੀਤੀ ’ਚ ਤਬਦੀਲੀ ਕਰਦੇ ਹੋਏ ਹੁਣ ਆਪਣਾ ਫੋਕਸ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵੱਲ ਕਰ ਲਿਆ ਹੈ, ਜਿਸ ’ਚ ਫਿਲੀਪੀਨਜ਼, ਵੀਅਤਨਾਮ, ਕੰਬੋਡੀਆ ਆਉਂਦੇ ਹਨ ਅਤੇ ਚੀਨ ਦਾ ਧਿਆਨ ਅਫਰੀਕਾ ਵੱਲ ਵੀ ਹੈ। ਇਸ ਦੇ ਨਾਲ ਹੀ ਚੀਨ ਦਾ ਧਿਆਨ ਪਾਕਿਸਤਾਨ ਵੱਲੋਂ ਵੀ ਹਟ ਗਿਆ ਹੈ, ਇਸ ਦੇ ਨਾਲ ਹੀ ਚੀਨ ਨੇ ਜਿੰਨੇ ਪ੍ਰਾਜੈਕਟਾਂ ’ਚ ਪੈਸਾ ਲਾਇਆ ਸੀ ਉਹ ਵੀ ਹੁਣ ਪਾਕਿਸਤਾਨ ’ਚ ਨਹੀਂ ਆ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਚੀਨ ਨੇ ਜੋ ਕੁਝ ਹਾਸਲ ਕਰਨਾ ਸੀ ਉਹ ਉਸ ਨੇ ਇਸ ਪੂਰੇ ਖੇਤਰ ਤੋਂ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਨਵੇਂ ਚਾਰਾਗਾਹ ਦੀ ਭਾਲ ’ਚ ਦੱਖਣ-ਪੂਰਬੀ ਏਸ਼ੀਆ ਅਤੇ ਖਣਿਜਾਂ ਨਾਲ ਭਰੇ ਅਫਰੀਕੀ ਮਹਾਦੀਪ ਦਾ ਰੁਖ ਕਰ ਰਿਹਾ ਹੈ। ਹਾਲਾਂਕਿ ਅਫਰੀਕਾ ’ਚ ਵੀ ਚੀਨ ਦਾ ਰਾਹ ਸੌਖਾ ਨਹੀਂ ਦਿਖਾਈ ਦਿੰਦਾ। ਉੱਥੇ ਵੀ ਲੋਕ ਚੀਨ ਦੀ ਲੁੱਟ-ਖਸੁੱਟ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉੱਥੋਂ ਦੀ ਜਨਤਾ ਵੀ ਚੀਨ ਦੇ ਵਿਰੋਧ ’ਚ ਹੈ।
ਜਿੱਥੇ ਚੀਨ ਨੇ ਸ਼੍ਰੀਲੰਕਾ ਦੇ ਸਾਹਮਣੇ ਇਹ ਕਹਿੰਦੇ ਹੋਏ ਚਾਰਾ ਸੁੱਟਿਆ ਹੈ ਕਿ ਚੀਨ ਸ਼੍ਰੀਲੰਕਾ ਦੀ ਮਦਦ ਲਈ ਕੌਮਾਂਤਰੀ ਮੁਦਰਾ ਫੰਡ ਨਾਲ ਗੱਲ ਜ਼ਰੂਰ ਕਰੇਗਾ।

ਓਧਰ ਰਾਜਪਕਸ਼ੇ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਤੋਂ ਵੀ ਮਦਦ ਮੰਗਣ ’ਤੇ ਵਿਚਾਰ ਕਰ ਰਹੇ ਹਨ, ਕਵਾਡ ਦੇਸ਼ਾਂ ਤੋਂ ਮਦਦ ਮੰਗਣਾ ਚੀਨ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਕਿਉਂਕਿ ਇੱਥੇ ਚੀਨ ਇਕੱਲਾ ਹੈ ਅਤੇ 4 ਦੇਸ਼ਾਂ ਦਾ ਗਠਜੋੜ ਜੇਕਰ ਸ਼੍ਰੀਲੰਕਾ ਦੀ ਮਦਦ ਕਰੇਗਾ ਤਾਂ ਚੀਨ ਨੂੰ ਸ਼੍ਰੀਲੰਕਾ ਦੇ ਅੰਦਰ ਕੰਮ ਕਰਨ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਓਧਰ ਚੀਨ ਨੇ ਸ਼੍ਰੀਲੰਕਾ ਦੇ ਕਵਾਡ ਦੇਸ਼ਾਂ ਕੋਲ ਮਦਦ ਲਈ ਜਾਣ ’ਤੇ ਖੁਦ ਹੀ ਸ਼੍ਰੀਲੰਕਾ ਨੂੰ ਥੋੜ੍ਹੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਚੀਨ ਨੂੰ ਕਰਜ਼ਾ ਆਰਾਮ ਨਾਲ ਮੋੜ ਸਕਦਾ ਹੈ। ਗੋਟਾਬਾਯਾ ਨੇ ਕਿਹਾ ਕਿ ਭਾਰਤ ਨੇ ਸ਼੍ਰੀਲੰਕਾ ਦੀ ਇਸ ਔਖੀ ਘੜੀ ’ਚ ਬੜੀ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਦੇਸ਼ ਨੂੰ ਕਰਜ਼ਾ ਦਿਵਾਉਣ ਲਈ ਕੌਮਾਂਤਰੀ ਮੁਦਰਾ ਫੰਡ ਨੂੰ ਮਦਦ ਕਰਨ ਲਈ ਬੇਨਤੀ ਕੀਤੀ। ਇਸ ਸਮੇਂ ਸ਼੍ਰੀਲੰਕਾ ਆਪਣੀ ਹਾਲਤ ਨੂੰ ਸੁਧਾਰਨ ਲਈ ਹਰ ਦਿਸ਼ਾ ’ਚ ਹੱਥ-ਪੈਰ ਮਾਰ ਰਿਹਾ ਹੈ। ਭਾਰਤ ਨੂੰ ਪੱਤਰ ਲਿਖ ਰਿਹਾ ਹੈ ਅਤੇ ਖਾੜੀ ਦੇਸ਼ਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਸ਼੍ਰੀਲੰਕਾ ਨੂੰ ਤੇਲ ਦੀ ਸਪਲਾਈ ਜਾਰੀ ਰੱਖੀ ਜਾਵੇ ਜਿਸ ਨਾਲ ਉੱਥੇ ਹਾਲਾਤ ਆਮ ਹੋਣ ’ਚ ਮਦਦ ਮਿਲੇ। ਅਜਿਹੇ ’ਚ ਸ਼੍ਰੀਲੰਕਾ ਨੂੰ ਸਮਝ ’ਚ ਆ ਰਿਹਾ ਹੈ ਕਿ ਚੀਨ ਉਸ ਦਾ ਦੋਸਤ ਨਹੀਂ ਹੈ। ਗੁਆਂਢੀ ਦੇਸ਼ ਭਾਰਤ ਹੀ ਉਸ ਦਾ ਸੱਚਾ ਹਿਤੈਸ਼ੀ ਹੈ।


Karan Kumar

Content Editor

Related News