ਇਕ ਘੇਰਾ, ਜਿਸ ਤੋਂ ਭਾਰਤ ਨੂੰ ਹਰ ਕੀਮਤ ’ਤੇ ਬਚਣਾ ਚਾਹੀਦਾ
Tuesday, Jul 19, 2022 - 11:17 AM (IST)
ਜਿੱਥੇ ਭਾਰਤ ਪਛਾਣ, ਧਰਮ, ਨਫਰਤ ਫੈਲਾਉਣ ਵਾਲੇ ਭਾਸ਼ਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਲਾਉਣ ਅਤੇ ਸੂਬਾ ਸਰਕਾਰ ਡੇਗਣ ਦੀ ਘਟੀਆ ਖੇਡ ਨੂੰ ਲੈ ਕੇ ਨਿੰਦਣਯੋਗ ਲੜਾਈ ਤੋਂ ਖੁਦ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਉੱਥੇ ਹੀ ਨਵੇਂ ਗਠਜੋੜਾਂ ਦੇ ਆਧਾਰ ’ਤੇ ਇਕ ਨਵੀਂ ਵਿਸ਼ਵ ਵਿਵਸਥਾ ਵਿਕਸਿਤ ਹੋ ਰਹੀ ਹੈ। ਇਸ ਵਿਵਸਥਾ ਦੀ ਰੂਪ-ਰੇਖਾ ਭਾਰਤ ਦੇ ਜੰਗੀ ਹਿੱਤਾਂ ਲਈ ਮਹੱਤਵਪੂਰਨ ਹੈ। ਇਸ ਉਭਰਦੇ ਪ੍ਰਤੀਮਾਨ ਦੇ ਕੇਂਦਰਬਿੰਦੂ ’ਚ ਚੀਨ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ’ਤੇ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ 5 ਫਰਵਰੀ, 2022 ਨੂੰ ਪੇਈਚਿੰਗ ’ਚ ਚੀਨ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਦਾ ਸਿਰਲੇਖ ਸੀ ਇਕ ਨਵੇਂ ਯੁੱਗ ’ਚ ਪ੍ਰਵੇਸ਼ ਕਰਨ ਵਾਲੇ ਕੌਮਾਂਤਰੀ ਸਬੰਧਾਂ ਅਤੇ ਵਿਸ਼ਵ ਪੱਧਰੀ ਸਮੁੱਚੇ ਵਿਕਾਸ ’ਤੇ ਰੂਸੀ ਸੰਘ ਅਤੇ ਪੀਪਲਸ ਰਿਪਬਲਿਕ ਆਫ ਚਾਈਨਾ। ਰੂਸ ਅਤੇ ਚੀਨ ਦੋਵੇਂ ਮੌਜੂਦਾ ਜਿਉਂ ਦੀ ਤਿਉਂ ਸਥਿਤੀ ਨੂੰ ਹਮਲਾਵਰ ਰੂਪ ਤੋਂ ਚੁਣੌਤੀ ਦੇਣੀ ਚਾਹੁੰਦੇ ਹਨ।
ਦਸਤਾਵੇਜ਼ ’ਚ ਹੇਠ ਲਿਖਿਆ ਪਾਠ ਇਹ ਸਭ ਕਹਿੰਦਾ ਹੈ, ‘‘ਕੁਝ ਭਾਈਵਾਲ, ਜੋ ਪ੍ਰਤੀਨਿਧਤਾ ਕਰਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਮੁੱਦਿਆਂ ਦਾ ਹੱਲ ਕਰਨ ਅਤੇ ਬਲ ਦਾ ਸਹਾਰਾ ਲੈਣ ਲਈ ਬਹੁਤ ਘੱਟ ਗਿਣਤੀ ’ਚ ਇਕਤਰਫੇ ਨਜ਼ਰੀਏ ਦੀ ਵਕਾਲਤ ਕਰਨਾ ਜਾਰੀ ਰੱਖਦੇ ਹਨ, ਉਹ ਹੋਰਨਾਂ ਰਾਜਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਦੇ ਹਨ, ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਕਰਦੇ ਹਨ ਅਤੇ ਅੰਤਰ ਵਿਰੋਧਾਂ, ਮਤਭੇਦਾਂ ਅਤੇ ਟਕਰਾਅ ਨੂੰ ਉਕਸਾਉਂਦੇ ਹਨ ਅਤੇ ਇਸ ਤਰ੍ਹਾਂ ਕੌਮਾਂਤਰੀ ਭਾਈਚਾਰੇ ਦੇ ਵਿਰੋਧ ਦੇ ਵਿਰੁੱਧ ਮਨੁੱਖੀ ਜਾਤੀ ਦੇ ਵਿਕਾਸ ਅਤੇ ਤਰੱਕੀ ’ਚ ਰੁਕਾਵਟ ਪਾਉਂਦੇ ਹਨ।’’
ਯੂਕ੍ਰੇਨ ’ਚ ਜੇਕਰ ਰੂਸੀ ਸਫਲ ਹੁੰਦੇ ਹਨ ਤਾਂ ਚੀਨੀਆਂ ਨਾਲੋਂ ਵੱਧ ਖੁਸ਼ ਕੋਈ ਨਹੀਂ ਹੋਵੇਗਾ ਕਿਉਂਕਿ ਉਦੋਂ ਇਕ ਕਮਜ਼ੋਰ ਯੂਰਪ ਨੂੰ ਚੀਨ ਨੂੰ ਇਕ ਬਾਹਰੀ ਸੰਤੁਲਨਕਰਤਾ ਦੇ ਰੂਪ ’ਚ ਦੇਖਣਾ ਪੈ ਸਕਦਾ ਹੈ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਪਿਛਲੇ ਸਾਢੇ 4 ਮਹੀਨਿਆਂ ’ਚ ਹੁਣ ਤੱਕ ਉਲਟਾ ਹੋਇਆ ਹੈ ਅਤੇ ਯੂਰਪ ਰੂਸ ਦੇ ਵਿਰੁੱਧ ਪਹਿਲਾਂ ਤੋਂ ਕਿਤੇ ਵੱਧ ਸੰਗਠਿਤ ਦਿਸ ਰਿਹਾ ਹੈ। ਹਾਲਾਂਕਿ ਪੁਤਿਨ ਨੇ ਅਮੰਗਲਕਾਰੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੇ ਅਜੇ ਸ਼ੁਰੂਆਤ ਕੀਤੀ ਹੈ।
ਹਾਲਾਂਕਿ ਚੀਨ-ਰੂਸ ਧੁਰੀ ਹੀ ਨਵੀਂ ਦਿੱਲੀ ਨੂੰ ਚਿੰਤਤ ਕਰਨ ਵਾਲੀ ਇਕੋ-ਇਕ ਗੱਲ ਨਹੀਂ ਹੈ। ਉੱਤਰੀ ਕੋਰੀਆ ਤੋਂ ਲੈ ਕੇ ਈਰਾਨ ਤੱਕ, ਜਿਸ ’ਚ ਚੀਨ ਅਤੇ ਪਾਕਿਸਤਾਨ ਸ਼ਾਮਲ ਹਨ, ਪ੍ਰਮਾਣੂ ਹਥਿਆਰ ਰਾਜਾਂ ਦਾ ਇਕ ਭੌਤਿਕ ਸੱਚ ਹੈ। ਇਸ ਗੱਲ ਦੇ ਬਾਵਜੂਦ ਕਿ ਭਾਰਤ ਨੇ ਈਰਾਨ ਪ੍ਰਤੀ ਜੋ ਕੁਝ ਵੀ ਕੀਤਾ ਹੋਵੇ, ਤੱਥ ਇਹ ਹੈ ਕਿ ਈਰਾਨ ਦੇ ਅਮਰੀਕਾ ਨਾਲ ਪ੍ਰਤੀਕੂਲ ਸਬੰਧ ਹਨ ਅਤੇ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਨਾਲ ਭਾਰਤ ਦੀ ਅਨੁਰੂਪਤਾ ਭਾਰਤ-ਈਰਾਨ ਸਬੰਧਾਂ ’ਚ ਇਕ ਮੌਲਿਕ ਅਸੰਗਤੀ ਪੈਦਾ ਕਰਦੀ ਹੈ।
ਮਾਰਚ 2021 ’ਚ ਚੀਨ ਅਤੇ ਈਰਾਨ ਦਰਮਿਆਨ 25 ਸਾਲ ਦੀ ਰਣਨੀਤਕ ਸਾਂਝੇਦਾਰੀ ਨੇ ਇਸ ਬੇਚੈਨੀ ਨੂੰ ਹੋਰ ਵਧਾ ਦਿੱਤਾ। ਇਹ ਕੋਈ ਸੰਜੋਗ ਨਹੀਂ ਕਿ ਜਦੋਂ ਚੀਨ ਅਤੇ ਈਰਾਨ ਦਰਮਿਆਨ ਇਹ ਸਮਝੌਤਾ ਵਾਰਤਾ ਦੇ ਆਖਰੀ ਪੜਾਅ ’ਚ ਸੀ, ਭਾਰਤ 2020 ਦੇ ਨਵੰਬਰ ’ਚ ਚੱਭਾਰ-ਜੈਦਾਨ ਰੇਲਵੇ ਲਿੰਕ ਪ੍ਰਾਜੈਕਟ ਤੋਂ ਬਾਹਰ ਹੋ ਗਿਆ ਸੀ।
ਜੇਕਰ ਈਰਾਨ ਚੀਨ ਵੱਲ ਫੈਸਲਾਕੁੰਨ ਰੂਪ ਤੋਂ ਝੁਕਦਾ ਹੈ, ਇਹ ਦੇਖਦੇ ਹੋਏ ਕਿ ਭਾਰਤ ਦੇ ਨਾਂ ਡੀ. ਪੀ. ਆਰ. ਕੋਰੀਆ ਦੇ ਨਾਲ ਨਾਮਾਤਰ ਸਬੰਧ ਹਨ ਅਤੇ ਚੀਨ ਅਪ੍ਰੈਲ 2020 ਤੋਂ ਭਾਰਤੀ ਇਲਾਕੇ ’ਤੇ ਨਾਜਾਇਜ਼ ਕਬਜ਼ਾਧਾਰੀ ਹੈ ਅਤੇ ਪਾਕਿਸਤਾਨ ਨਾਲ ਬਟਵਾਰੇ ਦੇ ਸਮੇਂ ਤੋਂ ਹੀ 70 ਸਾਲ ਪੁਰਾਣਾ ਝਗੜਾ ਹੈ ਤਾਂ ਦੂਰ-ਦੁਰੇਡੇ ਪੂਰਬ ਤੋਂ ਪੱਛਮ ਤੱਕ ਏਸ਼ੀਆਈ ਹਿਰਦੇਭੂਮੀ ’ਚ ਫੈਲੇ ਪ੍ਰਮਾਣੂ ਹਥਿਆਰ ਰਾਜਾਂ ਦੇ ਧੜੇ ਨਾਲ ਭਾਰਤ ਕਿਵੇਂ ਨਜਿੱਠੇਗਾ?
ਚੀਨ ਸਹਿਯੋਗ ਦੀ ਇਸ ਨਵੀਂ ਧੁਰੀ ਦੇ ਕੇਂਦਰ ’ਚ ਹੈ, ਇਹ ਨਾ ਸਿਰਫ ਉੱਤਰੀ ਕੋਰੀਆ-ਈਰਾਨ ਸਬੰਧਾਂ ਨੂੰ ਸ਼ਹਿ ਦੇ ਰਿਹਾ ਹੈ ਸਗੋਂ ਉੱਤਰੀ ਕੋਰੀਆ ਨੂੰ ਰਵਾਇਤੀ ਅਤੇ ਗੈਰ-ਰਵਾਇਤੀ ਸਮਰੱਥਾਵਾਂ ਨੂੰ ਉੱਨਤ ਕਰਨ ਲਈ ਸਹਾਇਤਾ ਵੀ ਮੁਹੱਈਆ ਕਰ ਰਿਹਾ ਹੈ, ਜਿਵੇਂ ਕਿ 2020 ਦੇ ਅਕਤੂਬਰ ’ਚ ਉਸ ਦੀ 75ਵੀਂ ਵਰ੍ਹੇਗੰਢ ’ਤੇ ਆਯੋਜਿਤ ਫੌਜੀ ਪਰੇਡ ’ਚ ਪ੍ਰਦਰਸ਼ਿਤ ਕੀਤਾ ਗਿਆ ਸੀ।
ਜੂਨ 2020 ’ਚ ਜਰਮਨੀ ਦੇ ਇਕ ਸੂਬੇ ਬਾਡੇਨ-ਵੁਰਟੇਮਬਰਗ ਦੇ ਸੰਵਿਧਾਨ ਦੇ ਰਖਵਾਲੀ ਦਫਤਰ ਦੀ ਇਕ ਰਿਪੋਰਟ ਨੇ ਉੱਤਰੀ ਕੋਰੀਆ, ਪਾਕਿਸਤਾਨ ਅਤੇ ਚੀਨ ਦਰਮਿਆਨ ਪ੍ਰਮਾਣੂ, ਜੈਵਿਕ ਅਤੇ ਰਸਾਇਣਕ ਹਥਿਆਰ ਪ੍ਰੋਗਰਾਮਾਂ ’ਤੇ ਸਹਿਯੋਗ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਇਹ ਦਰਸਾਇਆ ਕਿ ‘‘ਉਨ੍ਹਾਂ ਦਾ ਟੀਚਾ ਮੌਜੂਦਾ ਅਸਲੇਘਰ ਨੂੰ ਪੂਰਾ ਕਰਨਾ, ਸਰਹੱਦ ਨੂੰ ਮੁਕੰਮਲ ਕਰਨਾ, ਆਪਣੇ ਹਥਿਆਰਾਂ ਦੀ ਤਾਇਨਾਤੀ ਅਤੇ ਪ੍ਰਭਾਵਸ਼ੀਲਤਾ ਅਤੇ ਨਵੀਂ ਹਥਿਆਰ ਪ੍ਰਣਾਲੀ ਵਿਕਸਿਤ ਕਰਨਾ, ਮੌਜੂਦਾ ਬਰਾਮਦ ਪਾਬੰਦੀਆਂ ਤੇ ਪਾਬੰਦੀਆਂ ਨੂੰ ਅੱਖੋਂ-ਪਰੋਖੇ ਕਰਨ ਲਈ ਜੋਖਮ ਵਾਲੇ ਰਾਜਾਂ ਨੂੰ ਆਪਣੀਆਂ ਖਰੀਦ ਵਿਧੀਆਂ ਨੂੰ ਵਿਕਸਿਤ ਅਤੇ ਅਨੁਕੂਲਿਤ ਕਰਨਾ ਹੈ। ਅਸਲੀ ਅੰਤਿਮ ਵਰਤੋਂਕਰਤਾ ਨੂੰ ਲੁਕਾਉਣ ਲਈ ਉਹ ਵਿਸ਼ੇਸ਼ ਤੌਰ ’ਤੇ ਸਥਾਪਿਤ ਕਵਰ ਕੰਪਨੀਆਂ ਦੀ ਸਹਾਇਤਾ ਨਾਲ ਜਰਮਨੀ ਅਤੇ ਯੂਰਪ ’ਚ ਸਾਮਾਨ ਖਰੀਦ ਸਕਦੇ ਹਨ ਅਤੇ ਵਿਸ਼ੇਸ਼ ਤੌਰ ’ਤੇ, ਦੋਹਰੀ ਵਰਤੋਂ ਵਾਲੇ ਸਾਮਾਨਾਂ ਨੂੰ ਜੋਖਮ ਵਾਲੇ ਰਾਜਾਂ ’ਚ ਲਿਜਾ ਸਕਦੇ ਹਨ। ਵਿਸ਼ਿਸ਼ਟ ਬਾਈਪਾਸ ਦੇਸ਼ਾਂ ’ਚ ਤੁਰਕੀ ਅਤੇ ਚੀਨ ਸ਼ਾਮਲ ਹੈ।’’
ਭਾਰਤ ਨੂੰ ਇਹ ਚਿੰਤਾ ਕਿਉਂ ਹੋਣੀ ਚਾਹੀਦੀ ਹੈ, ਇਸ ਦਾ ਮੁਖ ਕਾਰਨ ਇਹ ਹੈ ਕਿ ਈਰਾਨ ਨਾ ਸਿਰਫ ਮੱਧ ਪੂਰਬ ’ਚ ਸ਼ੀਆ ਕ੍ਰਿਸੇਂਟ ’ਚ ਇਕ ਵੱਡਾ ਪ੍ਰਭਾਵ ਪੈਦਾ ਕਰਨ ’ਚ ਸਮਰੱਥ ਰਿਹਾ ਹੈ, ਜਿਥੇ ਭਾਰਤ ਦੇ ਮਹੱਤਵਪੂਰਨ ਊਰਜਾ ਹਿੱਤ ਹਨ, ਸਗੋਂ ਇਨ੍ਹਾਂ 4 ਸ਼ਕਤੀਆਂ ਦਰਮਿਆਨ ਤਾਲਮੇਲ ਦਾ ਭਾਰਤ ਦੀ ਸੁਰੱਖਿਆ ’ਤੇ ਸਿੱਧਾ ਅਸਰ ਪੈਂਦਾ ਹੈ ਕਿਉਂਕਿ ਅਫਗਾਨਿਸਤਾਨ ਹੁਣ ਤਾਲਿਬਾਨ ਰਾਹੀਂ ਅਸਲ ਪਾਕਿਸਤਾਨੀ ਕੰਟਰੋਲ ’ਚ ਹੈ ਅਤੇ ਇਕ ਮਿੱਤਰਤਾ ਵਾਲਾ ਈਰਾਨ ਰਣਨੀਤਕ ਡੂੰਘਾਈ ਦਾ ਇਕ ਆਰਾਮਦਾਇਕ ਪੱਧਰ ਮੁਹੱਈਆ ਕਰਦਾ ਹੈ ਜਿਸ ਦੀ ਪਾਕਿਸਤਾਨ ਹਮੇਸ਼ਾ ਤੋਂ ਖਾਹਿਸ਼ ਰੱਖਦਾ ਹੈ।
ਸੀਰੀਆ ’ਚ, ਮਰਮੰਸਕ ਤੋਂ ਬੋਸਪੋਰਸ ਜਲਡਮਰੂਮੱਧ ਤੱਕ ਦਾ ਇਹ ਨਵਾਂ ਪ੍ਰਤੀਮਾਨ ਇਕ-ਦੂਜੇ ਧੜੇ ਦੇ ਰੂਪ ’ਚ ਉੱਭਰ ਸਕਦਾ ਹੈ। ਰੂਸ ਨੂੰ ਛੱਡ ਕੇ ਹੋਰ ਡੀ. ਪੀ. ਆਰ. ਕੋਰੀਆ, ਚੀਨ, ਪਾਕਿਸਤਾਨ, ਈਰਾਨ ਅਤੇ ਇੱਥੋਂ ਤੱਕ ਕਿ ਤੁਰਕੀ ਦਾ ਭਾਰਤ ਦੇ ਨਾਲ ਜਾਂ ਤਾਂ ਇਕ ਵਿਰੋਧੀ ਜਾਂ ਚੰਗਾ ‘ਬੜਾ ਰਸਮੀ’ ਸਬੰਧ ਹੈ।
ਲੇਖਕ- ਮਨੀਸ਼ ਤਿਵਾੜੀ