ਲੰਬੀ ਉਡੀਕ ਤੋਂ ਬਾਅਦ‘ਬਡਰੁੱਖਾਂ’ ਵਿਖੇ ਸਥਾਪਿਤ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
Saturday, Sep 10, 2022 - 02:09 PM (IST)
ਸੰਗਰੂਰ (ਬੇਦੀ) : ਤਿੰਨ ਦਹਾਕਿਆਂ ਤੋਂ ਪਿੰਡ ਬਡਰੁੱਖਾਂ ਵਾਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਲੱਗਣ ਵਾਲੇ ਬੁੱਤ ਦੀ ਉਡੀਕ ਖ਼ਤਮ ਹੋ ਗਈ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਬਡਰੁੱਖਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਸਥਾਪਿਤ ਕਰਨ ਦੇ ਵਾਅਦੇ ਤਾਂ ਕੀਤੇ ਗਏ ਪਰ ਪਿਛਲੀ ਕਾਂਗਰਸ ਦੀ ਸਰਕਾਰ ਦੇ ਵਜ਼ੀਰ ਵਿਜੇਇੰਦਰ ਸਿੰਗਲਾ ਵੱਲੋਂ 90 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾਈ ਸੀ ਜਿਸ ਤਹਿਤ ਬੁੱਤ ਮਹਾਰਾਸ਼ਟਰ ਦੇ ਸ਼ਹਿਰ ਸ਼ੋਲਾਪੁਰ ਬਣ ਕੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਕਾਰਨ ਬੱਚੇ ਵੀ ਹੋਏ ਗੰਭੀਰ ਬੀਮਾਰੀਆਂ ਦਾ ਸ਼ਿਕਾਰ, ਧਰਨਾਕਾਰੀਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
ਉਨ੍ਹਾਂ ਦੱਸਿਆ ਕਿ ਇਹ ਬੁੱਤ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਆਲੇ-ਦੁਆਲੇ ਪੱਥਰ ਅਤੇ ਲਾਈਟਾਂ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ ਅਤੇ ਇਸ ਦਾ ਉਦਘਾਟਨ 13 ਨਵੰਬਰ ਨੂੰ ਮਹਾਰਾਜਾ ਰਣਜੀਤ ਜੀ ਦੇ ਜਨਮ ਦਿਨ ਮੌਕੇ ਉਦਘਾਟਨ ਕੀਤਾ ਜਾਵੇਗਾ।