ਮੈਡੀਸਨ ਸਬੰਧੀ ਐਕਟੀਵਿਟੀ ਕਰਵਾਈ

12/12/2018 11:53:08 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਗਤੀਵਿਧੀ ਦੁਆਰਾ ਅੋਖੇ ਤੋਂ ਅੋਖੇ ਵਿਸ਼ੇ ਨੂੰ ਸਰਲਤਾ ਨਾਲ ਸਮਝਾਉਣ ਦਾ ਵਿਸ਼ੇਸ਼ ਯਤਨ ਕੀਤਾ ਜਾਂਦਾ ਹੈ। ਅੱਜ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਕ ਮਨੋਰੰਜਨ ਗਤੀਵਿਧੀ ਦੁਆਰਾ ਮੈਡੀਸਨ ਨਾਲ ਸਬੰਧਤ ਐਕਟੀਵਿਟੀ ਕਰਵਾਈ ਗਈ, ਜਿਸ ’ਚ ਸਟੈਥੋਸਕੋਪ, ਥਰਮਾਮੀਟਰ ਅਤੇ ਹੋਰ ਯੰਤਰਾਂ ਦੇ ਪ੍ਰਯੋਗ ਦੇ ਵਿਸ਼ੇ ਅਤੇ ਉਨ੍ਹਾਂ ਦੇ ਫਾਇਦਿਆਂ ਦਾ ਵਰਨਣ ਕੀਤਾ ਗਿਆ। ਇਸ ਤਰ੍ਹਾਂ ਸਾਡੀ ਰੋਜ਼ਮਰਾ ਦੀ ਕੰਮਾਂ ਅਤੇ ਸਿਹਤ ਨਾਲ ਸਬੰਧਤ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖ ਕੇ ਬਾਇਓਲਾਜੀ ਦੀ ਅਧਿਆਪਕ ਸੁਨੀਤਾ ਸ਼ਰਮਾ ਨੇ ਬੱਚਿਆਂ ਨੂੰ ਇਸ ਵਿਸ਼ੇ ’ਤੇ ਪ੍ਰਫੈਕਟਲੀ ਜਾਣਕਾਰੀ ਦਿੱਤੀ ਅਤੇ ਪ੍ਰਯੋਗਿਕ ਰੂਪ ਨਾਲ ਸਾਰੇ ਯੰਤਰਾਂ ਦੇ ਵਿਸ਼ੇ ’ਚ ਸਮਝਾਇਆ। ਸਕੂਲ ਦੇ ਕੋਆਰਡੀਨੇਟਰ ਜੈਸਮੀਨ ਪੁਰੀ ਅਤੇ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਨੇ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ।


Related News