ਸੰਤ ਰਣਜੀਤ ਸਿੰਘ ਜੀ ਵਿਰੱਕਤ ਵਾਲਿਆਂ ਦੀ ਬਰਸੀ ਮੌਕੇ ਧਾਰਮਕ ਸਮਾਗਮ ਸੰਪੰਨ

12/12/2018 11:58:11 AM

ਸੰਗਰੂਰ (ਰਿਖੀ)- ਸੰਤ ਬਾਬਾ ਈਸ਼ਰ ਸਿੰਘ ਜੀ ਰਾਡ਼ਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਰਣਜੀਤ ਸਿੰਘ ਜੀ ਵਿਰੱਕਤ ਜੀ ਦੀ 16ਵੀਂ ਬਰਸੀ ਸੰਤ ਬਾਬਾ ਬਲਕਾਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਆਸ਼ਰਮ ਈਸ਼ਰਸਰ ਫਤਿਹਗਡ਼੍ਹ ਪੰਜਗਰਾਈਆਂ ਵੱਲੋਂ ਬਡ਼ੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਹੋਏ ਧਾਰਮਕ ਸਮਾਗਮ ਦੌਰਾਨ ਸੰਤ ਸੰਮੇਲਨ ਵੀ ਕਰਵਾਇਆ ਗਿਆ, ਜਿਸ ਦੌਰਾਨ ਸੰਤ ਰਣਜੀਤ ਸਿੰਘ ਵਿਰੱਕਤ ਜੀ ਨੂੰ ਯਾਦ ਕਰਦਿਆਂ ਬਾਬਾ ਬਲਕਾਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਭਾਈ ਬਲਦੇਵ ਸਿੰਘ ਗਿੱਲ ਅਤੇ ਭਾਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਨਾਮ-ਸਿਮਰਨ ਦੇ ਜਾਪ ਨਾਲ ਅਾਰੰਭ ਕਰ ਕੇ ਕੀਤੀ ਗਈ। ਸਮਾਗਮ ਦੇ ਅੰਤਲੇ ਦਿਨ ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਸੰਤ ਸੰਮੇਲਨ ਵਿਚ ਸੰਤ ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਸੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ, ਰਾਗੀ ਚਤਰ ਸਿੰਘ ਜਲੰਧਰ ਵਾਲੇ, ਸੰਤ ਬਾਬਾ ਅਵਤਾਰ ਸਿੰਘ ਪੁਲ ਕਲਿਆਣ ਵਾਲੇ, ਸੰਤ ਧਰਮਪਾਲ ਸਿੰਘ ਧਮੋਟ ਵਾਲੇ, ਸੰਤ ਬਾਬਾ ਹਰਭਜਨ ਸਿੰਘ ਸਰਾਜਪੁਰ, ਬਾਬਾ ਸੰਤੋਖ ਸਿੰਘ ਮਾਲੇਰਕੋਟਲਾ, ਸੰਤ ਬਾਬਾ ਸਤਨਾਮ ਸਿੰਘ ਭੀਖੀ ਵਾਲੇ, ਗਿਆਨੀ ਗੁਰਮੁਖ ਸਿੰਘ, ਭਾਈ ਗੁਰਜੰਟ ਸਿੰਘ ਤਾਜਪੁਰ , ਸੰਤ ਬਾਬਾ ਅਾਤਮਾ ਨੰਦ ਜੀ ਕੁਠਾਲਾ ਆਦਿ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਲਡ਼ ਲੱਗਣ ਦਾ ਸੱਦਾ ਦਿੱਤਾ। ਇਸ ਸਮਾਗਮ ’ਚ 18 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਸ ਸਮੇਂ ਰਾਗੀ ਢਾਡੀ, ਕਵੀਸ਼ਰ ਅਤੇ ਕਥਾ ਵਾਚਕਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤਲੇ ਦਿਨ ਮੈਡੀਕਲ ਕੈਂਪ ਲਾਇਆ ਗਿਆ, ਜਿਸ ’ਚ ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ’ਚ ਪੰਜਾਬ ਅਤੇ ਯੂ.ਪੀ. ਦੀਆਂ ਸੰਗਤਾਂ ਨੇ ਵੀ ਸੇਵਾ ਕੀਤੀ।


Related News