ਬੱਚਿਅਾਂ ਨੂੰ ਪੋਲੀਗਨ ਬਾਰੇ ਦੱਸਿਆ
Thursday, Dec 06, 2018 - 12:54 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) –ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਕਲਾਸ ਚੌਥੀ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨੂੰ ਸਰਲ ਅਤੇ ਰੌਚਕ ਢੰਗ ਨਾਲ ਸਮਝਾਉਂਦਿਆਂ ਪੋਲੀਗਨ ਬਾਰੇ ਰੋਜ਼ਾਨਾ ਜੀਵਨ ਵਿਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਦਿਖਾ ਕੇ ਦੱਸਿਆ। ਇਸ ਦੌਰਾਨ ਅਧਿਆਪਕਾ ਸੁਨੀਤਾ ਬਾਂਸਲ ਨੇ ਵਿਦਿਆਰਥੀਆਂ ਨੂੰ ਦੋ ਤੋਂ ਜ਼ਿਆਦਾ ਰੇਖਾਵਾਂ ਦੀ ਮਦਦ ਨਾਲ ਬਣਨ ਵਾਲੇ ਪੋਲੀਗਨ ਦੀ ਜਾਣਕਾਰੀ ਦਿੰਦਿਆਂ ਤ੍ਰਿਕੋਣ, ਚਤੁਰਭੁਜ, ਪਟਕੋਣ ਅਤੇ ਅਸ਼ਟਕੋਣ ਬਾਰੇ ਦੱਸਿਆ। ਰੋਜ਼ਾਨਾ ਜੀਵਨ ’ਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਮਦਦ ਨਾਲ ਵੀ ਸਮਝਾਇਆ। ਇਸ ਜਾਣਕਾਰੀ ਨੂੰ ਪ੍ਰਾਪਤ ਕਰ ਕੇ ਬੱਚੇ ਬਹੁਤ ਪ੍ਰਸੰਨ ਹੋਏ। ਇਸ ਮੌਕੇ ਪ੍ਰਿੰ. ਸ਼ਸ਼ੀਕਾਂਤ ਮਿਸ਼ਰਾ ਅਤੇ ਕੋਆਰਡੀਨੇਟਰ ਜੈਸਮੀਨ ਪੁਰੀ ਨੇ ਦੱਸਿਆ ਕਿ ਰੋਜ਼ਾਨਾ ਜੀਵਨ ’ਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਰਾਹੀਂ ਬੱਚੇ ਜਲਦੀ ਸਿੱਖਦੇ ਹਨ।