PRTC ਬੱਸ ਨੇ ਦਰੜਿਆ ਮੋਟਰਸਾਈਕਲ ਚਾਲਕ, ਹੋਈ ਦਰਦਨਾਕ ਮੌਤ

01/03/2023 11:43:20 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਚੰਨੋਂ ਵਿਖੇ ਇਕ ਪੀ. ਆਰ. ਟੀ. ਸੀ ਦੀ ਬੱਸ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ‘ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ’ਚੋਂ ਇਕ ਦੀ ਮੌਤ ਹੋ ਜਾਣ ਤੇ ਇਕ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੱਜੂਮਾਜਰਾ ਪਟਿਆਲਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ 1 ਜਨਵਰੀ ਨੂੰ ਸ਼ਾਮ ਦੇ 6 ਵਜੇ ਗੁਰਦੀਪ ਸਿੰਘ ਪੁੱਤਰ ਮਾਲੀ ਰਾਮ ਵਾਸੀ ਗੱਜੂਮਾਜਰਾ ਤੇ ਹਰਚੰਦ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਦਰਪੁਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭੜੋਂ ਤੋਂ ਚੰਨੋਂ ਨੂੰ ਆਉਂਦੀ ਨਾਭਾ ਜਾਣ ਵਾਲੀ ਸੜਕ ਰਾਹੀ ਘਰ ਨੂੰ ਜਾ ਰਹੇ ਸੀ।

ਇਹ ਵੀ ਪੜ੍ਹੋ- ਅਬੋਹਰ 'ਚ 7 ਭਰਾ-ਭੈਣਾਂ 'ਚੋਂ ਸਭ ਤੋਂ ਛੋਟੇ ਲਾਡਲੇ ਭਰਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਨਿਕਲਿਆ ਤ੍ਰਾਹ

ਇਸ ਦੌਰਾਨ ਜਦੋਂ ਗੁਰਦੀਪ ਸਿੰਘ ਨੇ ਪਿੰਡ ਚੰਨੋਂ ਵਿਖੇ ਗੁਰਦੁਆਰਾ ਸਾਹਿਬ ਨੇੜੇ ਬਣੇ ਕੱਟ ਉਪਰ ਆਪਣਾ ਮੋਟਰਸਾਈਕਲ ਮੇਨ ਹਾਈਵੇ ’ਤੇ ਚਾੜ੍ਹਿਆ ਤਾਂ ਹਾਈਵੇ 'ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਪੀ. ਆਰ. ਟੀ. ਸੀ.  ਦੀ ਬੱਸ ਦੇ ਚਾਲਕ ਨੇ ਕਥਿਤ ਲਾਪ੍ਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਸ ਹਾਦਸੇ ’ਚ ਗੁਰਦੀਪ ਸਿੰਘ ਤੇ ਹਰਚੰਦ ਸਿੰਘ ਦੋਵੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਤੇ ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਦੋਵੇ ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਦੇ ਨਾ ਮਾਲੂਮ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲਿਖੇ ਮਿਲੇ ਖਾਲਿਸਤਾਨੀ ਪੱਖੀ ਤੇ ਦੇਸ਼ ਵਿਰੋਧੀ ਨਾਅਰੇ, ਗੁਰਪਤਵੰਤ ਪੰਨੂੰ ਨੇ ਲਈ ਜ਼ਿੰਮੇਵਾਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News