ਭਵਾਨੀਗੜ੍ਹ ''ਚ ਟਰੱਕ-ਟਰਾਲੇ ਤੇ ਪਿਕਅੱਪ ਗੱਡੀ ਦੀ ਹੋਈ ਭਿਆਨਕ ਟੱਕਰ

Monday, Apr 24, 2023 - 10:47 AM (IST)

ਭਵਾਨੀਗੜ੍ਹ ''ਚ ਟਰੱਕ-ਟਰਾਲੇ ਤੇ ਪਿਕਅੱਪ ਗੱਡੀ ਦੀ ਹੋਈ ਭਿਆਨਕ ਟੱਕਰ

ਭਵਾਨੀਗੜ੍ਹ (ਵਿਕਾਸ) : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕੱਲ੍ਹ ਪਿੰਡ ਚੰਨੋ ਨੇੜੇ ਇਕ ਟਰੱਕ-ਟਰਾਲੇ ਤੇ ਪਿਕਅੱਪ ਗੱਡੀ ਵਿਚਕਾਰ ਟੱਕਰ ਹੋ ਗਈ। ਦੁਰਘਟਨਾ ’ਚ ਪਿਕਅੱਪ ਚਾਲਕ ਸਮੇਤ ਉਸਦੇ ਸਹਾਇਕ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਦਕਿ ਟਰਾਲਾ ਚਾਲਕ ਦਾ ਕਿਸੇ ਗੰਭੀਰ ਸੱਟ ਲੱਗਣ ਤੋਂ ਬਚਾਅ ਹੋ ਗਿਆ।ਜਾਣਕਾਰੀ ਅਨੁਸਾਰ ਪਿੰਡ ਚੰਨੋ ਨੇੜੇ ਹਾਈਵੇਅ ’ਤੇ ਗਲ਼ਤ ਸਾਇਡ ਤੋਂ ਪਟਿਆਲਾ ਵੱਲ ਜਾ ਰਹੀ ਪਿਕਅੱਪ ਗੱਡੀ ਦੀ ਸਾਹਮਣੇ ਤੋਂ ਆ ਰਹੇ ਰੇਤ ਦੇ ਭਰੇ ਇਕ ਟਰੱਕ-ਟਰਾਲੇ ਨਾਲ ਟੱਕਰ ਹੋ ਗਈ। ਦੁਰਘਟਨਾ ਦੌਰਾਨ ਪਿਕਅੱਪ ਦੇ ਡਰਾਈਵਰ ਕੰਤਾ ਰਾਮ ਵਾਸੀ ਫਰਵਾਹੀ (ਬਰਨਾਲਾ) ਤੇ ਨਾਲ ਦੀ ਸੀਟ ’ਤੇ ਬੈਠਾ ਉਸਦਾ ਸਹਾਇਕ ਰਾਮ ਸਿੰਘ ਵਾਸੀ ਮਾਨਾ ਪਿੰਡੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ ਨੇ ਵਿਛਾ ਦਿੱਤੇ ਸੱਥਰ, 17 ਸਾਲਾ ਧੀ ਦੀ ਮੌਤ

ਜ਼ਖ਼ਮੀ ਹੋਏ ਦੋਵੇਂ ਵਿਅਕਤੀਆਂ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਵਾਂ ਨੂੰ ਸੰਗਰੂਰ ਲਈ ਰੈਫਰ ਕਰ ਦਿੱਤਾ, ਹਾਲਾਂਕਿ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ’ਚ ਟਰਾਲਾ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਉੱਧਰ ਕਾਲਾਝਾੜ ਚੌਕੀ ਦੇ ਏ. ਐੱਸ. ਆਈ. ਮਨਜੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਸੜਕ ਦੁਰਘਟਨਾ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਤੇ ਹਾਦਸਗ੍ਰਸਤ ਵਾਹਨਾਂ ਨੂੰ ਹਾਈਵੇ ਵਿਚਕਾਰੋਂ ਹਟਾ ਕੇ ਪਾਸੇ ਕੀਤਾ।

ਇਹ ਵੀ ਪੜ੍ਹੋ- ਉੱਤਰਾਖੰਡ 'ਚ ਵਪਾਰੀ ਦਾ ਕਤਲ ਕਰਨ ਜਾ ਰਹੇ ਅਰਸ਼ ਡੱਲਾ ਗੈਂਗ ਦੇ ਦੋ ਗੈਂਗਸਟਰ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News