ਸਾਬਕਾ ਮੰਤਰੀ ਸਿੰਗਲਾ ਦੀਆਂ ਵਧਣਗੀਆਂ ਮੁਸ਼ਕਲਾਂ, ਅਦਾਲਤ ਵੱਲੋਂ ਸੰਮਨ ਜਾਰੀ

Friday, Sep 23, 2022 - 11:14 AM (IST)

ਸਾਬਕਾ ਮੰਤਰੀ ਸਿੰਗਲਾ ਦੀਆਂ ਵਧਣਗੀਆਂ ਮੁਸ਼ਕਲਾਂ, ਅਦਾਲਤ ਵੱਲੋਂ ਸੰਮਨ ਜਾਰੀ

ਸੰਗਰੂਰ(ਵਿਵੇਕ, ਸਿੰਗਲਾ, ਯਾਦਵਿੰਦਰ) : ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ਼ ਸੰਗਰੂਰ ਪੁਲਸ ਨੇ ਜ਼ਿਲ੍ਹਾ ਅਦਾਲਤ ’ਚ ਦੋ ਵੱਖ-ਵੱਖ ਮਾਮਲਿਆਂ ’ਚ ਚਲਾਨ ਪੇਸ਼ ਕੀਤਾ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ 17 ਅਕਤੂਬਰ 22 ਪੇਸ਼ੀ ਲਈ ਸੰਮਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਸਾਬਕਾ ਮੰਤਰੀ ਸਿੰਗਲਾ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪਹਿਲਾਂ ਇਸ ਸਾਲ 12 ਫਰਵਰੀ ਨੂੰ ਆਈ.ਪੀ.ਸੀ. ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤਹਿਤ ਸੰਗਰੂਰ ਥਾਣੇ ’ਚ ਤਤਕਾਲੀ ਰਿਟਰਨਿੰਗ ਅਫ਼ਸਰ-ਕਮ-ਸੰਗਰੂਰ ਦੇ ਐੱਸ.ਡੀ.ਐੱਮ. ਵੱਲੋਂ ਪੱਤਰ ਮਿਲਣ ਮਗਰੋਂ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- 12ਵੀਂ ਪਾਸ ਨੌਜਵਾਨ ਦਾ ਸੁਫ਼ਨਾ ਰਹਿ ਗਿਆ ਅਧੂਰਾ, ਘਰ ਦੇ ਹਾਲਾਤ ਤੋਂ ਅੱਕੇ ਨੇ ਚੁੱਕਿਆ ਵੱਡਾ ਕਦਮ

ਐੱਫ.ਆਈ.ਆਰ. ਮੁਤਾਬਕ ਫਲਾਇੰਗ ਸਕੁਐਡ ਟੀਮ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਸਿੰਗਲਾ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਲਗਭਗ 70-80 ਲੋਕਾਂ ਦੀ ਇਕ ਸਿਆਸੀ ਰੈਲੀ ਦਾ ਆਯੋਜਨ ਕਰਦੇ ਪਾਇਆ ਸੀ। ਦੂਜੀ ਐੱਫ. ਆਈ. ਆਰ. ਅਗਲੇ ਦਿਨ ਰਿਟਰਨਿੰਗ ਅਫਸਰ ਤੋਂ ਇਕ ਹੋਰ ਪੱਤਰ ਮਿਲਣ ਤੋਂ ਬਾਅਦ ਉਸੇ ਥਾਣੇ ’ਚ ਆਈ.ਪੀ.ਸੀ. ਦੀਆਂ ਧਾਰਾਵਾਂ ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਦਰਜ ਕੀਤੀ ਗਈ ਸੀ। ਇਸ ’ਚ ਪੁਲਸ ਨੇ ਦੋਸ਼ ਲਾਇਆ ਕਿ ਸਿੰਗਲਾ ਨੇ ਬਿਨਾਂ ਇਜਾਜ਼ਤ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਿਆਂ ਲਗਭਗ 250 ਲੋਕਾਂ ਦੀ ਇਕ ਹੋਰ ਸਿਆਸੀ ਰੈਲੀ ਕੀਤੀ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News