ਪੰਜਾਬ ਭਰ ''ਚ ਚਮਕਿਆ ਬਰਨਾਲਾ ਜ਼ਿਲ੍ਹੇ ਦਾ ਨਾਮ, ਇਹ ਸੇਵਾਵਾਂ ਪ੍ਰਦਾਨ ਕਰਨ ''ਚ ਬਣਿਆ ਮੋਹਰੀ
Tuesday, Jun 06, 2023 - 04:55 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਿਹਤ ਵਿਭਾਗ ਬਰਨਾਲਾ ਵੱਲੋਂ ਆਪਣੇ ਮਰੀਜ਼ਾਂ ਨੂੰ ਉੱਤਮ ਸਿਹਤ ਸਹੂਲਤਾਂ ਦੇਣ ਲਈ ਟੈਲੀਮੈਡੀਸਨ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਟੈਲੀਮੈਡੀਸਨ ਸੇਵਾ ਅਧੀਨ ਜਦੋਂ ਵੀ ਕੋਈ ਅਜਿਹਾ ਮਰੀਜ਼ ਆਉਂਦਾ ਹੈ ਜਿਸ ਦੇ ਉੱਤਮ ਇਲਾਜ ਦੀ ਪਛਾਣ ਲਈ ਮੈਡੀਕਲ ਕਾਲਜਾਂ (ਫਰੀਦਕੋਟ, ਪਟਿਆਲਾ, ਅੰਮ੍ਰਿਤਸਰ, ਪੀ.ਜੀ.ਆਈ. ਚੰਡੀਗੜ੍ਹ, ਏਮਜ਼ ਬਠਿੰਡਾ, ਆਈ.ਐੱਮ.ਐੱਚ. ਅੰਮ੍ਰਿਤਸਰ) ਦੀ ਸਲਾਹ ਆਨਲਾਈਨ ਲਈ ਜਾਂਦੀ ਹੈ।
ਇਹ ਵੀ ਪੜ੍ਹੋ- ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ
ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਟੈਲੀਮੈਡੀਸਨ ਮਰੀਜ਼ਾਂ ਅਤੇ ਖ਼ੁਦ ਡਾਕਟਰ ਸਾਹਿਬਾਨ ਲਈ ਇਕ ਉੱਤਮ ਸਿਹਤ ਸਹੂਲਤ ਹੈ, ਇਸ ਦਾ ਪ੍ਰਮੁੱਖ ਫ਼ਾਇਦਾ ਇਹ ਹੁੰਦਾ ਕਿ ਮਰੀਜ਼ ਨੂੰ ਕਿਸੇ ਮੈਡੀਕਲ ਕਾਲਜ ’ਚ ਬਿਨਾਂ ਰੈਫਰ ਕੀਤੇ ਮੈਡੀਕਲ ਕਾਲਜ ਦੀ ਬਹੁਕੀਮਤੀ ਸਲਾਹ ਆਨਲਾਈਨ ਮਿਲ ਜਾਂਦੀ ਹੈ, ਜਿਸ ਨਾਲ ਮਰੀਜ਼ ਦੀ ਖੱਜਲ-ਖੁਆਰੀ ਬਚ ਜਾਂਦੀ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ
ਨੋਡਲ ਅਫਸਰ ਡਾ. ਗੁਰਮਿੰਦਰ ਔਜਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਜਨਵਰੀ 2023 ਤੋਂ ਮਈ 2023 ਤੱਕ ਕੁੱਲ 252 ਮਰੀਜ਼ਾਂ ਦੀ ਟੈਲੀਮੈਡੀਸਨ ਸਲਾਹ ਲਈ ਗਈ, ਜੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਧ ਹੋਣ ਕਰ ਕੇ ਪਹਿਲੇ ਸਥਾਨ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਹਿਰ ਡਾਕਟਰ ਵੱਲੋਂ ਮਰੀਜ਼ ਦੀ ਬੀਮਾਰੀ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਭੋਜਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।