ਗੁਡ ਟਚ ਅਤੇ ਬੈਡ ਟਚ ਬਾਰੇ ਬੱਚਿਆਂ ਨੂੰ ਜ਼ਰੂਰ ਦਿਓ ਜਾਣਕਾਰੀ

Monday, Oct 24, 2016 - 04:05 PM (IST)

 ਗੁਡ ਟਚ ਅਤੇ ਬੈਡ ਟਚ ਬਾਰੇ ਬੱਚਿਆਂ ਨੂੰ ਜ਼ਰੂਰ ਦਿਓ ਜਾਣਕਾਰੀ

ਬੱਚਿਆਂ ਦਾ ਮਨ ਸਾਫ ਹੁੰਦਾ ਹੈ। ਇਨ੍ਹਾਂ ਨੂੰ ਚੰਗੇ ਬੁਰੇ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੁੰਦੀ। ਕੁਝ ਬੱਚੇ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਆਪਣਾ ਅਤੇ ਚੰਗਾ ਸਮਝਦੇ ਹਨ ਜੋ ਉਨ੍ਹਾਂ ਨੂੰ ਚੋਕਲੇਟ ਜਾਂ ਟੋਫੀ ਲੈ ਕੇ ਦੇਵੇ। ਇਹ ਜ਼ਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਤੁਹਾਡੇ ਬੱਚੇ ਟੋਫੀ ਜਾਂ ਕੋਈ ਹੋਰ ਚੀਜ਼ ਦੇ ਰਿਹਾ ਹੈ ਤਾਂ ਉਸ ਦੇ ਵਿਚਾਰ ਵੀ ਤੁਹਾਡੇ ਬੱਚੇ ਲਈ ਚੰਗੇ ਹੋਣ। ਅਜਿਹੇ ''ਚ ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਗੁਡ ਟਚ ਅਤੇ ਬੈਡ ਟਚ ''ਚ ਕੀ ਫਰਕ ਹੈ ਤਾਂ ਜੋ ਮਾਸੂਮ ਬੱਚੇ ਕਿਸੀ ਵੀ ਗਲਤ ਭਾਵਨਾਵਾਂ ਦੇ ਸ਼ਿਕਾਰ ਨਾ ਹੋ ਜਾਣ।
ਗੁਡ ਟਚ—
- ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮਝਾਓ ਕਿ ਦਾਦੀ, ਦਾਦਾ ਜਾਂ ਪਾਪਾ ਨੂੰ ਗਲੇ ਨਾਲ ਲਗਾਉਣਾ ਗੁਡ ਟਚ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
- ਆਪਣੇ ਪਰਿਵਾਰ ਦੇ ਲੋਕਾਂ ਨਾਲ ਕਿਸ ਕਰਨਾ ਗੁਡ ਟਚ ਹੈ।
- ਘਰ ਦੇ ਲੋਕਾਂ ਤੋਂ ਚੀਜ਼ਾਂ ਲੈਣਾ ਵਧੀਆ ਗੱਲ ਹੈ।
- ਕਮਰੇ ਦੇ ਅੰਦਰ ਜਾ ਕੇ ਕੱਪੜੇ ਬਦਲਣਾ ਵਧੀਆ ਆਦਤ ਹੁੰਦੀ ਹੈ। 
ਬੈਡ ਟਚ—
- ਬੱਚਿਆਂ ਨੂੰ ਇਹ ਜ਼ਰੂਰ ਦੱਸੋ ਕਿ ਜੇਕਰ ਕੋਈ ਤੁਹਾਡੇ ਅੰਗਾਂ ਨੂੰ ਟਚ ਕਰਦਾ ਹੈ ਤਾਂ ਇਹ ਬੈਡ ਟਚ ਹੈ।
- ਕੋਈ ਬਾਹਰ ਦਾ ਆਦਮੀ ਕਿਸ ਕਰਦਾ ਹੈ ਤਾਂ ਇਹ ਬੁਰੀ ਆਦਤ ਹੈ।
- ਕੋਈ ਬਿਨਾਂ ਕਾਰਨ ਕੱਪੜੇ ਠੀਕ ਕਰਨ ਲੱਗ ਜਾਵੇ ਤਾਂ ਇਹ ਬੈਡ ਟਚ ਹੈ।
- ਕਿਸੀ ਦੇ ਨਾਲ ਕੀਤੇ ਨਾ ਜਾਓ ਜਦੋਂ ਤੱਕ ਮੰਮੀ-ਪਾਪਾ ਨਾ ਕਹਿ ਦੇਣ। 
ਬੱਚਿਆਂ ਨੂੰ ਦੱਸੋ ਕਿ ਜੇਕਰ ਕੋਈ ਤੁਹਾਡੇ ਨਾਲ ਕੋਈ ਵਿਅਕਤੀ ਇਹ ਸਭ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਘਰ ਦੇ ਮੈਂਬਰਾਂ ਅਤੇ ਮੰਮੀ-ਪਾਪਾ ਨੂੰ ਆ ਕੇ ਦੱਸਣ।  ਕਿਸੀ ਨੂੰ ਵੀ ਆਪਣੇ ਆਪ ਟਚ ਨਾ ਕਰਨ ਦਿਓ।


Related News