ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ''ਚ'' ''ਜੂਮ'' ਨਾਲ ਨਹੀਂ ਹੋਵੇਗੀ ਪੜ੍ਹਾਈ, ਜਾਰੀ ਹੋਇਆ ਫਰਮਾਨ
Saturday, Apr 18, 2020 - 04:54 PM (IST)
ਚੰਡੀਗੜ੍ਹ : ਗ੍ਰਹਿ ਮੰਤਰਾਲੇ ਵਲੋਂ 'ਜੂਮ' ਨੂੰ ਅਸੁਰੱਖਿਅਤ ਆਨਲਾਈਨ ਪਲੇਟਫਾਰਮ ਦੱਸਦੇ ਹੋਏ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ 190 ਕਾਲਜਾਂ 'ਚ ਇਸ ਰਾਹੀਂ ਹੋਣ ਵਾਲੇ ਕੰਮ 'ਤੇ ਰੋਕ ਲਾ ਦਿੱਤੀ ਗਈ ਹੈ। ਪੀ. ਯੂ. ਨੇ ਆਪਣਾ ਸ਼ਨੀਵਾਰ ਨੂੰ ਜੂਮ ਰਾਹੀਂ ਹੋਣ ਵਾਲੇ ਸੈਮੀਨਾਰ ਨੂੰ ਮੁਅੱਤਲ ਕਰ ਦਿੱਤਾ ਹੈ ਨਾਲ ਹੀ ਹੋਰ ਵਰਕਸ਼ਾਪ ਅਤੇ ਸੈਮੀਨਾਰ ਵੀ ਇਸ ਰਾਹੀਂ ਨਹੀਂ ਹੋਣਗੇ। ਟੀਚਰਾਂ ਵੱਲੋਂ ਆਨਲਾਈਨ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ, ਜਿਸ ਲਈ ਹੁਣ ਟੀਚਰ ਦੂਜੇ ਪਲੇਟਫਾਰਮ ਦਾ ਇਸਤੇਮਾਲ ਕਰਨਗੇ। ਪੀ. ਯੂ ਹੋਰ ਸੁਰੱਖਿਅਤ ਪਲੇਟਫਾਰਮਾਂ ਦੀ ਤਲਾਸ਼ 'ਚ ਜੁੱਟ ਗਿਆ ਹੈ।
ਲਾਕ ਡਾਊਨ ਵਧਣ ਦੇ ਕਾਰਣ ਯੂ. ਜੀ. ਸੀ. ਦੇ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਪੜ੍ਹਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਅਤੇ ਕਿਹਾ ਗਿਆ ਕਿ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਵੇ। ਪੀ. ਯੂ ਦੇ ਕੁਝ ਟੀਚਰ ਇਸ ਪਲੇਟਫਾਰਮ 'ਤੇ ਕੰਮ ਕਰਨ ਲਈ ਟ੍ਰੇਂਡ ਸਨ ਅਤੇ ਕੁਝ ਨਹੀਂ ਅਤੇ ਕੁਝ ਨੇ ਪੜ੍ਹਾਈ ਜੂਮ ਦੇ ਜਰੀਏ ਸ਼ੁਰੂ ਕਰਵਾ ਦਿੱਤੀ।
ਕੁੱਝ ਟੀਚਰਾਂ ਨੂੰ ਜੋ ਦਿੱਕਤਾਂ ਆ ਰਹੀਆਂ ਸਨ, ਉਨ੍ਹਾਂ ਲਈ ਟ੍ਰੇਨਿੰਗ ਆਯੋਜਿਤ ਕੀਤੀ ਗਈ ਅਤੇ ਨਾਲ ਹੀ ਵਰਕਸ਼ਾਪ ਵੀ ਪੀ. ਯੂ ਵਿੱਚ ਹੋਈਆਂ। ਇਨ੍ਹਾਂ ਵਿਚ ਦੂਜੀਆਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਵੀ ਹਿੱਸਾ ਲਿਆ। ਟ੍ਰੇਨਿੰਗ ਲੈਣ ਤੋਂ ਬਾਅਦ ਸਾਰੇ ਟੀਚਰਾਂ ਨੇ ਜੂਮ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਪੀ. ਯੂ. 'ਚ ਹੜਕੰਪ ਮਚਿਆ ਹੋਇਆ ਹੈ।
ਵੀਰਵਾਰ ਨੂੰ ਗ੍ਰਹ ਮੰਤ੍ਰਾਲੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਜੂਮ ਪਲੇਟਫਾਰਮ ਸੁਰੱਖਿਅਤ ਨਹੀਂ ਹੈ ਅਤੇ ਉਨ੍ਹਾਂ ਦਾ ਡਾਟਾ ਚੋਰੀ ਹੋ ਸਕਦਾ ਹੈ। ਇਸਦੇ ਲਈ ਸੁਝਾਵ ਇਹ ਵੀ ਦਿੱਤਾ ਗਿਆ ਕਿ ਆਪਣੀ ਆਰਿਜਨਲ ਆਈ.ਡੀ. ਦੇ ਜਰੀਏ ਇਸਤੇ ਕੰਮ ਨਾ ਕੀਤਾ ਜਾਵੇ। ਜੂਮ ਤੇ ਕੰਮ ਨਾ ਕਰਨ ਦੀ ਸਲਾਹ ਸਾਰਿਆ ਸਰਕਾਰੀ ਵਿਭਾਗਾਂ ਨੂੰ ਦਿੱਤੀ ਗਈ ਹੈ। ਸੁਤਰਾਂ ਦੇ ਹਵਾਲੇ ਤੋਂ ਪਤਾ ਲਗਾ ਹੈ ਕਿ ਪੀ.ਯੂ ਨੂੰ ਵੀ ਇਸਦੇ ਆਦੇਸ਼ ਆਏ ਹਨ ਜਿਸ ਤੋਂ ਬਾਅਦ ਪੀ.ਯੂ ਵਿੱਚ ਹੜਕੰਪ ਮਚ ਗਿਆ। ਇੱਥੇ ਵੀ ਜੂਮ ਤੇ ਹੀ ਕੰਮ ਹੋ ਰਿਹਾ ਸੀ।