Zomato ਦਾ ਡਲਿਵਰੀ ਬੁਆਏ Bike ਸਣੇ ਸੀਵਰੇਜ 'ਚ ਡਿੱਗਿਆ, ਗੰਦਾ ਪਾਣੀ ਮੂੰਹ 'ਚ ਵੜਿਆ, ਮਾਰੀਆਂ ਚੀਕਾਂ (ਤਸਵੀਰਾਂ)

11/04/2023 11:37:47 AM

ਲੁਧਿਆਣਾ (ਰਾਜ, ਮੁਕੇਸ਼) : ਇੱਥੇ ਮਿਹਰਬਾਨ ਸਥਿਤ ਜਗੀਰਪੁਰ ਰੋਡ ’ਤੇ ਫੂਡ ਡਲਿਵਰ ਕਰਨ ਜਾ ਰਿਹਾ ਜ਼ੋਮੈਟੋ ਦਾ ਡਲਿਵਰੀ ਬੁਆਏ ਖੁੱਲ੍ਹੇ ਪਏ ਸੀਵਰੇਜ ਦੇ ਅੰਦਰ ਮੋਟਰਸਾਈਕਲ ਸਮੇਤ ਜਾ ਡਿੱਗਾ। ਅੰਦਰ ਡਿੱਗਦੇ ਹੀ ਨੌਜਵਾਨ ਨੇ ਜ਼ੋਰ-ਜ਼ੋਰ ਨਾਲ ਚੀਕਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਰੱਸੀ ਪਾ ਕੇ ਪਹਿਲਾਂ ਨੌਜਵਾਨ ਅਤੇ ਬਾਅਦ 'ਚ ਮੋਟਰਸਾਈਕਲ ਨੂੰ ਬਾਹਰ ਕੱਢਿਆ। ਇਲਾਕੇ ਦੇ ਲੋਕਾਂ ਨੇ ਰੋਸ ਜਤਾਉਂਦੇ ਹੋਏ ਦੋਸ਼ ਲਾਇਆ ਕਿ ਪਿਛਲੇ ਕਾਫੀ ਸਮੇਂ ਤੋਂ ਸੜਕ ਖ਼ਰਾਬ ਹੈ ਅਤੇ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹਨ ਪਰ ਇਲਾਕੇ ਦਾ ਕੋਈ ਵੀ ਵਾਲੀ-ਵਾਰਿਸ ਨਹੀਂ ਹੈ। ਇਸ ਕਾਰਨ ਇੱਥੇ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਹ ਸੜਕ ਬਣਾਈ ਜਾਵੇ ਅਤੇ ਸੀਵਰੇਜ ਦੇ ਢੱਕਣ ਬੰਦ ਕਰਵਾਏ ਜਾਣ ਤਾਂ ਕਿ ਮੁੜ ਹਾਦਸਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਏਅਰਬੇਸ 'ਚ ਵੜੇ ਦਹਿਸ਼ਤਗਰਦਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ

PunjabKesari

ਜਾਣਕਾਰੀ ਮੁਤਾਬਕ ਤਨਿਸ਼ਕ ਜ਼ੋਮੈਟੋ 'ਚ ਫੂਡ ਡਲਿਵਰੀ ਕਰਦਾ ਹੈ। ਉਹ ਰਾਤ ਨੂੰ ਇਕ ਰੈਸਟੋਰੈਂਟ ਦਾ ਜਗੀਰਪੁਰ ਰੋਡ ’ਤੇ ਆਰਡਰ ਦੇਣ ਗਿਆ ਸੀ। ਉੱਥੋਂ ਦੀ ਸੜਕ ਕਾਫੀ ਖ਼ਰਾਬ ਸੀ ਅਤੇ ਸੜਕ ’ਤੇ ਪਾਣੀ ਭਰਿਆ ਹੋਇਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਪਾਣੀ ਦੇ ਥੱਲੇ ਸੀਵਰੇਜ ਹੈ, ਜੋ ਖੁੱਲ੍ਹਾ ਹੋਇਆ ਹੈ। ਜਦੋਂ ਉਸ ਨੇ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਸਮੇਤ ਸੀਵਰੇਜ ਦੇ ਅੰਦਰ ਜਾ ਡਿੱਗਾ, ਜਿਸ ਕਾਰਨ ਉਸ ਨੂੰ ਸੱਟਾਂ ਵੀ ਲੱਗੀਆਂ ਅਤੇ ਗੰਦਾ ਪਾਣੀ ਮੂੰਹ 'ਚ ਚਲਾ ਗਿਆ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਆਵਾਜ਼ਾਂ ਮਾਰੀਆਂ। ਦੇਰ ਰਾਤ ਹੋਣ ਕਾਰਨ ਪਹਿਲਾਂ ਤਾਂ ਕਾਫੀ ਸਮੇਂ ਤੱਕ ਕੋਈ ਨਹੀਂ ਆਇਆ। ਫਿਰ ਕਿਸੇ ਰਾਹਗੀਰ ਨੇ ਉਸ ਦੀ ਆਵਾਜ਼ ਸੁਣੀ ਤਾਂ ਉਸ ਨੇ ਲੋਕਾਂ ਨੂੰ ਇਕੱਠਾ ਕੀਤਾ। ਉਸ ਤੋਂ ਬਾਅਦ ਉਸ ਨੂੰ ਰੱਸੀਆਂ ਦੇ ਸਹਾਰੇ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ : Festival ਸੀਜ਼ਨ 'ਚ ਪੰਜਾਬ ਵਾਸੀਆਂ ਨੂੰ ਜ਼ਰੂਰੀ ਸਲਾਹ, ਘਰੋਂ ਬਾਹਰ ਨਿਕਲਣ 'ਤੇ ਬਿਲਕੁਲ ਨਾ ਕਰਨ ਇਹ ਕੰਮ

PunjabKesari

ਇਲਾਕੇ ’ਚ ਰਹਿਣ ਵਾਲੇ ਮਲਕੀਤ ਸਿੰਘ ਚੌਹਾਨ ਨੇ ਦੱਸਿਆ ਕਿ ਸੈਨੀਟੇਸ਼ਨ ਵਿਭਾਗ ਵੱਲੋਂ ਸੀਵਰੇਜ ’ਚ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਪਰ ਇਹ ਵੱਡੀ ਲਾਪਰਵਾਹੀ ਹੈ ਕਿ ਸੜਕ ’ਤੇ ਸੀਵਰੇਜ ਖੁੱਲ੍ਹਾ ਛੱਡਿਆ ਗਿਆ ਹੈ। ਰੋਜ਼ਾਨਾ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜ਼ੋਮੈਟੋ ਚਾਲਕ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਮੋਟਰਸਾਈਕਲ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਜੋ ਖਾਣਾ ਲੈ ਕੇ ਜਾ ਰਿਹਾ ਸੀ, ਉਹ ਵੀ ਸਾਰਾ ਖ਼ਰਾਬ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਬੱਚਾ ਜਾਂ ਕੋਈ ਹੋਰ ਡਿੱਗ ਜਾਂਦਾ ਤਾਂ ਵੱਡਾ ਹਾਦਸਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦੇਵੇ ਤਾਂ ਕਿ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News