ਅੱਜ ਚੰਡੀਗੜ੍ਹ ਦੀਆਂ ਸੜਕਾਂ ''ਤੇ ਜ਼ਰਾ ਬਚ ਕੇ ਕਿਉਂਕਿ...

08/30/2018 8:50:43 AM

ਚੰਡੀਗੜ੍ਹ : ਸ਼ਹਿਰ ਦੀਆਂ ਸੜਕਾਂ 'ਤੇ ਵੀਰਵਾਰ ਨੂੰ ਵਾਹਨ ਧਿਆਨ ਨਾਲ ਚਲਾਉਣਾ, ਕਿਉਂਕਿ ਜੇਕਰ ਕਿਸੇ ਵਾਹਨ ਚਾਲਕ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਟ੍ਰੈਫਿਕ ਪੁਲਸ ਤੋਂ ਇਲਾਵਾ ਫੀਲਡ 'ਚ ਤਾਇਨਾਤ ਹੋਰ ਯੂਨਿਟਾਂ ਦੇ ਜਵਾਨ ਤੁਹਾਡਾ ਚਲਾਨ ਕੱਟ ਦੇਣਗੇ ਕਿਉਂਕਿ ਵੀਰਵਾਰ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਸ 'ਜ਼ੀਰੋ ਟੋਲਰੈਂਸ ਡੇਅ' ਮਨਾ ਰਹੀ ਹੈ। ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੇ ਬੁੱਧਵਾਰ ਨੂੰ ਸਾਰੀਆਂ ਯੂਨਿਟਾਂ ਨੂੰ 30 ਅਗਸਤ ਨੂੰ 'ਜ਼ੀਰੋ ਟੋਲਰੈਂਸ ਡੇਅ' ਮਨਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਨਿਰਦੇਸ਼ਾਂ 'ਚ ਉਨ੍ਹਾਂ ਨੇ ਕਿਹਾ ਕਿ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਪੁਲਸ ਥਾਣੇ, ਪੁਲਸ ਚੌਂਕੀ, ਟ੍ਰੈਫਿਕ, ਪੀ. ਸੀ. ਆਰ. ਤੇ ਫੀਲਡ 'ਚ ਤਾਇਨਾਤ ਪੁਲਸ ਕਰਮੀ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਫੜ੍ਹ ਕੇ ਉਨ੍ਹਾਂ ਦੇ ਚਲਾਨ ਕੱਟਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਲੜਕੀਆਂ ਦੇ ਹੈਲਮੈਟ ਨਾ ਪਹਿਨਣ 'ਤੇ 5 ਸਤੰਬਰ ਤੋਂ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ।


Related News