ਖੰਨਾ ਦੇ ਸਰਾਫਾ ਬਾਜ਼ਾਰ ''ਚ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ''ਚ ਦੇਖੋ ਪੂਰੀ ਘਟਨਾ
Friday, Oct 16, 2020 - 06:25 PM (IST)
ਖੰਨਾ (ਵਿਪਨ ਬੀਜਾ) : ਖੰਨਾ ਦੇ ਸਰਾਫਾ ਬਾਜ਼ਾਰ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਧੀਰਜ ਕੁਮਾਰ ਨਾਂ ਦੇ ਵਿਅਕਤੀ ਨੂੰ 10-12 ਲੋਕਾਂ ਵਲੋਂ ਭਰੇ ਬਾਜ਼ਾਰ 'ਚ ਬੇਇੱਜ਼ਤ ਕੀਤਾ ਗਿਆ, ਇੰਨਾ ਹੀ ਨਹੀਂ ਧੀਰਜ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵਲੋਂ ਉਸ ਦੀ ਪਤਨੀ ਦੇ ਕੱਪੜੇ ਤੱਕ ਪਾੜੇ ਗਏ ਹਨ ਤੇ ਉਸ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਤੋਂ ਦੁਖੀ ਹੋ ਕੇ ਧੀਰਜ ਨੇ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਧੀਰਜ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵਾਇਰਲ ਕੀਤੀ, ਜਿਸ 'ਚ ਉਸ ਨੇ ਉਨ੍ਹਾਂ ਵਿਅਕਤੀਆਂ ਦੇ ਨਾਮ ਲਏ ਜਿਨ੍ਹਾਂ ਦੀ ਕਰਕੇ ਉਹ ਇਹ ਕਦਮ ਚੁੱਕਣ ਲਈ ਮਜ਼ਬੂਰ ਹੋ ਗਿਆ। ਉਥੇ ਹੀ ਉਸ ਨੇ ਪੁਲਸ ਪ੍ਰਸ਼ਾਸਨ 'ਤੇ ਵੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ : ਖ਼ੌਫਨਾਕ ਘਟਨਾ, ਪਿਓ ਨੇ ਪਿੱਲਰ 'ਚ ਮਾਰ ਕੇ ਮਾਰ ਮੁਕਾਈ 5 ਮਹੀਨਿਆਂ ਦੀ ਧੀ
ਬੇਇੱਜ਼ਤੀ ਤੋਂ ਦੁਖੀ ਹੋਕੇ ਖ਼ੁਦਕੁਸ਼ੀ ਕਰਨ ਵਾਲੇ ਧੀਰਜ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਪਤਨੀ ਦੀ ਇਹ ਹਾਲਤ ਦੇਖ ਮੀਡੀਆ ਸਾਹਮਣੇ ਭੂਬਾਂ ਮਾਰ ਰੌਂਦਿਆਂ ਧੀਰਜ ਦੀ ਪਤਨੀ ਵਲੋਂ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀਆ ਨੇ ਇਸ ਪੂਰੇ ਵਿਵਾਦ ਦੀ ਅਸਲ ਵਜ੍ਹਾ ਦਾ ਵੀ ਖੁਲਾਸਾ ਕੀਤਾ। ਉਕਤ ਨੇ ਦੱਸਿਆ ਕਿ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੀੜਤ ਧੀਰਜ ਨੂੰ ਉਸ ਦੇ ਪੁਰਾਣੇ ਮਾਲਕ ਸੱਤਿਅਮ ਜਿਊਲਰਸ ਨਾਮਕ ਦੁਕਾਨ ਦੇ ਮਾਲਕ ਨੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਧੀਰਜ ਦੀ ਕੁੱਟਮਾਰ ਕੀਤੀ ਅਤੇ ਆਪਣੇ ਨਾਲ ਲੈ ਗਏ, ਜਿੱਥੇ ਉਸ ਦੇ ਖਾਲ੍ਹੀ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਗਏ। ਉਥੇ ਹੀ ਪੁਲਸ ਅਧਿਕਾਰੀ ਨੂੰ ਜਦੋਂ ਪੀੜਤ ਧਿਰ ਵਲੋਂ ਸੁਣਵਾਈ ਨਾ ਕਰਨ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜੇਲ 'ਚ ਬੰਦ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਵੱਡੀ ਗੱਲ ਆਈ ਸਾਹਮਣੇ
ਪੀੜਤ ਧਿਰ ਦਾ ਸਪਸ਼ੱਟ ਤੌਰ 'ਤੇ ਕਹਿਣਾ ਹੈ ਕਿ ਦੋਸ਼ੀ ਰਸੂਖਦਾਰ ਹਨ, ਜਿਸ ਕਾਰਨ ਪੁਲਸ ਉਨ੍ਹਾਂ ਖ਼ਿਲਾਫ਼ ਕਾਰਵਾਈ ਤੋਂ ਗੁਰੇਜ਼ ਕਰ ਰਹੀ ਹੈ। ਦੂਜੇ ਪਾਸੇ ਪੁਲਸ ਮਾਮਲੇ ਦੀ ਮੁਕੰਮਲ ਜਾਂਚ ਦਾ ਭਰੋਸਾ ਦਿਵਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ 'ਚ ਪੀੜਤ ਨੂੰ ਇਨਸਾਫ ਦਿਵਾ ਪਾਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੋਮਵਾਰ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ