ਤਸ਼ੱਦਦ ਦੀ ਹੱਦ : ਘਰੋਂ ਕੈਨੇਡਾ ਜਾਣ ਲਈ ਨਿਕਲੇ ਮੁੰਡਿਆਂ ਨਾਲ ਰਾਹ 'ਚ ਜੋ ਬੀਤੀ, ਸੁਣ ਕੋਈ ਯਕੀਨ ਨਹੀਂ ਕਰ ਸਕੇਗਾ

Thursday, Mar 24, 2022 - 01:38 PM (IST)

ਤਸ਼ੱਦਦ ਦੀ ਹੱਦ : ਘਰੋਂ ਕੈਨੇਡਾ ਜਾਣ ਲਈ ਨਿਕਲੇ ਮੁੰਡਿਆਂ ਨਾਲ ਰਾਹ 'ਚ ਜੋ ਬੀਤੀ, ਸੁਣ ਕੋਈ ਯਕੀਨ ਨਹੀਂ ਕਰ ਸਕੇਗਾ

ਸਮਾਣਾ (ਦਰਦ) : ਆਪਣੇ ਘਰੋਂ ਸਭ ਨੂੰ ਮਿਲ ਕੇ ਕੈਨੇਡਾ ਜਾਣ ਲਈ ਨਿਕਲੇ ਮੁੰਡਿਆਂ ਨਾਲ ਦਿੱਲੀ 'ਚ ਜੋ ਤਸ਼ੱਦਦ ਹੋਇਆ, ਉਸ ਨੂੰ ਸੁਣ ਕੇ ਕੋਈ ਵੀ ਯਕੀਨ ਨਹੀਂ ਕਰ ਸਕੇਗਾ ਕਿ ਇੰਝ ਵੀ ਹੋ ਸਕਦਾ ਹੈ। ਅਸਲ 'ਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਨ੍ਹਾਂ 2 ਨੌਜਵਾਨਾਂ ਨੂੰ ਬੰਦੀ ਬਣਾ ਕੁੱਟਮਾਰ ਕੀਤੀ ਗਈ, ਧਮਕੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਕ ਮੈਂਬਰਾਂ ਤੋਂ 60 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਸਬੰਧੀ ਸਦਰ ਪੁਲਸ ਨੇ ਇਕ ਜਨਾਨੀ, ਇਕ ਅਣਪਛਾਤੇ ਵਿਅਕਤੀ ਸਣੇ 7 ਲੋਕਾਂ ਤੇ ਧੋਖਾਦੇਹੀ ਤੇ ਮਨੁੱਖੀ ਤਸਕਰੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਸੁਖਵਿੰਦਰ ਸਿੰਘ ਨਿਵਾਸੀ ਰਾਜਪੁਰਾ, ਸੰਦੀਪ ਸਿੰਘ ਨਿਵਾਸੀ ਝੋਨਾ ਪੱਤੀ ਰਾਜਪੁਰਾ, ਪਾਲੀ ਸਿੱਧੂ ਨਿਵਾਸੀ ਹੈਬੋਵਾਲ ਲੁਧਿਆਣਾ, ਰੋਮੀ ਨਿਵਾਸੀ ਤਰਨਤਾਰਨ, ਭੁਪਿੰਦਰ ਸਿੰਘ ਨਿਵਾਸੀ ਮਾਨਸਾ, ਮਨਜਿੰਦਰ ਕੌਰ ਤੇ ਇਕ ਅਣਪਛਾਤਾ ਵਿਅਕਤੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

ਸਦਰ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਦਮਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਢੈਂਠਲ ਵੱਲੋਂ ਉੱਚ ਪੁਲਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਅਨੁਸਾਰ ਪਿਛਲੇ ਸਾਲ ਵਰਕ ਪਰਮਿਟ ’ਤੇ ਕੈਨੇਡਾ ਜਾਣ ਸਬੰਧੀ ਗੱਲਬਾਤ ਹੋਣ ਤੋਂ ਬਾਅਦ ਮੁਲਜ਼ਮ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰੌਮੀ ਅਤੇ ਇਕ ਅਣਪਛਾਤੀ ਕੁੜੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੱਲਬਾਤ ਅਨੁਸਾਰ 3-3 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। 19 ਜਨਵਰੀ ਰਾਤ 9 ਵਜੇ ਹੋਟਲ ਤੋਂ ਏਅਰਪੋਰਟ ਲਈ ਨਿਕਲੇ, ਉਸ ਵੇਲੇ ਉਨ੍ਹਾਂ ਦੇ ਨਾਲ 4 ਕੁੜੀਆਂ ਅਤੇ ਇਕ ਮੁੰਡਾ ਵੀ ਸੀ। ਪਾਸਪੋਰਟ ਤੇ ਟਿਕਟ ਸਬੰਧੀ ਪੁੱਛਣ ’ਤੇ ਉਨ੍ਹਾਂ ਨੇ ਏਅਰਪੋਰਟ ਜਾ ਕੇ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਆਪਸ ’ਚ ਗੱਲਬਾਤ ਕਰਦਿਆਂ ਉਨ੍ਹਾਂ ’ਤੇ ਸਪ੍ਰੇਅ ਕਰ ਕੇ ਬੇਹੋਸ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਦਿੱਲੀ, PM ਮੋਦੀ ਨਾਲ ਕਰਨਗੇ ਮੁਲਾਕਾਤ

ਹੋਸ਼ ’ਚ ਆਉਣ ’ਤੇ ਉਨ੍ਹਾਂ ਆਪਣੇ ਆਪ ਨੂੰ ਰਿਵਾਲਵਰ, ਪਿਸਤੌਲ ਤੇ ਕਿਰਪਾਨਾਂ ਨਾਲ ਲੈਸ 7-8 ਵਿਅਕਤੀਆਂ ਨਾਲ ਘੇਰੇ ’ਚ ਇਕ ਹਨ੍ਹੇਰੇ ਕਮਰੇ ’ਚ ਰੱਸੀਆਂ ਨਾਲ ਬੰਨ੍ਹਿਆ ਪਾਇਆ। ਉਨ੍ਹਾਂ ਦੇ ਹੋਸ਼ ’ਚ ਆਉਣ ’ਤੇ ਉਨ੍ਹਾਂ ਵਿਅਕਤੀਆਂ ਨੇ ਦੋਹਾਂ ਨੌਜਵਾਨਾਂ ਨੂੰ ਮਜਬੂਰ ਕੀਤਾ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਪਹੁੰਚਣ ਬਾਰੇ ਦੱਸਣ ਅਤੇ ਨਾਲ ਹੀ ਉਨ੍ਹਾਂ ਦੇ ਸਾਥੀ ਪਾਲੀ ਨੂੰ 27-27 ਲੱਖ ਰੁਪਏ ਵੀ ਦੇਣ। ਨੌਜਵਾਨਾਂ ਦੇ ਮਨਾ ਕਰਨ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਦੋਹਾਂ ਨੂੰ ਪੁੱਠਾ ਟੰਗ ਕੇ ਕਰੰਟ ਲਗਾਇਆ ਗਿਆ। ਡਰਾਉਣ-ਧਮਕਾਉਣ ’ਤੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਰਾਹੀਂ ਕੈਨੇਡਾ ਪਹੁੰਚ ਜਾਣ ਲਈ ਦੱਸਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦਾ ਝਗੜਾ ਪਤਨੀ 'ਤੇ ਪਿਆ ਭਾਰੀ, ਪੂਰਾ ਮਾਮਲਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਸਾਥੀ ਨੂੰ 27-27 ਲੱਖ ਰੁਪਏ ਦੇ ਦਿੱਤੇ ਗਏ। ਪੈਸੇ ਮਿਲਣ ਉਪਰੰਤ ਦੋਸ਼ੀਆਂ ਨੇ ਆਪਣੇ ਕਬਜ਼ੇ ’ਚ ਰੱਖੇ ਗਏ ਦੋਵਾਂ ਨੌਜਵਾਨਾਂ ਨੂੰ ਬੇਹੋਸ਼ ਕਰ ਦਿੱਤਾ ਗਿਆ। ਹੋਸ਼ ਆਉਣ ’ਤੇ ਉਨ੍ਹਾਂ ਨੇ ਆਪਣੇ ਆਪ ਨੂੰ ਦਿੱਲੀ ਤੋਂ ਕਰੀਬ 50 ਕਿਲੋਮੀਟਰ ਦੂਰ ਕਿਸੇ ਘਰ ’ਚ ਪਾਇਆ। ਘਰ 'ਚ ਰਹਿੰਦੇ ਵਿਅਕਤੀ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਟਰੇਨ ਦੀ ਪਟੜੀ ’ਤੇ ਪਏ ਮਿਲੇ ਅਤੇ ਉਹ ਉਨ੍ਹਾਂ ਨੂੰ ਚੁੱਕ ਕੇ ਘਰ ਲੈ ਆਇਆ। ਇਸ ਤੋਂ ਬਾਅਦ ਉਹ ਘਰ ਪਹੁੰਚੇ। ਉੱਚ ਅਧਿਕਾਰੀਆਂ ਵੱਲੋਂ ਜਾਂਚ-ਪੜਤਾਲ ਤੋਂ ਬਾਅਦ ਦਿੱਤੇ ਗਏ ਹੁਕਮਾਂ ਤੋਂ ਬਾਅਦ ਸਦਰ ਪੁਲਸ ਵੱਲੋਂ ਸਾਰੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News