ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ

Monday, Nov 09, 2020 - 09:24 AM (IST)

ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ

ਲੁਧਿਆਣਾ (ਰਾਮ) : ਇੱਥੇ ਇਕ ਭਤੀਜੇ ਵੱਲੋਂ ਆਪਣੀ ਚਾਚੀ ਨਾਲ ਨਾਜਾਇਜ਼ ਸਬੰਧ ਬਣਾ ਕੇ ਚਾਚੇ ਦਾ ਵੱਸਦਾ ਘਰ ਪੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚਾਚੀ ਨਾਲ ਕਥਿਤ ਨਾਜਾਇਜ਼ ਸਬੰਧ ਬਣਾ ਕੇ ਪਤੀ-ਪਤਨੀ ਨੂੰ ਵੱਖਰਾ ਕਰਨ, ਫਿਰ ਵਿਆਹ ਦਾ ਲਾਰਾ ਲਗਾ ਕੇ ਚਾਚੀ ਨਾਲ ਮੁੜ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਵਿਆਹ ਤੋਂ ਮੁੱਕਰਨ ਵਾਲੇ ਭਤੀਜੇ ਖ਼ਿਲਾਫ਼ ਜਮਾਲਪੁਰ ਪੁਲਸ ਨੇ ਜਬਰ-ਜ਼ਿਨਾਹ ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ

ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਟਿੱਬਾ ਰੋਡ ਦੇ ਪ੍ਰੇਮ ਵਿਹਾਰ, ਲੁਧਿਆਣਾ ਦੀ ਰਹਿਣ ਵਾਲੀ 30 ਸਾਲਾ ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਭਤੀਜਾ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੀ 'ਸਿੱਖ ਸਿਆਸਤ' 'ਚ ਵੱਡੀ ਕਰਵਟ ਦੇ ਆਸਾਰ!, ਸਾਂਝੀ ਕਮੇਟੀ ਲਈ ਖ਼ਾਕਾ ਤਿਆਰ

ਇਸ ਦੌਰਾਨ ਵਿਆਹੁਤਾ ਦੀ ਆਪਣੇ ਪਤੀ ਦੇ ਭਤੀਜੇ ਨਾਲ ਨੇੜਤਾ ਕਾਇਮ ਹੋ ਗਈ ਅਤੇ ਦੋਹਾਂ ਵਿਚਕਾਰ ਸਰੀਰਕ ਸਬੰਧ ਬਣ ਗਏ, ਜਿਨ੍ਹਾਂ ਬਾਰੇ ਵਿਆਹੁਤਾ ਦੇ ਪਤੀ ਨੂੰ ਪਤਾ ਲੱਗ ਗਿਆ ਤਾਂ ਉਹ ਆਪਣੀ ਪਤਨੀ ਤੋਂ ਵੱਖਰਾ ਹੋ ਗਿਆ, ਜਿਸ ਦਾ ਫ਼ਾਇਦਾ ਚੁੱਕਦੇ ਹੋਏ ਭਤੀਜਾ ਸ਼ੁਭਮ ਵਰਮਾ ਪੁੱਤਰ ਸਰਵਣ ਕੁਮਾਰ ਵਾਸੀ 6 ਨਵੰਬਰ ਨੂੰ ਮੁੜ ਆਪਣੀ ਚਾਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਤਾਜਪੁਰ ਰੋਡ ’ਤੇ ਸਥਿਤ ਰਾਜੂ ਕਾਲੋਨੀ ’ਚ ਆਪਣੀ ਮਾਮੀ ਦੇ ਘਰ ਲੈ ਗਿਆ, ਜਿੱਥੇ ਸ਼ੁਭਮ ਨੇ ਫਿਰ ਤੋਂ ਚਾਚੀ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਬਾਅਦ ’ਚ ਵਿਆਹ ਕਰਵਾਉਣ ਤੋਂ ਮੁੱਕਰ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਿਕਣਗੇ 'ਪਟਾਕੇ', ਸਟਾਲ ਲਾਉਣ ਦੀ ਤਿਆਰੀ ਸ਼ੁਰੂ (ਵੀਡੀਓ)

ਥਾਣਾ ਜਮਾਲਪੁਰ ਦੀ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਸ਼ੁਭਮ ਵਰਮਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

 


 


author

Babita

Content Editor

Related News