ਮਾਮੂਲੀ ਗੱਲ ਨੇ ਧਾਰਿਆ ਖੂਨੀ ਰੂਪ, ਕਿਰਚਾਂ ਮਾਰ-ਮਾਰ ਕਤਲ ਕੀਤਾ ਨੌਜਵਾਨ

Sunday, Dec 13, 2020 - 09:59 PM (IST)

ਮਾਮੂਲੀ ਗੱਲ ਨੇ ਧਾਰਿਆ ਖੂਨੀ ਰੂਪ, ਕਿਰਚਾਂ ਮਾਰ-ਮਾਰ ਕਤਲ ਕੀਤਾ ਨੌਜਵਾਨ

ਭਗਤਾ ਭਾਈ (ਪਰਮਜੀਤ, ਪਰਵੀਨ) : ਮਾਮੂਲੀ ਤਕਰਾਰ ਹੋਣ 'ਤੇ 28 ਸਾਲਾ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਨੇੜਲੇ ਪਿੰਡ ਜਲਾਲ ਵਿਖੇ ਅਮਨਦੀਪ ਸਿੰਘ (28) ਨੂੰ ਪਿੰਡ ਦੇ ਹੀ ਲਛਮਣ ਸਿੰਘ ਨੇ ਕਿਰਚ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਵੱਡੀ ਹਲਚਲ, ਭਾਜਪਾ ਨੇ ਪੰਜਾਬ ਦੇ 4 ਨੇਤਾਵਾਂ ਨੂੰ ਅਚਾਨਕ ਦਿੱਲੀ ਸੱਦਿਆ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਪ੍ਰੀਤਮ ਦਾਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਰਿਵਾਰ ਸਮੇਤ ਪਿੰਡ ਦੀ ਇਕ ਧਾਰਮਿਕ ਜਗ੍ਹਾ ਉੱਪਰ ਭੰਡਾਰਾ ਕਰ ਰਹੇ ਸਨ। ਇਸ ਭੰਡਾਰੇ ਵਿਚ ਪਿੰਡ ਦੇ ਹੋਰ ਸ਼ਰਧਾਲੂ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਲਛਮਣ ਸਿੰਘ ਉਕਤ ਨੇ ਭੰਡਾਰੇ ਵਾਲੀ ਜਗ੍ਹਾ 'ਤੇ ਆ ਕੇ ਸ਼ਰਧਾਲੂਆਂ ਤੋਂ ਪੈਸੇ ਮੰਗਣੇ ਆਰੰਭ ਕਰ ਦਿੱਤੇ। ਇਸ ਦੌਰਾਨ ਜਦੋਂ ਅਮਨਦੀਪ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਲਛਮਣ ਸਿੰਘ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਇਕ ਕਿਰਚ ਕੱਢ ਕੇ ਉਸ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਦਾ ਇਕੱਠ ਦੇਖ ਕੇ ਲਛਮਣ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨ ਅੰਦੋਲਨ ਦੀ ਹਿਮਾਇਤ 'ਚ ਡੀ. ਆਈ. ਜੀ. ਲਖਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਉਧਰ ਜ਼ਖਮੀ ਹਾਲਤ ਵਿਚ ਅਮਨਦੀਪ ਸਿੰਘ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਲਈ ਰੈਫਰ ਕਰ ਦਿੱਤਾ। ਪ੍ਰੰਤੂ ਅਮਨਦੀਪ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਰਸਤੇ ਵਿਚ ਹੀ ਦਮ ਤੋੜ ਗਿਆ। ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਆਰੰਭ ਕਰ ਦਿੱਤੀ ਹੈ। ਜ਼ਿਕਰਯੋਗ ਹੈ ਮ੍ਰਿਤਕ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਸਾਲਾ ਅਤੇ ਇਕ ਸਾਲਾ ਪੁੱਤਰ ਛੱਡ ਗਿਆ ਹੈ।

ਇਹ ਵੀ ਪੜ੍ਹੋ : ਯੋਗਰਾਜ ਸਿੰਘ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਸ਼ਿਵ ਸੈਨਾ ਨੇ ਕੀਤਾ ਵੱਡਾ ਐਲਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦਿਓ ਜਵਾਬ।

author

Gurminder Singh

Content Editor

Related News