ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ

Saturday, Oct 03, 2020 - 09:24 AM (IST)

ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ

ਚੰਡੀਗੜ੍ਹ (ਸੁਸ਼ੀਲ) : ਸੈਕਟਰ-54 ਦੀਆਂ ਝਾੜੀਆਂ ’ਚ ਪਲਸੌਰਾ ਵਾਸੀ ਸੋਨੂੰ ਦਾ ਕਤਲ ਉਸ ਦੇ ਚਚੇਰੇ ਭਰਾ ਨੇ ਆਪਣੇ ਸਾਥੀ ਨਾਲ ਮਿਲ ਕੇ ਕੀਤਾ ਸੀ। ਇਹ ਖ਼ੁਲਾਸਾ ਪੁਲਸ ਜਾਂਚ ’ਚ ਹੋਇਆ ਹੈ। ਪਲਸੌਰਾ ਚੌਂਕੀ ਪੁਲਸ ਨੇ ਮੁੱਖ ਮੁਲਜ਼ਮ ਮਲੋਆ ਵਾਸੀ ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਵਹਿਸ਼ੀ ਦਰਿੰਦੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ ਸੀ 8 ਸਾਲਾ ਬੱਚੀ, ਜ਼ਿਆਦਾ ਖੂਨ ਵਹਿਣ ਕਾਰਨ ਨਿੱਜੀ ਹਸਪਤਾਲ ਰੈਫ਼ਰ

ਪੁੱਛਗਿਛ ’ਚ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਪਲਸੌਰਾ ’ਚ ਰਹਿਣ ਵਾਲੇ ਆਪਣੇ ਚਚੇਰੇ ਭਰਾ ਸੋਨੂੰ ਨੂੰ ਸ਼ਰਾਬ ਪਿਆਉਣ ਤੋਂ ਬਾਅਦ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕੀਤਾ ਅਤੇ ਫਿਰ ਉਸ ਦੀ ਮੌਤ ਹੋਣ ਦੀ ਤਸੱਲੀ ਲਈ ਉਸ ਨੇ ਸੋਨੂੰ ਦਾ ਗਲਾ ਵੀ ਘੁੱਟ ਦਿੱਤਾ। ਪਛਾਣ ਲੁਕਾਉਣ ਲਈ ਉਨ੍ਹਾਂ ਨੇ ਸੋਨੂੰ ਦੇ ਚਿਹਰੇ ’ਤੇ ਪੱਥਰ ਨਾਲ ਵਾਰ ਕੀਤੇ। ਪੁਲਸ ਮਾਮਲੇ ’ਚ ਦੂਜੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : 'ਹਾਈ ਸਕਿਓਰਿਟੀ ਨੰਬਰ ਪਲੇਟ' ਲਗਵਾਉਣ ਵਾਲੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਰਾਹਤ
ਸਖ਼ਤੀ ਕਰਨ ’ਤੇ ਅਪਰਾਧ ਕਬੂਲਿਆ
ਸੈਕਟਰ-54 ਦੀਆਂ ਝਾੜੀਆਂ ’ਚ ਬੁੱਧਵਾਰ ਸਵੇਰੇ ਇਕ ਵਿਅਕਤੀ ਲਹੂ-ਲੂਹਾਨ ਹਾਲਤ ’ਚ ਪਿਆ ਮਿਲਿਆ ਸੀ। ਕਿਸੇ ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਵੇਖਿਆ ਕਿ ਵਿਅਕਤੀ ਦਾ ਚਾਕੂ ਅਤੇ ਪੱਥਰ ਮਾਰ ਕੇ ਕਤਲ ਕੀਤਾ ਗਿਆ ਸੀ। ਫਾਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਸੜਕ ਕੰਢੇ ਮ੍ਰਿਤਕ ਦੀ ਸਾਈਕਲ ਪਈ ਹੋਈ ਸੀ। ਮ੍ਰਿਤਕ ਦੀ ਪਛਾਣ ਪਲਸੌਰਾ ਵਾਸੀ 25 ਸਾਲਾ ਸੋਨੂੰ ਦੇ ਰੂਪ ’ਚ ਹੋਈ।

ਇਹ ਵੀ ਪੜ੍ਹੋ : ਦਰਦਨਾਕ : ਖੱਡ 'ਚ ਡਿਗੀ ਕਾਰ 'ਚੋਂ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ, ਨੇੜੇ ਪਈਆਂ ਸੀ ਬੀਅਰ ਦੀਆਂ ਬੋਤਲਾਂ

ਸੈਕਟਰ-39 ਥਾਣਾ ਪੁਲਸ ਨੂੰ ਜਾਂਚ ’ਚ ਪਤਾ ਲੱਗਿਆ ਕਿ ਮ੍ਰਿਤਕ ਪੇਂਟਰ ਸੀ ਅਤੇ ਉਹ ਸੈਕਟਰ-33 ’ਚ ਇਕ ਠੇਕੇਦਾਰ ਕੋਲ ਕੰਮ ਕਰਦਾ ਸੀ। ਪਲਸੌਰਾ ਚੌਂਕੀ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਇਸ ਦੌਰਾਨ 2 ਸ਼ੱਕੀ ਲੋਕਾਂ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੂੰ ਸੋਨੂੰ ਦੇ ਚਚੇਰੇ ਭਰਾ ’ਤੇ ਸ਼ੱਕ ਹੋਇਆ। ਪੁਲਸ ਨੇ ਉਸ ਨੂੰ ਰਾਊਂਡਅਪ ਕਰ ਕੇ ਮੁਲਜ਼ਮ ਰਾਜੀਵ ਕੁਮਾਰ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਅਪਰਾਧ ਕਬੂਲ ਕਰ ਲਿਆ।

 


 


author

Babita

Content Editor

Related News