ਸਟੱਡੀ ਵੀਜ਼ੇ ''ਤੇ UK ਜਾਣ ਦੀ ਫਾਈਲ ਲਾਈ ਬੈਠਾ ਨੌਜਵਾਨ ਅਚਾਨਕ ਪੁੱਜਾ ਸਲਾਖ਼ਾਂ ਪਿੱਛੇ, ਜਾਣੋ ਪੂਰਾ ਮਾਮਲਾ
Tuesday, Feb 23, 2021 - 03:09 PM (IST)
ਮਾਛੀਵਾੜਾ ਸਾਹਿਬ (ਟੱਕਰ) : ਸਟੱਡੀ ਵੀਜ਼ੇ 'ਤੇ ਯੂ. ਕੇ. ਜਾਣ ਦੀ ਤਿਆਰੀ ਕਰੀ ਬੈਠਾ ਨੌਜਵਾਨ ਆਪਣੀ ਘਟੀਆ ਹਰਕਤ ਕਾਰਨ ਅਚਾਨਕ ਸਲਾਖ਼ਾਂ ਪਿੱਛੇ ਪੁੱਜ ਗਿਆ। ਉਕਤ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਮਾਛੀਵਾੜਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਜੇ ਕੁੱਝ ਦਿਨ ਪਹਿਲਾਂ ਹੀ ਮਾਛੀਵਾੜਾ ਪੁਲਸ ਵੱਲੋਂ ਇੱਕ ਕਿੱਲੋ ਅਫ਼ੀਮ ਸਮੇਤ ਫਰੂਟ ਵਿਕਰੇਤਾ ਤੇ ਆੜ੍ਹਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਪੰਜਾਬ ਸਰਕਾਰ ਮੁਫ਼ਤ ਦੇਵੇਗੀ ਇਹ ਸਹੂਲਤ, ਇੰਝ ਕਰੋ ਅਪਲਾਈ
ਅੱਜ ਫਿਰ ਪੁਲਸ ਵੱਲੋਂ 600 ਗ੍ਰਾਮ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਸਰਹਿੰਦ ਨਹਿਰ ਗੜ੍ਹੀ ਦੇ ਪੁਰਾਣੇ ਪੁਲ ਵੱਲੋਂ 2 ਵਿਅਕਤੀ ਮੋਟਰਸਾਈਕਲ ’ਤੇ ਸਵਾਰ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਨੂੰ ਦੇਖ ਘਬਰਾ ਕੇ ਪਿੱਛੇ ਮੁੜਨ ਲੱਗੇ।
ਇਹ ਵੀ ਪੜ੍ਹੋ : ਜਗਰਾਓਂ 'ਚ 2 ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ, ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ
ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਆਪਣੀ ਪੈਂਟ ਦੀ ਜੇਬ 'ਚੋਂ ਕੋਈ ਵਜ਼ਨਦਾਰ ਵਸਤੂ ਕੱਢੀ ਅਤੇ ਨਹਿਰ ਕਿਨਾਰੇ ਸੁੱਟ ਕੇ ਭੱਜਣ ਲੱਗੇ ਤਾਂ ਇਸ ਦੌਰਾਨ ਪੁਲਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦੋਹਾਂ ਦੀ ਪਛਾਣ ਸੁਖਵਿੰਦਰ ਸਿੰਘ ਤੇ ਹਰਜੋਤ ਸਿੰਘ ਵਜੋਂ ਹੋਈ ਅਤੇ ਜੋ ਇਨ੍ਹਾਂ ਵੱਲੋਂ ਪੈਕੇਟ ਸੁੱਟਿਆ ਗਿਆ ਸੀ, ਉਸ ’ਚੋਂ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਸ ਵੱਲੋਂ ਇਨ੍ਹਾਂ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਛੱਤਬੀੜ ਚਿੜੀਆਘਰ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਘੁੰਮਣ ਦਾ ਆਵੇਗਾ ਹੋਰ ਮਜ਼ਾ
ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਇਨ੍ਹਾਂ ’ਚੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਹਰਜੋਤ ਸਿੰਘ ਦੀ ਉਮਰ 23 ਸਾਲਾਂ ਦੀ ਹੈ, ਜਿਸ ਨੇ ਸਟੱਡੀ ਵੀਜ਼ੇ ’ਤੇ ਯੂ. ਕੇ. ਜਾਣਾ ਸੀ। ਇਸ ਸਬੰਧੀ ਉਸਨੇ ਆਪਣੀ ਫਾਈਲ ਵੀ ਜਮ੍ਹਾਂ ਕਰਵਾਈ ਹੋਈ ਹੈ ਪਰ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ’ਚ ਲੱਗ ਗਿਆ ਅਤੇ ਸਲਾਖ਼ਾਂ ਪਿੱਛੇ ਪਹੁੰਚ ਗਿਆ।
ਨੋਟ : ਪੰਜਾਬ 'ਚ ਵੱਧਦੀ ਜਾ ਰਹੀ ਨਸ਼ਾ ਤਸਕਰੀ ਬਾਰੇ ਦਿਓ ਆਪਣੀ ਰਾਏ