ਖੰਨਾ 'ਚ ਰਾਤ ਵੇਲੇ ਵੱਡੀ ਵਾਰਦਾਤ, ਮੁੰਡੇ ਨੇ ਥਾਣੇਦਾਰ 'ਤੇ ਚੜ੍ਹਾ ਦਿੱਤਾ ਮੋਟਰਸਾਈਕਲ, ਜਾਣੋ ਪੂਰਾ ਮਾਜਰਾ

Thursday, Sep 21, 2023 - 02:00 PM (IST)

ਖੰਨਾ (ਵਿਪਨ) : ਖੰਨਾ ਦੇ ਚੰਡੀਗੜ੍ਹ ਰੋਡ 'ਤੇ ਪਿੰਡ ਮਲਕਪੁਰ ਨੇੜੇ ਪੁਲਸ ਨਾਕੇ 'ਤੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ। ਇੱਥੇ ਥਾਣੇਦਾਰ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ ਗਿਆ। ਗੰਭੀਰ ਜ਼ਖਮੀ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਨੂੰ ਦੇਖਦੇ ਹੋਏ ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਥਾਣੇਦਾਰ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਵੱਲੋਂ ਰਾਤ ਨੂੰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਮਲਕਪੁਰ ਨੇੜੇ ਨਾਕਾ ਲਾਇਆ ਹੋਇਆ ਸੀ।

ਇਹ ਵੀ ਪੜ੍ਹੋ : ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਹੁਕਮ

ਨਾਕੇ 'ਤੇ ਇਕ ਮੋਟਰਸਾਈਕਲ ਸਵਾਰ ਖੰਨਾ ਵੱਲ ਆ ਰਿਹਾ ਸੀ। ਉਸ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਦੇਖ ਕੇ ਨੌਜਵਾਨ ਨੇ ਮੋਟਰਸਾਈਕਲ ਦੀ ਸਪੀਡ ਵਧਾ ਦਿੱਤੀ। ਤੇਜ਼ ਰਫ਼ਤਾਰ ਹੋਣ ਕਾਰਨ ਉਹ ਮੋਟਰਸਾਈਕਲ ਤੋਂ ਕੰਟਰੋਲ ਗੁਆ ਬੈਠਾ ਅਤੇ ਸਿੱਧਾ ਥਾਣੇਦਾਰ ਦੇ 'ਤੇ ਮੋਟਰਸਾਇਕਲ ਚੜ੍ਹਾ ਦਿੱਤਾ। ਲਹੂ-ਲੁਹਾਨ ਹੋਏ ਥਾਣੇਦਾਰ ਨੂੰ ਪੁਲਸ ਪਾਰਟੀ ਨੇ ਆਪਣੀ ਗੱਡੀ 'ਚ ਹਸਪਤਾਲ ਦਾਖ਼ਲ ਕਰਾਇਆ। 

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਰਾਜਪਾਲ ਨੂੰ ਫਿਰ ਲਿਖੀ ਚਿੱਠੀ, ਜਾਣੋ ਇਸ ਵਾਰ ਕੀ ਲਿਖਿਆ
ਹੱਥ ਬੁਰੀ ਤਰ੍ਹਾਂ ਡੈਮੇਜ, ਸਰਜਰੀ ਹੋਵੇਗੀ
ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਆਕਾਸ਼ ਨੇ ਦੱਸਿਆ ਕਿ ਥਾਣੇਦਾਰ ਦਾ ਹੱਥ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਸਰਜਰੀ ਦੀ ਲੋੜ ਹੈ ਅਤੇ ਬੀ. ਪੀ. ਵੀ ਨਾਰਮਲ ਨਹੀਂ ਹੋ ਰਿਹਾ ਸੀ। ਸਰੀਰ 'ਤੇ ਹੋਰ ਵੀ ਸੱਟਾਂ ਲੱਗੀਆਂ। ਇਸ ਲਈ ਉਨ੍ਹਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਥਾਣੇਦਾਰ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਲਤ ਠੀਕ ਹੈ ਅਤੇ ਉਸ ਦੇ ਦੰਦਾਂ 'ਤੇ ਸੱਟਾਂ ਵੱਜੀਆਂ ਹਨ। ਫਿਲਹਾਲ ਪਰਿਵਾਰ ਵਾਲੇ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲੈ ਗਏ ਹਨ। 
ਐੱਸ. ਐੱਸ. ਪੀ. ਕੌਂਡਲ ਨੇ ਜਾਣਿਆ ਹਾਲ 
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਤੁਰੰਤ ਜ਼ਖ਼ਮੀ ਥਾਣੇਦਾਰ ਦਾ ਹਾਲ-ਚਾਲ ਜਾਣਿਆ। ਸਦਰ ਥਾਣੇ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਆਪਣੇ ਫੋਨ ਰਾਹੀਂ ਐੱਸ. ਐੱਸ. ਪੀ. ਕੌਂਡਲ ਦੀ ਗੱਲ ਜਖ਼ਮੀ ਥਾਣੇਦਾਰ ਨਾਲ ਕਰਵਾਈ। ਐੱਸ. ਐੱਸ. ਪੀ. ਨੇ ਥਾਣੇਦਾਰ ਨੂੰ ਹੌਂਸਲਾ ਦਿੱਤਾ ਅਤੇ ਨਾਲ ਹੀ ਐੱਸ. ਐੱਚ. ਓ. ਨੂੰ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News