ਸੋਢਲ ਫਾਟਕ ''ਤੇ ਨੌਜਵਾਨ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਖੁਦਕੁਸ਼ੀ

Wednesday, Oct 25, 2017 - 06:36 AM (IST)

ਸੋਢਲ ਫਾਟਕ ''ਤੇ ਨੌਜਵਾਨ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਖੁਦਕੁਸ਼ੀ

ਜਲੰਧਰ, (ਗੁਲਸ਼ਨ)- ਮੰਗਲਵਾਰ ਦੁਪਹਿਰ ਸੋਢਲ ਫਾਟਕ 'ਤੇ ਇਕ ਨੌਜਵਾਨ ਨੇ ਟਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਿਕਾਸ ਫੰਡ ਪੁੱਤਰ ਯਸ਼ਪਾਲ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਉਮੀਦਵਾਰ ਦੇ ਮੁਤਾਬਕ ਨੌਜਵਾਨ ਮੋਟਰਸਾਈਕਲ 'ਤੇ ਸੋਢਲ ਫਾਟਕ ਦੇ ਕੋਲ ਆਇਆ ਸੀ ਪਰ ਕਾਫੀ ਦੇਰ ਇਧਰ-ਉਧਰ ਘੁੰਮਦਾ ਰਿਹਾ ਅਤੇ ਸਿਗਰਟ ਪੀਂਦਾ ਰਿਹਾ। ਜਿਵੇਂ ਹੀ ਟਰੇਨ ਆਈ ਤਾਂ ਉਸ ਨੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ 'ਤੇ ਮੁਲਾਜ਼ਮ ਰਜਿੰਦਰ ਕੁਮਾਰ ਨੇ ਦੱਸਿਆ ਕਿ ਵਿਕਾਸ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕੀਤੀ ਹੈ। ਪੁਲਸ ਮੁਤਾਬਕ ਮ੍ਰਿਤਕ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ ਪਰ ਉਸ ਦੇ ਕੋਈ ਬੱਚਾ ਨਹੀਂ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ ਇਕ ਭਰਾ ਅਤੇ ਇਕ ਭੈਣ ਸੀ। ਪੁਲਸ ਨੇ ਮ੍ਰਿਤਕ ਦੀ ਮਾਂ, ਪਤਨੀ ਦੀਪਿਕਾ ਅਤੇ ਉਸ ਦੇ ਭਰਾ ਮਨੀਸ਼ ਦੇ ਬਿਆਨ ਲੈ ਕੇ  ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।


Related News