ਤੇਜ਼ ਹਨੇਰੀ ਦੌਰਾਨ ਦਰੱਖਤ ਡਿਗਣ ਨਾਲ ਨੌਜਵਾਨ ਗੰਭੀਰ ਜ਼ਖਮੀ

Saturday, Jun 15, 2019 - 10:39 PM (IST)

ਤੇਜ਼ ਹਨੇਰੀ ਦੌਰਾਨ ਦਰੱਖਤ ਡਿਗਣ ਨਾਲ ਨੌਜਵਾਨ ਗੰਭੀਰ ਜ਼ਖਮੀ

ਰਾਜਾਸਾਂਸੀ(ਰਾਜਵਿੰਦਰ)— ਇਲਾਕੇ 'ਚ ਤੇਜ਼ ਹਨੇਰੀ ਕਾਰਨ ਸੜਕ ਕਿਨਾਰੇ ਲੱਗੇ ਦਰੱਖਤ ਦੇ ਡਿਗਣ ਨਾਲ ਇਕ ਨੋਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰੀਸਿਮਰਨ ਸਿੰਘ ਫੌਜੀ, ਜੋ ਕਿ ਗੁਰੂ ਰਾਮਦਾਸ ਏਅਰਪੋਰਟ 'ਚ ਨੌਕਰੀ ਕਰਦਾ ਹੈ, ਨੇ ਦੱਸਿਆਂ ਜੋਧ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਉਗਰ ਔਲਖ, ਜੋ ਕਿ ਆਪਣੇ ਪਿਤਾ ਨਾਲ ਸ਼ੂਗਰ ਮਿੱਲ ਭਲਾ ਪਿੰਡ ਦੇ ਸਾਹਮਣੇ ਢਾਬੇ ਤੇ ਕੰਮ ਕਰਦਾ ਹੈ, ਸ਼ਾਮ ਕਰੀਬ ਚਾਰ ਵਜੇ ਆਪਣੇ ਘਰ ਉਗਰ ਔਲਖ ਨੂੰ ਜਾ ਰਿਹਾ ਸੀ ਕਿ ਤੇਜ਼ ਹਨੇਰੀ ਕਾਰਨ ਸੜਕ ਕਿਨਾਰੇ ਲੱਗਾ ਦਰਖਤ ਉਨ੍ਹਾਂ ਉਪਰ ਆਣ ਡਿੱਗਾ, ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। 

ਉਕਤ ਵਿਅਕਤੀ ਨੇ ਦੱਸਿਆਂ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਅਜਨਾਲਾ ਨੂੰ ਜਾ ਰਿਹਾ ਸੀ ਕਿ ਉਸ ਨੂੰ ਰਸਤੇ 'ਚ ਇਕ ਨੌਜਵਾਨ ਜ਼ਖਮੀ ਹਾਲਤ 'ਚ ਮਿਲਿਆ, ਜਿਸ ਨੂੰ ਉਸੇ ਵਕਤ ਅਜਨਾਲਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਪਰ ਸੱਟਾ ਗੰਭੀਰ ਹੋਣ ਕਾਰਨ ਡਾਕਟਰ ਨੇ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ।


author

Baljit Singh

Content Editor

Related News