ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ

Saturday, Sep 19, 2020 - 11:48 AM (IST)

ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਹਰਿੰਦਰ ਨਗਰ ਵਿਖੇ ਆਪਣੇ ਸਹੁਰੇ ਘਰ ਵਿਖੇ ਇਕ ਸਾਂਢੂ ਨੇ ਦੂਜੇ ਸਾਂਢੂ ’ਤੇ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦਾ ਗੁਪਤ ਅੰਗ ਸਮੇਤ ਛਾਤੀ ਅਤੇ ਲੱਤਾਂ ਸੜ ਗਈਆਂ। ਜ਼ਖਮੀਂ ਹਾਲਤ ’ਚ ਪੀੜਤ ਰਣਜੀਤ ਕੁਮਾਰ ਪੁੱਤਰ ਰਾਮ ਮੂਰਤੀ ਤਵਾਸੀ ਪਿੰਡ ਮੁਲਾਨਪੁਰ, ਯੂ. ਪੀ. ਹਾਲ ਵਾਸੀ ਪ੍ਰੀਤ ਨਗਰ ਪਟਿਆਲਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨੌਜਵਾਨ ਦਾ ਕਤਲ, ਹਸਪਤਾਲ 'ਚ ਲਾਸ਼ ਨੂੰ ਪਏ ਕੀੜੇ (ਵੀਡੀਓ)

ਮਾਮਲੇ ’ਚ ਰਣਜੀਤ ਕੁਮਾਰ ਦੀ ਸ਼ਿਕਾਇਤ ’ਤੇ ਉਸ ਦੇ ਸਾਂਢੂ ਮਹੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਸਰਹਿੰਦ ਰੋਡ ਨੇੜ ਗੀਤਾ ਪੈਟਰੋਲ ਪੰਪ ਪਟਿਆਲਾ ਖ਼ਿਲਾਫ਼ ਇਰਾਦਾ ਕਤਲ-307 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਣਜੀਤ ਕੁਮਾਰ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਹਨ ਕਿ ਰਣਜੀਤ ਕੁਮਾਰ ਦੀ ਸੱਸ ਬੀਮਾਰ ਸੀ।

ਇਹ ਵੀ ਪੜ੍ਹੋ : ਗਲੀਆਂ ਦੇ ਅਵਾਰਾ ਕੁੱਤਿਆਂ 'ਤੇ ਕਹਿਰ ਢਾਹ ਰਿਹਾ ਸੀ ਸਨਕੀ ਨੌਜਵਾਨ, ਕੈਮਰੇ 'ਚ ਕੈਦ ਹੋਈ ਕਰਤੂਤ

ਉਹ ਉਸ ਦਾ ਪਤਾ ਲੈਣ ਲਈ ਹਰਿੰਦਰ ਨਗਰ ਵਿਖੇ ਗਿਆ ਹੋਇਆ ਸੀ ਅਤੇ ਉੱਥੇ ਉਸ ਦਾ ਸਾਂਢੂ ਮਹੇਸ਼ ਕੁਮਾਰ ਵੀ ਆਇਆ ਹੋਇਆ ਸੀ, ਜਿਸ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਰਣਜੀਤ ਕੁਮਾਰ ਆਪਣੇ ਘਰ ਆ ਗਿਆ।

ਇਹ ਵੀ ਪੜ੍ਹੋ : ਪਿਓ ਨੇ ਨਾਬਾਲਗ ਧੀ ਦਾ ਕਰਾਇਆ ਜ਼ਬਰੀ ਵਿਆਹ, ਪਤੀ ਦੇ ਰਿਸ਼ਤੇਦਾਰ ਕਰਦੇ ਸੀ ਜਬਰ-ਜ਼ਿਨਾਹ

ਉਸ ਦਾ ਸਾਂਢੂ ਮਹੇਸ਼ ਕੁਮਾਰ ਸ਼ਿਕਾਇਤ ਕਰਤਾ ਰਣਜੀਤ ਕੁਮਾਰ ਦੇ ਘਰ ਆਇਆ ਅਤੇ ਉਸ ਤੋਂ ਮੁਆਫ਼ੀ ਮੰਗ ਕੇ ਉਸ ਨੂੰ ਦੁਬਾਰਾ ਸਹੁਰੇ ਘਰ ਹਰਿੰਦਰ ਨਗਰ ਲੈ ਗਿਆ, ਜਿੱਥੇ ਮਹੇਸ਼ ਕੁਮਾਰ ਨੇ ਰਣਜੀਤ ਕੁਮਾਰ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ, ਜਿਸ ਨਾਲ ਉਸ ਦੀਆਂ ਲੱਤਾਂ, ਛਾਤੀ ਅਤੇ ਗੁਪਤ ਅੰਗ ਝੁਲਸ ਗਏ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਹੇਸ਼ ਕੁਮਾਰ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 


author

Babita

Content Editor

Related News