ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Wednesday, Jul 10, 2024 - 10:51 AM (IST)

ਤਲਵੰਡੀ ਭਾਈ (ਗੁਲਾਟੀ) : ਅੱਜ ਸ਼ਾਮੀ ਪਿੰਡ ਕੋਟ ਕਰੋੜ ਕਲਾਂ ਵਿਖੇ 35 ਸਾਲਾਂ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਤਾਰੀ ਪੁੱਤਰ ਰੁਲਦੂ ਸਿੰਘ ਵਾਸੀ ਕੋਟ ਕਰੋੜ ਕਲਾਂ ਵਜੋਂ ਹੋਈ, ਜੋ ਤਲਵੰਡੀ ਭਾਈ ਵਿਖੇ ਟੋਕਿਆਂ ਵਾਲੀ ਦੁਕਾਨ ’ਤੇ ਕੰਮ ਕਰਦਾ ਸੀ।
ਬੀਤੀ ਸ਼ਾਮ ਪਿੰਡ ਕੋਟ ਕਰੋੜ ਕਲਾਂ ਕਿਸੇ ਘਰ ’ਚ ਟੋਕਾ ਲਾਉਣ ਗਿਆ ਸੀ। ਜਿੱਥੇ ਪੱਖੇ ’ਚ ਕਰੰਟ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ’ਚ ਮਾਤਮ ਛਾਇਆ ਗਿਆ।