ਪੁਰਤਗਾਲੀ ਲਾੜੀ ਨੇ ਮਿੱਟੀ ''ਚ ਰੋਲ੍ਹੇ ਪੰਜਾਬੀ ਨੌਜਵਾਨ ਦੇ ਸੁਫ਼ਨੇ, ਆਸਟ੍ਰੇਲੀਆ ਪੁਲਸ ਨੇ ਕੀਤਾ ਡਿਪੋਰਟ
Monday, Sep 14, 2020 - 11:48 AM (IST)
ਪਟਿਆਲਾ (ਬਲਜਿੰਦਰ) : ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ’ਚ ਜਾਣ ਦੀ ਚਾਹ ਦਾ ਲਗਾਤਾਰ ਲਾਲਚੀ ਵਿਅਕਤੀਆਂ ਵੱਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਵੱਡੇ ਦੇਸ਼ਾਂ ’ਚ ਸੈਟਲ ਹੋਣ ਨੂੰ ਲੈ ਕੇ ਰੋਜ਼ਾਨਾ ਕਈ ਅਜਿਹੇ ਧੋਖਾਧੜੀ ਦੇ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਕੇਸ ਪਾਵਰ ਕਾਲੋਨੀ ਪਟਿਆਲਾ 'ਚ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਨਾਲ 33 ਲੱਖ ਰੁਪਏ ਦੀ ਠੱਗੀ ਵੱਜੀ ਹੈ।
ਇਹ ਵੀ ਪੜ੍ਹੋ : ਮੋਹਾਲੀ ਦੀ ਮਾਰਕਿਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ
ਏਜੰਟ ਨੇ ਪੈਸੇ ਲੈ ਕੇ ਪਰਮਜੀਤ ਕੌਰ ਨਾਂ ਦੀ ਜਨਾਨੀ ਦੇ ਬੇਟੇ ਨੂੰ ਪੁਰਤਗਾਲ ਭੇਜਣਾ ਸੀ ਪਰ ਉਸ ਨੂੰ ਆਸਟ੍ਰੇਲੀਆ ਭੇਜ ਦਿੱਤਾ ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕ੍ਰਿਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜਨਤਾ ਨਗਰ ਧੁਰੀ ਜ਼ਿਲ੍ਹਾ ਸੰਗਰੂਰ ਖਿਲਾਫ 420 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਮਨਜਿੰਦਰ ਸਿੰਘ ਮਲੇਸ਼ੀਆ ’ਚ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ : ਸਾਬਕਾ DGP ਸੈਣੀ ਦੇ 26 ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ, ਸਾਹਮਣੇ ਆਈ ਅਹਿਮ ਗੱਲ
ਕ੍ਰਿਪਾਲ ਸਿੰਘ ਉਸ ਦਾ ਰਿਸ਼ਤੇਦਾਰ ਹੈ, ਜਿਸ ਨੇ ਪਰਮਜੀਤ ਕੌਰ ਨੂੰ ਕਿਹਾ ਕਿ ਉਹ ਉਸ ਦੇ ਬੇਟੇ ਨੂੰ ਯੂਰਪੀਅਨ ਦੇਸ਼ ’ਚ ਸੈੱਟ ਕਰਵਾ ਦੇਵੇਗਾ। ਇਸ ਤੋਂ ਬਾਅਦ ਕ੍ਰਿਪਾਲ ਸਿੰਘ ਨੇ ਸ਼ਿਕਾਇਤ ਕਰਤਾ ਦੇ ਬੇਟੇ ਮਨਜਿੰਦਰ ਸਿੰਘ ਦਾ ਵਿਆਹ ਇਕ ਪੁਰਤਗਾਲੀ ਕੁੜੀ ਨਾਲ ਕਰਵਾ ਦਿੱਤਾ। ਪੁਰਤਗਾਲੀ ਕੁੜੀ ਵਿਆਹ ਤੋਂ ਬਾਅਦ ਵਾਪਸ ਪੁਰਤਗਾਲ ਚਲੀ ਗਈ। ਇਸ ਤੋਂ ਬਾਅਦ ਪਰਮਜੀਤ ਕੌਰ ਨੇ ਕ੍ਰਿਪਾਲ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਖਾਤਿਆਂ ’ਚ 33 ਲੱਖ ਰੁਪਏ ਪਾ ਦਿੱਤੇ। ਇਸ ਤੋਂ ਬਾਅਦ ਕ੍ਰਿਪਾਲ ਸਿੰਘ ਨੇ ਉਸ ਦੇ ਬੇਟੇ ਨੂੰ ਪੁਰਤਗਾਲ ਦੀ ਬਜਾਏ ਆਸਟ੍ਰੇਲੀਆ ਭੇਜ ਦਿੱਤਾ।
ਜਦੋਂ ਉਸ ਦੇ ਬੇਟੇ ਨੇ ਆਸਟ੍ਰੇਲੀਆ ਜਾ ਕੇ ਪੀ. ਆਰ. ਲਈ ਅਪਲਾਈ ਕੀਤਾ ਤਾਂ ਅਤੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਬੁਲਾਇਆ ਤਾਂ ਉਹ ਆਸਟ੍ਰੇਲੀਆ ਨਹੀਂ ਆਈ। ਇਸ ਤੋਂ ਬਾਅਦ ਉਸ ਦੇ ਬੇਟੇ ਨੂੰ ਆਸਟ੍ਰੇਲੀਆ ਦੀ ਪੁਲਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ ਅਤੇ ਹਿਰਾਸਤ ’ਚੋਂ ਬਾਹਰ ਆਉਣ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ। ਇਸ ਤਰ੍ਹਾਂ ਪਹਿਲਾਂ ਤਾਂ ਉਸ ਦੇ ਬੇਟੇ ਨੂੰ ਪੁਰਤਗਾਲ ਦੀ ਬਜਾਏ ਆਸਟ੍ਰੇਲੀਆ ਭੇਜ ਦਿੱਤਾ ਗਿਆ ਅਤੇ ਫਿਰ ਪੁਰਤਗਾਲੀ ਕੁੜੀ ਦੇ ਆਸਟ੍ਰੇਲੀਆ ਨਾ ਪਹੁੰਚਣ ਕਾਰਣ ਉਸ ਦੇ ਬੇਟੇ ਮਨਜਿੰਦਰ ਸਿੰਘ ਦਾ ਪੀ. ਆਰ. ਦਾ ਕੇਸ ਰੱਦ ਹੋ ਗਿਆ।