ਝਗੜਾ ਰੋਕਣ ਗਏ ਨੌਜਵਾਨ ਨੂੰ 2 ਭਰਾਵਾਂ ਨੇ ਪਹਿਲੀ ਮੰਜ਼ਿਲ ਤੋਂ ਦਿੱਤਾ ਧੱਕਾ, ਮੌਤ

09/18/2022 9:37:19 AM

ਸਾਹਨੇਵਾਲ (ਜ. ਬ.) : ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਂਕੀ ਕੰਗਣਵਾਲ ਦੇ ਇਲਾਕੇ ਗਿਆਸਪੁਰਾ ਦੇ ਸੂਆ ਰੋਡ ’ਤੇ ਸਥਿਤ ਇਕ ਵਿਹੜੇ ’ਚ ਰਹਿਣ ਵਾਲੇ 27 ਸਾਲਾ ਨੌਜਵਾਨ ਨੂੰ ਵਿਹੜੇ ’ਚ ਹੀ ਰਹਿੰਦੇ 2 ਭਰਾਵਾਂ ਵੱਲੋਂ ਪਹਿਲੀ ਮੰਜ਼ਿਲ ਦੀ ਛੱਤ ਤੋਂ ਧੱਕਾ ਦੇ ਦਿੱਤਾ ਗਿਆ। ਇਸ ਨਾਲ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਹਸਪਤਾਲ ਲਿਜਾਂਦੇ ਹੋਏ ਰਸਤੇ ’ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਕਸੂਰ ਸਿਰਫ ਇਹ ਸੀ ਕਿ ਉਹ ਕਥਿਤ ਮੁਲਜ਼ਮ ਭਰਾਵਾਂ ਨੂੰ ਇਕ ਹੋਰ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਝਗੜਾ ਕਰਨ ਤੋਂ ਰੋਕ ਰਿਹਾ ਸੀ।

ਇਹ ਵੀ ਪੜ੍ਹੋ : ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਚੌਂਕੀ ਕੰਗਣਵਾਲ ਦੀ ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੌਂਕੀ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਲੇਂਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬਾਊ ਛਪਰਾ ਮੋਰਵਨ, ਯੂ. ਪੀ. ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਜੀਜਾ ਭੀਮ ਸਿੰਘ ਪੁੱਤਰ ਝਗਰੂ ਸਿੰਘ ਵਾਸੀ ਕੁਲਵੀਰ ਦਾ ਵਿਹੜਾ, ਗਲੀ ਨੰਬਰ 2, ਸੂਆ ਰੋਡ, ਗਿਆਸਪੁਰਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਬੀਤੀ 15 ਸਤੰਬਰ ਨੂੰ ਵਿਹੜੇ ਦੀ ਪਹਿਲੀ ਮੰਜ਼ਿਲ ਉੱਪਰ ਰਹਿਣ ਵਾਲੇ ਤੂਫਾਨ ਸਿੰਘ ਪੁੱਤਰ ਗੌਤਮ ਪ੍ਰਸ਼ਾਦ ਦੀ ਵਿਹੜੇ ’ਚ ਹੀ ਰਹਿਣ ਵਾਲੇ ਵਿਸ਼ਾਲ ਪੁੱਤਰ ਸ਼ਿਆਮ ਬਿਹਾਰੀ ਅਤੇ ਉਸ ਦਾ ਭਰਾ ਆਸੂਤੋਸ਼ ਵਾਸੀ ਪਿੰਡ ਮਲੀ, ਜ਼ਿਲ੍ਹਾ ਕੁਸੀ ਨਗਰ, ਯੂ. ਪੀ. ਨਾਲ ਮਾਮੂਲੀ ਗੱਲ ਪਿੱਛੇ ਲੜਾਈ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਨਅਤਕਾਰਾਂ ਲਈ ਬੁਰੀ ਖ਼ਬਰ, ਨਵੀਂ ਇੰਡਸਟਰੀ ਲਈ ਬਿਜਲੀ ਕੁਨੈਕਸ਼ਨਾਂ ਬਾਰੇ ਸਰਕਾਰ ਨੇ ਲਿਆ ਇਹ ਫ਼ੈਸਲਾ

ਭੀਮ ਸਿੰਘ, ਮ੍ਰਿਤਕ ਸ਼ਲੇਂਦਰ ਅਤੇ ਉਸ ਦਾ ਦੋਸਤ ਪਿਊਸ਼ ਝਗੜਾ ਕਰ ਰਹੇ ਵਿਸ਼ਾਲ ਅਤੇ ਆਸ਼ੂਤੋਸ਼ ਨੂੰ ਹਟਾਉਣ ਲਈ ਛੱਤ ’ਤੇ ਚਲੇ ਗਏ ਪਰ ਇਸ ਦੌਰਾਨ ਵਿਸ਼ਾਲ ਅਤੇ ਆਸ਼ੂਤੋਸ਼ ਨੇ ਤਹਿਸ਼ ’ਚ ਆ ਕੇ ਸ਼ਲੇਂਦਰ ਨੂੰ ਛੱਤ ਤੋਂ ਧੱਕਾ ਦੇ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News