ਵਿਆਹ ਸਮਾਰੋਹ ਦੀ ਫੋਟੋਗ੍ਰਾਫੀ ਕਰਦੇ ਨੌਜਵਾਨ ਨਾਲ ਵਾਪਰਿਆ ਹਾਦਸਾ, ਕਰੰਟ ਲੱਗਣ ਕਾਰਨ ਮੌਤ

02/01/2023 10:29:08 AM

ਲੁਧਿਆਣਾ (ਰਾਜ) : ਵਿਆਹ ਸਮਾਗਮ ’ਚ ਫੋਟੋਗ੍ਰਾਫ਼ਰ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਜਮਾਲਪੁਰ ਦਾ ਰਹਿਣ ਵਾਲਾ ਪਰਮਿੰਦਰ ਸਿੰਘ (18) ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਗਈ ਹੈ। ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਆਪਣੇ ਦਾਦਾ-ਦਾਦੀ ਨਾਲ ਜਮਾਲਪੁਰ ਇਲਾਕੇ ’ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਪੈਲਸ 'ਚ ਚੱਲਦੀ ਵਿਆਹ ਦੀ ਪਾਰਟੀ ਦੌਰਾਨ ਮੁੰਡੇ ਵਾਲਿਆਂ ਦੇ ਉੱਡੇ ਹੋਸ਼, ਜਾਣੋ ਕੀ ਹੈ ਪੂਰਾ ਮਾਜਰਾ

ਉਸ ਦਾ ਇਕ ਭਰਾ ਵੀ ਹੈ, ਜਦੋਂਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਪਰਮਿੰਦਰ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਸੋਮਵਾਰ ਨੂੰ ਪੱਖੋਵਾਲ ਰੋਡ ਵਿਖੇ ਸਥਿਤ ਇਕ ਰਿਜ਼ਾਰਟ ’ਚ ਵਿਆਹ ਸਮਾਗਮ ਚੱਲ ਰਿਹਾ ਸੀ। ਉਸ ਵਿਆਹ ਵਿਚ ਪਰਮਿੰਦਰ ਫੋਟੋਗ੍ਰਾਫੀ ਕਰ ਰਿਹਾ ਸੀ। ਅਚਾਨਕ ਇਕ ਬਿਜਲੀ ਦੀ ਤਾਰ ਤੋਂ ਪਰਮਿੰਦਰ ਨੂੰ ਕਰੰਟ ਲੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ : ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News