ਬਨੂੜ ''ਚ ਡੇਂਗੂ ਕਾਰਨ ਨੌਜਵਾਨ ਦੀ ਮੌਤ

Tuesday, Nov 02, 2021 - 02:42 PM (IST)

ਬਨੂੜ ''ਚ ਡੇਂਗੂ ਕਾਰਨ ਨੌਜਵਾਨ ਦੀ ਮੌਤ

ਬਨੂੜ (ਗੁਰਪਾਲ) : ਬਨੂੜ ਇਲਾਕੇ ਵਿਚ ਡੇਂਗੂ ਦਾ ਪ੍ਰਕੋਪ ਲਗਾਤਾਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਬਨੂੜ ਦੇ ਵਾਰਡ ਨੰਬਰ-2 ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਦੀ ਵਸਨੀਕ ਮੀਨਾ ਰਾਣੀ ਮਹਿਲਾ ਦੀ ਡੇਂਗੂ ਨਾਲ ਮੌਤ ਹੋ ਗਈ ਸੀ। ਹੁਣ ਬੀਤੀ ਦੇਰ ਰਾਤ ਵਾਰਡ ਨੰਬਰ-1 ਅਧੀਨ ਪੈਂਦੇ ਪਿੰਡ ਬਸੀ ਹਵੇਲੀ ਦੇ 35 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਸੋਨੂੰ ਦੇ ਪਿਤਾ ਅਜੈਬ ਸਿੰਘ ਨੇ ਦੱਸਿਆ ਕਿ ਉਸ ਨੂੰ 3 ਦਿਨ ਪਹਿਲਾਂ ਬੁਖ਼ਾਰ ਹੋਇਆ ਸੀ। ਉਨ੍ਹਾਂ ਨੇ ਸ਼ਹਿਰ ਦੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈ ਲਈ ਸੀ। ਖੂਨ ਦੇ ਸੈਂਪਲ ਲੈਣ ’ਤੇ ਉਸ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਸੋਨੂੰ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹ ਦਮ ਤੋੜ ਗਿਆ। ਮ੍ਰਿਤਕ ਨੌਜਵਾਨ 2 ਬੱਚੀਆਂ ਦਾ ਪਿਤਾ ਸੀ।
 


author

Babita

Content Editor

Related News