ਲਾਪਤਾ ਹੋਏ 2 ਨੌਜਵਾਨਾਂ ''ਚੋਂ ਇਕ ਦੀ ਖੂਨ ਨਾਲ ਲੱਥਪਥ ਲਾਸ਼ ਬਰਾਮਦ

01/31/2020 8:43:36 AM

ਪਠਾਨਕੋਟ (ਕੰਵਲ) : ਫਤਿਹਪੁਰ ਤਹਿਸੀਲ ਦੇ ਪਿੰਡ ਗੰਦੀਰੀ 'ਚੋਂ ਲਾਪਤਾ ਹੋਏ 2 ਨੌਜਵਾਨਾਂ 'ਚੋਂ ਇਕ ਦੀ ਖੂਨ ਨਾਲ ਲੱਥਪਥ ਲਾਸ਼ ਬਰਾਮਦ ਕੀਤੀ ਗਈ ਹੈ। ਨੌਜਵਾਨ ਦੇ ਗਲੇ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ, ਜਦੋਂ ਕਿ ਦੂਜੇ ਨੌਜਵਾਨ ਦੀ ਪੁਲਸ ਅਤੇ ਪਿੰਡ ਵਾਸੀ ਜੰਗਲ 'ਚ ਭਾਲ ਕਰ ਰਹੇ ਹਨ। ਜਾਣਕਾਰੀ ਮੁਤਾਬਕ 26 ਤਰੀਕ ਨੂੰ ਰਮਨ ਕੁਮਾਰ ਪੁੱਤਰ ਰਮੇਸ਼ ਅਤੇ ਅਭਿਸ਼ੇਕ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਗੰਦੀਰੀ ਸ਼ਾਮ ਦੇ ਸਮੇਂ ਖੇਤਾਂ 'ਚ ਘਾਹ ਕੱਟਣ ਗਏ ਸਨ ਪਰ ਅਚਾਨਕ ਲਾਪਤਾ ਹੋ ਗਏ।

ਕਾਫੀ ਦੇਰ ਬਾਅਦ ਜਦੋਂ ਦੋਵੇਂ ਘਰ ਨਹੀਂ ਆਏ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਲਸ ਨੂੰ ਦੋਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਇਸ ਤੋਂ ਬਾਅਦ ਭੇਡਾਂ ਚਰਾਉਣ ਵਾਲੇ ਗਡਰੀਏ ਨੇ ਜਦੋਂ ਜੰਗਲ 'ਚ ਇਕ ਲਾਸ਼ ਦੇਖੀ ਤਾਂ ਸਥਾਨਕ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਦੇ ਪ੍ਰਧਾਨ ਗਦਰਾਨਾ ਨੇਕ ਰਾਮ ਨੂੰ ਦੱਸਿਆ ਗਿਆ, ਜਿਸ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚੇ ਲੈ ਲਿਆ, ਜਿਸ ਦੀ ਪਛਾਣ ਰਮਨ ਕੁਮਾਰ ਪੁੱਤਰ ਰਮੇਸ਼ ਵਾਸੀ ਗੰਦੀਰੀ ਦੇ ਤੌਰ 'ਤੇ ਕੀਤੀ ਗਈ, ਜਦੋਂ ਕਿ ਦੂਜੇ ਲਾਪਤਾ ਨੌਜਵਾਨ ਅਭਿਸ਼ੇਕ ਕੁਮਾਰ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।


Babita

Content Editor

Related News