ਨੋਟਬੰਦੀ ਵਿਰੁੱਧ ਯੂਥ ਕਾਂਗਰਸ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

Friday, Nov 10, 2017 - 01:25 AM (IST)

ਨੋਟਬੰਦੀ ਵਿਰੁੱਧ ਯੂਥ ਕਾਂਗਰਸ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਮੋਗਾ,   (ਗਰੋਵਰ/ਗੋਪੀ)-  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਕ
ਸਾਲ ਪਹਿਲਾਂ ਕੀਤੀ ਗਈ ਨੋਟਬੰਦੀ
ਦੇ ਸਿੱਧੇ ਤੌਰ 'ਤੇ ਵਿਰੋਧ 'ਚ ਨਿੱਤਰਦਿਆਂ ਅੱਜ ਯੂਥ ਕਾਂਗਰਸ ਦੇ ਆਗੂਆਂ ਵੱਲੋਂ
ਹਲਕਾ ਪ੍ਰਧਾਨ ਪਰਮ ਵਿਜੈ ਸਿੰਘ
ਮਿੱਕੀ ਹੁੰਦਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। 
ਇਸ ਸਮੇਂ ਪ੍ਰਧਾਨ ਮਿੱਕੀ ਹੁੰਦਲ ਨੇ ਦੋਸ਼ ਲਾਇਆ ਕਿ ਦੇਸ਼ ਦੀ ਮੋਦੀ ਸਰਕਾਰ ਨੇ ਜਲਦਬਾਜ਼ੀ 'ਚ ਨੋਟਬੰਦੀ ਦਾ ਫੈਸਲਾ ਕਰ ਕੇ ਸਮੁੱਚੇ ਦੇਸ਼ 'ਚ ਆਮ ਲੋਕਾਂ ਦਾ ਕਾਰੋਬਾਰ ਠੱਪ ਕਰ ਕੇ ਰੱਖ ਦਿੱਤਾ ਹੈ, ਜਿਸ ਕਰ ਕੇ ਦੇਸ਼ ਦੀ ਜਨਤਾ ਇਸ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸੂਬਾ ਵਾਸੀਆਂ ਨੇ ਅਕਾਲੀ ਦਲ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰ ਦਿੱਤਾ ਹੈ, ਉਸੇ ਤਰ੍ਹਾਂ ਹੀ ਜਨਤਾ 2019 ਦੀਆਂ ਲੋਕ ਸਭਾ ਚੋਣਾਂ 'ਚ ਦੇਸ਼ 'ਚੋਂ ਭਾਜਪਾ ਦਾ ਸਫਾਇਆ ਕਰ ਦੇਵੇਗੀ। ਇਸ ਦੌਰਾਨ ਵੱਡੀ ਗਿਣਤੀ 'ਚ ਨੌਜਵਾਨ ਆਗੂ ਤੇ ਵਰਕਰ ਹਾਜ਼ਰ ਸਨ। 


Related News