ਯੂਥ ਅਕਾਲੀ ਦਲ ਨੇ ਫੂਕਿਆ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ

11/18/2017 6:30:17 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਸ਼ਾ ਤਸਕਰਾਂ 'ਚ ਆਉਣ 'ਤੇ ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਚਿਹਰੀ ਚੌਕ 'ਚ ਖਹਿਰਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਗੱਲਬਾਤ ਕਰਦਿਆਂ ਰੰਮੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਲਗਾਇਆ ਸੀ ਉਹ ਇਲਜ਼ਾਮ ਹੁਣ ਉਸ 'ਤੇ ਸਾਬਿਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਵੀਧਾਨਕ ਅਹੁਦੇ ਵਾਲੇ ਵਿਰੋਧੀ ਧਿਰ ਦੇ ਆਗੂ ਨੂੰ ਨਸ਼ੇ ਦੀ ਸਮਗਲਿੰਗ 'ਚ ਬਤੌਰ ਕਿੰਗ ਪਿਨ ਫਾਜ਼ਿਲਕਾ ਦੀ ਅਦਾਲਤ ਵਲੋਂ ਸੰਮਨ ਜਾਰੀ ਕੀਤਾ ਗਿਆ ਹੋਵੇ, ਜਿਸ ਨੂੰ ਰੋਕਣ ਲਈ ਉਹ ਮਾਨਯੋਗ ਹਾਈਕੋਰਟ ਪਹੁੰਚੇ ਜਿੱਥੇ ਖਹਿਰਾ ਦੀ ਪਟੀਸ਼ਨ ਰੱਦ ਕਰਕੇ ਉਚ ਅਦਾਲਤ ਨੇ ਫਾਜ਼ਿਲਕਾ ਅਦਾਲਤ 'ਚ ਸੰਮਨ 'ਤੇ ਮੋਹਰ ਲਗਾ ਦਿੱਤੀ ਹੈ।
ਖਹਿਰਾ ਅਤੇ ਆਮ ਆਦਮੀ ਪਾਰਟੀ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ ਜੋ ਪੰਜਾਬ 'ਚ ਨਸ਼ੇ ਦਾ ਧੰਦਾ ਆਪ ਫੈਲਾਉਂਦੇ ਰਹੇ ਅਤੇ ਦੋਸ਼ ਅਕਾਲੀਆਂ 'ਤੇ ਲਗਾਉਂਦੇ ਰਹੇ। ਉਨ੍ਹਾਂ ਕਿਹਾ ਕਿ ਸਾਫ ਸੁਥਰੀ ਰਾਜਨੀਤੀ ਕਰਨ ਦਾ ਦਾਅਵਾ ਕਰਕੇ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਸ ਕੇਸ 'ਚ ਖਹਿਰਾ ਨੂੰ ਤਲਬ ਕੀਤਾ ਜਾ ਰਿਹਾ ਹੈ ਉਹ ਅੰਤਰਰਾਸ਼ਟਰੀ ਨਸ਼ਾ ਸਮਗਲਿੰਗ ਦਾ ਹੈ। ਜਿਨ੍ਹਾਂ ਤੋਂ ਹੈਰੋਇਨ, ਹਥਿਆਰ ਅਤੇ ਪਾਕਿਸਤਾਨੀ ਸਿੰਮ ਫੜੇ ਜਾਣ ਕਾਰਨ ਇਹ ਰਾਸ਼ਟਰੀ ਸੁਰੱÎਖਿਆ ਨਾਲ ਸਬੰÎਧਤ ਇਕ ਗੰਭੀਰ ਮੁੱਦਾ ਬਣਦਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬੇਅੰਤ ਸਿੰਘ ਬਾਠ, ਬੱਬੂ ਉਪਲੀ, ਅਜੈਬ ਸਿੰਘ ਸਿੱਧੂ ਬੁਢੇਕਾ, ਚੇਅਰਮੈਨ ਰੂਬਲ ਸਿੰਘ ਗਿੱਲ ਕੈਨੇਡਾ, ਸਰਕਲ ਪ੍ਰਧਾਨ ਹਰਗੋਪਾਲ ਸਿੰਘ ਪਾਲਾ ਆਦਿ ਵਰਕਰ ਤੇ ਆਗੂ ਹਾਜ਼ਰ ਸਨ।


Related News